* ਸਕੇ ਭਰਾਵਾਂ ਨੇ ਇਕੋ ਰਾਤ 'ਚ ਕੀਤੀਆਂ ਤਿੰਨ ਚੋਰੀਆਂ

ਕੈਪਸ਼ਨ : 26ਕੇਪੀਟੀ47ਪੀ

ਥਾਣਾ ਸਦਰ ਕਪੂਰਥਲਾ ਵਿਖੇ ਚੋਰਾਂ ਨੂੰ ਪੇਸ਼ ਕਰਵਾਉਣ ਮੌਕੇ ਇੰਸਪੈਕਟਰ ਗੁਰਦਿਆਲ ਸਿੰਘ ਨਾਲ ਕਾਲਾ ਸੰਿਘਆਂ ਪੁੁਲਿਸ ਚੌਕੀ ਇੰਚਾਰਜ ਸਬ ਇੰਸਪੈਕਟਰ ਬਲਜਿੰਦਰ ਸਿੰਘ ਅਤੇ ਹੋਰ।

ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਿਘਆਂ

ਥਾਣਾ ਸਦਰ ਕਪੂਰਥਲਾ ਅਧੀਨ ਆਉਂਦੀ ਪੁਲਿਸ ਚੌਕੀ ਕਾਲਾ ਸੰਿਘਆਂ ਦੀ ਪੁਲਿਸ ਨੇ ਇਕ ਰਾਤ 'ਚ ਤਿੰਨ ਚੋਰੀਆਂ ਕਰਨ ਵਾਲੇ ਦੋ ਸਕੇ ਭਰਾਵਾਂ ਨੂੰ ਗਿ੍ਫਤਾਰ ਕੀਤਾ। ਚੌਕੀ ਇੰਚਾਰਜ ਬਲਜਿੰਦਰ ਸਿੰਘ ਭਲਵਾਨ ਨੇ ਪ੍ਰਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਸਤੰਬਰ ਨੂੰ ਪੁਲਿਸ ਵੱਲੋਂ ਸਰਬਜੀਤ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਆਲਮਗੀਰ ਕਾਲਾ ਸੰਿਘਆਂ ਦੇ ਬਿਆਨਾਂ ਦੇ ਆਧਾਰ 'ਤੇ ਸਥਾਨਕ ਚੌਕੀ 'ਚ ਚੋਰੀ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਉਕਤ ਵਿਅਕਤੀ ਨੇ ਆਪਣੇ ਘਰ 'ਚ ਅਣਪਛਾਤੇ ਵਿਅਕਤੀਆਂ ਵੱਲੋਂ 1 ਸਤੰਬਰ ਦੀ ਰਾਤ ਹੋਈ ਚੋਰੀ ਬਾਰੇ ਜਾਣਕਾਰੀ ਦਿੱਤੀ ਸੀ। ਚੌਕੀ ਇੰਚਾਰਜ ਨੇ ਦੱਸਿਆ ਕਿ ਇਸੇ ਰਾਤ ਇੱਥੇ ਦੋ ਹੋਰ ਚੋਰੀਆਂ ਹੋਈਆਂ ਸਨ ਜਿਨ੍ਹਾਂ ਦੀ ਤਫਤੀਸ਼ ਸ਼ੱਕ ਦੇ ਆਧਾਰ 'ਤੇ ਇਸ ਮੁਕੱਦਮੇ 'ਚ ਪਾਈ ਗਈ ਸੀ। ਚੋਰੀ ਹੋਏ ਮੋਬਾਈਲਾਂ ਨੂੰ ਟਰੈਸ 'ਤੇ ਲਗਾ ਕੇ ਅਤੇ ਹੋਰ ਪਹਿਲੂਆਂ ਦੀ ਡੂੰਘਾਈ ਨਾਲ ਪੜਤਾਲ ਕਰਕੇ ਸੰਤੋਖ ਸਿੰਘ ਉਰਫ਼ ਸੁੱਖਾ ਪੁੱਤਰ ਗੁਰਦੀਪ ਸਿੰਘ ਅਤੇ ਅਮਨਦੀਪ ਉਰਫ਼ ਅਮਨਾ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਰਹੀਮਪੁਰ ਥਾਣਾ ਨਕੋਦਰ ਜਿਲ੍ਹਾ ਜਲੰਧਰ ਨੂੰ ਗਿ੍ਫਤਾਰ ਕੀਤਾ ਗਿਆ ਜਿਹੜੇ ਸਕੇ ਭਰਾ ਹਨ। ਉਨ੍ਹਾਂ ਪਾਸੋਂ ਦੋ ਚੋਰੀ ਦੇ ਮੋਬਾਈਲ ਬਰਾਮਦ ਕੀਤੇ ਗਏ। ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕੇ ਕਾਬੂ ਕੀਤੇ ਚੋਰਾਂ ਨੇ ਤਿੰਨੇ ਚੋਰੀਆਂ ਦਾ ਇਕਬਾਲ ਕੀਤਾ ਤੇ ਇਨ੍ਹਾਂ ਤੇ ਬਣਦੀ ਕਾਰਵਾਈ ਕਰਦਿਆਂ ਅਦਾਲਤ ਚ ਪੇਸ਼ ਕੀਤਾ ਜਾਵੇਗਾ।