ਅਮਰ ਪਾਸੀ, ਫਗਵਾੜਾ : ਫਗਵਾੜਾ ਦੇ ਨਜ਼ਦੀਕ ਪਿੰਡ ਖੰਗੂੜਾ ਵਿਖੇ ਭੇਦਭਰੇ ਹਲਾਤਾਂ ਦੇ ਚੱਲਦਿਆਂ ਇਕ ਵਿਅਕਤੀ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਲਈ ਗਈ। ਜਿਸ ਦੀ ਤਬੀਅਤ ਵਿਗੜ ਜਾਣ ਮਗਰੋਂ ਉਸ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਜਿਸ ਦੀ ਪਛਾਣ ਗਿਰਧਾਰੀ ਲਾਲ ਪੁੱਤਰ ਹਰਚਰਨ ਦਾਸ ਵਜੋਂ ਹੋਈ ਹੈ। ਪੁਲਿਸ ਨੂੰ ਮਾਮਲੇ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ।