ਅਮਰ ਪਾਸੀ, ਫਗਵਾੜਾ : ਸ਼ਹਿਰ ਵਿਚ ਵੱਧ ਰਹੀਆਂ ਲੱੁਟਾਂ ਖੋਹਾ ਅਤੇ ਨਸ਼ੀਲੇ ਟੀਕਿਆਂ ਦੇ ਕਾਰਬੋਾਰ ਨੂੰ ਠੱਲ ਪਾਉਣ ਲਈ ਥਾਣਾ ਸਿਟੀ ਫਗਵਾੜਾ ਦੇ ਐੱਸਐੱਚਓ ਉਂਕਾਰ ਸਿੰਘ ਬਰਾੜ ਵਲੋਂ ਵਿੱਢੀ ਗਈ ਮੁਹਿੰਮ ਤਹਿਤ ਨਸ਼ੀਲੇ ਟੀਕਿਆਂ ਅਤੇ ਸ਼ਹਿਰ ਵਿਚ ਲੁੱਟਾਂ ਖੋਹਾਂ ਕਰਨ ਵਾਲੇ 7 ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸਐੱਚਓ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਸ਼ਹਿਰ ਵਿਚ ਲੱੁਟਾਂ ਖੋਹਾਂ ਦੇ ਵੱਧ ਰਹੇ ਸਿਲਸਿਲੇ ਨੂੰ ਰੋਕਣ ਲਈ ਮੁਹਿੰਮ ਚਲਾਈ ਗਈ, ਜਿਸ ਤਹਿਤ ਪਹਿਲੇ ਮਾਮਲੇ ਵਿਚ ਮੁਕੱਦਮਾ ਨੰਬਰ 25 ਐੱਨਡੀਪੀਐੱਸ ਐਕਟ ਤਹਿਤ ਏਐੱਸਆਈ ਦੇਵ ਰਾਜ ਅਤੇ ਏਐੱਸਆਈ ਅਮਨਦੀਪ ਸਿੰਘ ਨੇ ਹੁਸ਼ਿਆਰਪੁਰ ਰੋਡ ਦਾਨਾ ਮੰਡੀ ਲਾਗਿੳਂ ਇਕ ਨੌਜਵਾਨ ਨੂੰ 17 ਨਸ਼ੀਲੇ ਟੀਕਿਆਂ ਸਣੇ ਕਾਬੂ ਕੀਤਾ। ਦੋਸ਼ੀ ਦੀ ਪਛਾਣ ਤਰਸੇਮ ਚੰਦ ਪੁੱਤਰ ਠਾਕੁਰ ਦਾਸ ਚਾਸੀ ਪੀਪਾਰੰਗੀ ਫਗਵਾੜਾ ਵਜੋਂ ਹੋਈ ਹੈ। ਦੂਜੇ ਮਾਮਲੇ ਵਿਚ ਮੁਕਦਮਾ ਨੰਬਰ 28 ਐੱਨਡੀਪੀਐੱਸ ਐਕਟ ਤਹਿਤ ਏਐੱਸਆਈ ਰਾਜ ਕੁਮਾਰ ਅਤੇ ਇੰਸਪੈਕਟਰ ਮਨਜੀਤ ਸਿੰਘ ਇੰਚਾਰਜ ਚੌਕੀ ਇੰਡਸਟਰੀ ਏਰੀਆ ਨੇ ਪ੍ਰਮੋਦ ਪੁੱਤਰ ਸ਼ਾਮ ਲਾਲ ਵਾਸੀ ਮੇਹਟਾਂ, ਕਮਲਦੀਪ ਪੁੱਤਰ ਅਵਤਾਰ ਸਿੰਘ ਵਾਸੀ ਮਹੇੜੂ, ਅਮਨਦੀਪ ਪੁੱਤਰ ਹਰਪਾਲ ਵਾਸੀ ਗੋਬਿੰਦਪੁਰਾ ਨੂੰ 8 ਨਸ਼ੀਲੇ ਟੀਕਿਆ ਸਣੇ ਕਾਬੂ ਕੀਤਾ। ਤੀਜੇ ਮਾਮਲੇ ਵਿਚ ਮੁਕੱਦਮਾ ਨੰਬਰ 29 ਐੱਨਡੀਪੀਐੱਸ ਐਕਟ ਤਹਿਤ ਏਐੱਸਆਈ ਤਰਸੇਮ ਸਿੰਘ ਅਤੇ ਐੱਸਆਈ ਭਰਤ ਭੂਸ਼ਣ ਨੇ ਬਾਬਾ ਗਧੀਆ ਸਟੇਡੀਅਮ ਨਜਦੀਕ ਤੋਂ ਇਕ ਮੋਨੇ ਨੌਜਵਾਨ ਨੂੰ 20 ਨਸ਼ੀਲੇ ਟੀਕਿਆ ਸਣੇ ਕਾਬੂ ਕੀਤਾ। ਦੋਸ਼ੀ ਦੀ ਪਛਾਣ ਰਾਜੂ ਉਰਫ ਗੋਲੀ ਪੁੱਤਰ ਰਾਮ ਬਹਾਦਰ ਮਹਿਤਾ ਵਾਸੀ ਬੜਗਾੳਂ ਗੋਪਾਲਗੰਜ ਬਿਹਾਰ ਹਾਲ ਵਾਸੀ ਪੀਪਾ ਰੰਗੀ ਵਜੋਂ ਹੋਈ ਹੈ। ਚੌਥੇ ਮਾਮਲੇ ਵਿਚ ਮੁਕੱਦਮਾ ਨੰਬਰ 174 ਥਾਣਾ ਸਿਟੀ ਫਗਵਾੜਾ ਵਿਖੇ ਅਜੀਤ ਠਾਕੁਰ ਪੁੱਤਰ ਰਾਜੇਸ਼ਵਰ ਠਾਕੁਰ ਬਿਹਾਰ ਹਾਲ ਵਾਸੀ ਗੁਰੂ ਤੇਗ ਬਹਾਦਰ ਨਗਰ ਫਗਵਾੜਾ ਨੇ ਲਿਖਤ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦਾ ਮੋਬਾਇਲ ਕੁਲਦੀਪ ਕੁਮਾਰ ਉਰਫ ਰਵੀ ਕੁਮਾਰ ਪੁੱਤਰ ਪਰਮਜੀਤ ਅਤੇ ਜਸਕਰਨ ਜੋਸ਼ੀ ਪੁੱਤਰ ਅਵਤਾਰ ਚੰਦ ਨੇ ਖੋਹ ਲਿਆ ਹੈ। ਉਸਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਦੋਸ਼ੀ ਜਰਕਰਨ ਸਿੰਘ ਉਰਫ ਜੋਸ਼ੀ ਨੂੰ ਗਿ੍ਫਤਾਰ ਕਰ ਲ਼ਿਆ ਗਿਆ ਹੈ। ਪੰਜਵੇ ਮਾਮਲੇ ਵਿਚ ਮੁਕੱਦਮਾ ਨੰਬਰ 186 420।408 ਆਈਪੀਸੀ ਤਹਿਤ ਕਿ੍ਸ਼ਨ ਬਜਾਜ ਪੁੱਤਰ ਸਤਪਾਲ ਬਜਾਜ ਨੇ ਥਾਣਾ ਸਿਟੀ ਫਗਵਾੜਾ ਵਿਖੇ ਬਿਆਨ ਦਰਜ ਕਰਵਾਏ ਸਨ ਕਿ ਸੰਜੇ ਅਹੁਜਾ ਪੁੱਤਰ ਇੰਦਰਲਾਲ ਵਾਸੀ ਹਾਊਸ ਨੰਬਰ 20 ਹਿਮਜੋਤੀ ਇਨਕਲੇਵ ਦੇਹਰਾਦੂਨ ਨੇ ਵੱਖ-ਵੱਖ ਪਾਰਟੀਆਂ ਨੂੰ ਸਮਾਨ ਵੇਚਿਆ ਸੀ ਜਿਸ ਨੇ ਵੱਖ-ਵੱਖ ਪਾਰਟੀਆਂ ਤੋਂ 21,87,310 ਰੁਪਏ ਲੈਣ ਸਬੰਧੀ ਧੋਖਾਧੜੀ ਕੀਤੀ ਹੈ। ਉਨ੍ਹਾਂ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਸੰਜੇ ਅਹੁਜਾ ਪੁੱਤਰ ਇੰਦਰ ਅਹੁਜਾ ਨੂੰ ਗਿ੍ਫਤਾਰ ਕਰ ਲ਼ਿਆ ਗਿਆ ਹੈ।