ਅਰਸ਼ਦੀਪ ਸਿੰਘ, ਸੁਲਤਾਨਪੁਰ ਲੋਧੀ : ਥਾਣਾ ਕਬੀਰਪੁਰ ਦੀ ਪੁਲਿਸ ਨੇ ਕੁੱਟਮਾਰ ਤੇ ਅਸ਼ਲੀਲ ਹਰਕਤ ਕਰਨ ਦੇ ਦੋਸ਼ 'ਚ ਚਾਰ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਥਾਣਾ ਕਬੀਰਪੁਰ ਦੇ ਐੱਸਐੱਚਓ ਕਿਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ਵਿਚ ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੀ ਲੜਕੀ ਸੁਲਤਾਨਪੁਰ ਲੋਧੀ ਦੇ ਨਿੱਜੀ ਹਸਪਤਾਲ ਵਿਚ ਨੌਕਰੀ ਕਰਦੀ ਹੈ, ਜਦੋਂ ਉਸ ਦੀ ਲੜਕੀ ਸ਼ਾਮ ਨੂੰ ਘਰ ਵਾਪਸ ਆਉਂਦੀ ਹੈ ਤਾਂ ਪੱਪੂ ਪੁੱਤਰ ਗੁਲਾਬਾ, ਗੁਰਜੀਤ ਸਿੰਘ ਉਰਫ ਘੁੱਗੀ, ਲਵਪ੍ਰਰੀਤ ਸਿੰਘ ਉਰਫ ਚਿੜੀ ਪੁੱਤਰ ਪੱਪੂ ਤੇ ਸਿਮਰਜੀਤ ਸਿੰਘ ਉਰਫ ਸਿੰਮੂ ਪੁੱਤਰ ਸੁਰਿੰਦਰ ਸਿੰਘ ਵਾਸੀ ਲਾਟੀਆਂਵਾਲ ਥਾਣਾ ਕਬੀਰਪੁਰ ਉਸ ਦੀ ਲੜਕੀ ਨਾਲ ਉਨ੍ਹਾਂ ਦੇ ਘਰ ਗਈ ਤਾਂ ਉਨ੍ਹਾਂ ਨੇ ਅੱਗੇ ਤੋਂ ਬੁਰਾ ਕਿਹਾ ਤੇ ਉਹ ਸਰਪੰਚ ਦੇ ਘਰ ਦੱਸਣ ਚਲੀ ਗਈ ਤੇ ਵਾਪਸ ਆਉਂਦੇ ਸਮੇਂ ਉਕਤ ਚਾਰੋਂ ਵਿਅਕਤੀ ਉਨ੍ਹਾਂ ਨਾਲ ਲੜਨ 'ਤੇ ਉਤਾਰੂ ਹੋ ਗਏ ਅਤੇ ਚਾਰੋ ਨੇ ਉਸ ਨਾਲ ਅਸ਼ਲੀਲ ਹਰਕਤ ਕਰਨਾ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕੱਪੜੇ ਫਾੜ ਦਿੱਤੇ। ਐੱਸਐੱਚਓ ਨੇ ਦੱਸਿਆ ਕਿ ਮਾਮਲੇ ਵਿਚ ਉਕਤ ਚਾਰੋਂ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।