27ਕੇਪੀਟੀ4ਪੀ

ਕੈਪਸ਼ਨ : ਦੁਕਾਨ ਨੂੰ ਲੱਗੀ ਹੋਈ ਅੱਗ ਦੀਆਂ ਮੌਕੇ ਦੀਆਂ ਤਸਵੀਰਾਂ।

ਪੱਤਰ ਪ੍ਰਰੇਰਕ, ਫਗਵਾੜਾ : ਫਗਵਾੜਾ ਦੇ ਗਊਸ਼ਾਲਾ ਰੋਡ ਵਿਖੇ ਨਰੂੜ ਪਾਂਸ਼ਟਾ ਵਾਲਿਆਂ ਦੀ ਦੁਕਾਨ ਸੁਖਮਨੀ ਕਲਾਥ ਹਾਊਸ ਨੂੰ ਐਤਵਾਰ ਤੜਕੇ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਅੰਦਰ ਪਿਆ ਸਾਰਾ ਹੀ ਕੱਪੜਾ ਤੇ ਫਰਨੀਚਰ ਸੜ ਕੇ ਸੁਆਹ ਹੋ ਗਿਆ। ਘਟਨਾ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਮੌਕੇ 'ਤੇ ਫਾਇਰ ਬਿ੍ਗੇਡ ਦੇ ਮੁਲਾਜ਼ਮਾਂ ਨੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ। ਦੁਕਾਨ ਦੇ ਮਾਲਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਰਾਤ ਵੇਲੇ ਦੁਕਾਨ ਬੰਦ ਕਰ ਕੇ ਘਰ ਗਿਆ ਸੀ। ਕਿਸੇ ਨੇ ਉਨ੍ਹਾਂ ਨੂੰ ਦੁਕਾਨ 'ਤੇ ਅੱਗ ਲੱਗਣ ਦੀ ਸੂਚਨਾ ਫੋਨ 'ਤੇ ਦਿੱਤੀ ਤਾਂ ਉਹ ਤੁਰੰਤ ਦੁਕਾਨ 'ਤੇ ਪੁੱਜੇ ਪਰ ਉਦੋਂ ਤਕ ਦੁਕਾਨ ਸੜ ਕੇ ਸੁਆਹ ਹੋ ਚੁੱਕੀ ਸੀ ਮਾਮਲੇ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।