ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਿਘਆਂ : ਕਪੂਰਥਲਾ-ਨਕੋਦਰ ਸੜਕ 'ਤੇ ਪਿੰਡ ਬਲ੍ਹੇਰ ਖਾਨਪੁਰ ਨੇੜੇ ਪਿਸਤੌਲ ਦੇ ਜ਼ੋਰ 'ਤੇ ਲੁਟੇਰਿਆਂ ਨੇ ਨੌਜਵਾਨ ਤੋਂ ਪਰਸ, ਕਿੱਟ ਤੇ ਮੋਬਾਈਲ ਖੋਹਿਆ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 9.30 ਵਜੇ ਹਰਪ੍ਰਰੀਤ ਸਿੰਘ ਕਪੂਰਥਲੇ ਤੋਂ ਕੰਮ ਤੋਂ ਛੁੱਟੀ ਕਰ ਕੇ ਆਪਣੇ ਘਰ ਪਿੰਡ ਮਾਧੋਪੁਰ ਨੂੰ ਆਪਣੇ ਮੋਟਰਸਾਈਕਲ 'ਤੇ ਆ ਰਿਹਾ ਸੀ ਕਿ ਬਲੇ੍ਹਰ ਖਾਨਪੁਰ ਨੇੜੇ 2 ਮੋਟਰਸਾਈਕਲਾਂ 'ਤੇ ਸਵਾਰ 5 ਨੌਜਵਾਨਾਂ ਨੇ ਉਸ ਨੂੰ ਘੇਰ ਕੇ ਉਸ ਦਾ ਮੋਬਾਈਲ ਤੇ ਪਰਸ ਖੋਹ ਲਿਆ ਤੇ ਉਸ ਦੇ ਮੋਟਰਸਾਈਕਲ ਦੀ ਚਾਬੀ ਵੀ ਕੱਢ ਕੇ ਨਾਲ ਲੈ ਗਏ। ਉਪਰੰਤ ਬਲ੍ਹੇਰ ਖਾਨਪੁਰ ਵਾਸੀ ਨੌਜਵਾਨਾਂ ਨੇ ਉਸ ਦੀ ਮਦਦ ਕੀਤੀ ਤੇ ਪੁਲਿਸ ਵੀ ਘੰਟਾ ਕੁ ਉਡੀਕ ਬਾਅਦ ਪੁੱਜ ਗਈ। ਪੁਲਿਸ ਨੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਨੇ ਦੱਸਿਆ ਕਿ ਉਸ ਦੇ ਪਰਸ ਵਿੱਚ ਕੁਝ ਰੁਪਏ, ਲਾਇਸੈਂਸ ਤੇ ਕੁਝ ਕਾਗਜ਼ ਆਦਿ ਸਨ।