16 ਕੇਪੀਟੀ 114 ਤੇ 115

ਕੈਪਸ਼ਨ : ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਜ਼ਖ਼ਮੀ।

ਜੇਐੱਨਐੱਨ, ਫਗਵਾੜਾ : ਨੇੜਲੇ ਪਿੰਡ ਭਬਿਆਣ 'ਚ ਪੈਸਿਆਂ ਨੂੰ ਲੈ ਕੇ ਹੋਈ ਕੁੱਟਮਾਰ 'ਚ ਮਾਂ ਤੇ ਧੀ ਜ਼ਖ਼ਮੀ ਹੋ ਗਈਆਂ। ਜ਼ਖ਼ਮੀ ਅੌਰਤਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੀ ਪਛਾਣ ਪਰਮਜੀਤ ਕੌਰ ਪਤਨੀ ਦਵਿੰਦਰ ਪਾਲ ਵਾਸੀ ਪਿੰਡ ਸੰਗਤਪੁਰ ਤੇ ਆਰਤੀ ਪਤਨੀ ਹਰਦੀਪ ਵਾਸੀ ਜਗਤਪੁਰਾ ਜੱਟਾ ਫਗਵਾੜਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਰਿੰਕੂ ਨੇ ਦੱਸਿਆ ਉਸ ਦਾ ਇਕ ਭਰਾ ਹਰਦੀਪ ਕੁਮਾਰ ਪਰਿਵਾਰ ਤੋਂ ਵੱਖ ਹੋ ਕੇ ਪਿੰਡ ਭਬਿਆਣਾ 'ਚ ਰਹਿੰਦਾ ਹੈ। ਬੁੱਧਵਾਰ ਨੂੰ ਉਸ ਦੀ ਮਾਂ ਤੇ ਭੈਣ ਹਰਦੀਪ ਤੋਂ ਪੈਸੇ ਲਈ ਉਸ ਦੇ ਪਿੰਡ ਭਬਿਆਣਾ ਗਈ ਸੀ। ਪਰ ਇਸ ਦੌਰਾਨ ਉਸ ਨੇ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ ਤੇ ਉਸ ਦੀ ਮਾਂ ਤੇ ਭੈਣ ਨਾਲ ਕੁੱਟਮਾਰ ਕੀਤੀ, ਜਿਸ 'ਚ ਉਹ ਦੋਵੇਂ ਜ਼ਖ਼ਮੀ ਹੋ ਗਈਆਂ। ਮਾਮਲੇ ਸਬੰਧੀ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।