27ਕੇਪੀਟੀ26ਪੀ

ਕੈਪਸ਼ਨ : ਜਾਣਕਾਰੀ ਦਿੰਦਾ ਪੀੜਤ ਪਰਿਵਾਰ

ਰਘਬਿੰਦਰ ਸਿੰਘ, ਨਡਾਲਾ : ਭੁਲੱਥ ਦੇ ਨਜ਼ਦੀਕੀ ਪਿੰਡ ਬਗਵਾਨਪੁਰ ਵਿਖੇ ਘਰ ਦੇ ਬਾਹਰ ਖੜ੍ਹੀ ਬਜ਼ੁਰਗ ਅੌਰਤ ਦੇ ਕੰਨਾਂ 'ਚ ਪਾਈਆਂ ਸੋਨੇ ਦੀਆਂ ਵਾਲੀਆਂ ਲੁਟੇਰੇ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪੀੜਤਾ ਦੇ ਪਤੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਕੀਤੀ ਇਸ ਲੁੱਟ ਦੀ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਇਸ ਸਬੰਧੀ ਥਾਣਾ ਭੁਲੱਥ ਨੁੰ ਸੂਚਿਤ ਕਰ ਦਿਤਾ ਹੈ ਤੇ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।