ਅਮਰ ਪਾਸੀ, ਫਗਵਾੜਾ : ਥਾਣਾ ਸਿਟੀ ਪੁਲਿਸ ਵਲੋਂ ਹਰਗੋਬਿੰਦ ਨਗਰ ਵਿਖੇ ਜਾ ਰਹੀਆਂ ਅੌਰਤਾਂ ਪਾਸੋਂ ਮੋਟਰਸਾਈਕਲ ਸਵਾਰ ਇਕ ਨੌਜਵਾਨ ਵੱਲੋਂ ਮੋਬਾਈਲ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਸੀ। ਜਿਸ ਮਗਰੋਂ ਜਾਂਚ ਕਰਦੇ ਹੋਏ ਥਾਣਾ ਸਿਟੀ ਪੁਲਿਸ ਵੱਲੋਂ ਵਿਜੈ ਕੁਮਾਰ ਪੁੱਤਰ ਕੇਵਲ ਚੰਦ ਵਾਸੀ ਅਮਰੀਕ ਨਗਰੀ ਕਾਲੋਨੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਉਕਤ ਦੋਸ਼ੀ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਤੇ ਅਗਰੇਲੀ ਕਾਰਵਾਈ ਚੱਲ ਰਹੀ ਹੈ।