ਕੈਪਸ਼ਨ-9ਕੇਪੀਟੀ31ਪੀ, ਮਿ੍ਤਕ ਮਹਿਲਾ ਦੀ ਫੋਟੋ।

ਸਰਬੱਤ ਸਿੰਘ ਕੰਗ, ਬੇਗੋਵਾਲ

ਥਾਣਾ ਬੇਗੋਵਾਲ ਅਧੀਨ ਪਿੰਡ ਹਬੀਬਵਾਲ 'ਚ ਇਕ ਨਵ-ਵਿਆਹੁਤਾ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ। ਬੇਗੋਵਾਲ ਪੁਲਿਸ ਨੇ ਮਿ੍ਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ-174 ਦੀ ਕਾਰਵਾਈ ਕਰ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ। ਇਸ ਸਬੰਧੀ ਮਿ੍ਤਕ ਲੜਕੀ ਦੀਪਮਾਲਾ ਦੇ ਭਰਾ ਸੰਤੋਸ਼ ਹਰੀਜਨ ਪੁੱਤਰ ਸਦਾਨੰਦ ਹਰੀਜਨ ਵਾਸੀ ਰੂਮ 2 ਨੇੜੇ ਲਕਸ਼ਮੀ ਨਗਰ ਈਸਟ ਮੁੰਬਈ ਮਹਾਰਾਸ਼ਟਰ ਨੇ ਪੁਲਿਸ ਨੂੰ ਲਿਖਾਏ ਬਿਆਨਾਂ 'ਚ ਦੱਸਿਆ ਕਿ ਉਸ ਦੀ ਭੈਣ ਦੀਪਮਾਲਾ ਨੇ ਕਰੀਬ 7-8 ਮਹੀਨੇ ਪਹਿਲਾ ਬਲਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਹਬੀਬਵਾਲ ਨਾਲ ਹਾਈਕੋਰਟ 'ਚ ਪ੍ਰਰੇਮ ਵਿਆਹ ਕਰਵਾਇਆ ਸੀ ਤੇ ਇਸ ਵੇਲੇ ਆਪਣੇ ਸਹੁਰੇ ਪਿੰਡ ਹਬੀਬਵਾਲ ਵਿਖੇ ਰਹਿ ਰਹੀ ਸੀ। ਬੀਤੀ 7 ਅਗਸਤ ਨੂੰ ਵਕਤ ਕਰੀਬ 7-8 ਵਜੇ ਫੋਨ ਆਇਆ ਕਿ ਮੇਰੀ ਭੈਣ ਦੀਪਮਾਲਾ ਦੀ ਮੌਤ ਹੋ ਗਈ ਹੈ,ਜਿਸ 'ਤੇ ਉਹ ਆਪਣੀ ਮਾਂ ਤੇ ਭਰਾ ਸਮੇਤ ਪਿੰਡ ਹਬੀਬਵਾਲ ਪੁੱਜ ਗਏ ਤੇ ਆਪਣੀ ਭੈਣ ਦੀ ਲਾਸ਼ ਨੂੰ ਮੋਰਚਰੀ 'ਚ ਦੇਖਿਆ। ਉਸ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਉਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਚੱਲਿਆ। ਪੋਸਟਮਾਰਟਮ ਰਿਪੋਰਟ ਦੇ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ ਤੇ ਫਿਰ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਮਿ੍ਤਕਾ ਇਕ ਸੁਸਾਈਡ ਨੋਟ ਵੀ ਛੱਡ ਕੇ ਗਈ, ਜਿਸ 'ਚ ਲਿਖਿਆ ਕਿ ਉਹ ਆਪਣੀ ਮਰਜੀ ਨਾਲ ਖੁਦਕੁਸ਼ੀ ਕਰ ਰਹੀ ਹੈ ਦੂਜੇ ਪਾਸੇ ਲੜਕੀ ਦੇ ਮਾਪੇ ਇਸ ਨੂੰ ਗਲਤ ਕਰਾਰ ਦੇ ਰਹੇ ਹਨ। ਇਹ ਵੀ ਪਤਾ ਲੱਗਾ ਕਿ ਲੜਕੇ-ਲੜਕੀ ਦੀ ਦੋਸਤੀ ਫੇਸਬੁੱਕ 'ਤੇ ਹੋਈ ਸੀ, ਜਿਸ ਉਪਰੰਤ ਇਨ੍ਹਾਂ ਹਾਈਕੋਰਟ 'ਚ ਲਵ ਮੈਰਿਜ ਕਰਵਾਈ ਸੀ। ਇਸ ਸਬੰਧੀ ਬੇਗੋਵਾਲ ਥਾਣਾ ਮੁਖੀ ਪ੍ਰਰੀਤਇੰਦਰ ਸਿੰਘ ਨੇ ਕਿਹਾ ਕਿ ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ, ਦੂਜਾ ਜੋ ਖੁਦਕੁਸ਼ੀ ਨੋਟ ਮਿਲਿਆ। ਉਸ ਬਾਰੇ ਹੈਂਡ ਰਾਈਟਿੰਗ ਮਾਹਿਰ ਕੋਲੋਂ ਚੈੱਕ ਕਰਵਾਇਆ ਜਾਵੇਗਾ।