ਰਾਜੇਸ਼ ਤਲਵਾੜ, ਕਪੂਰਥਲਾ

ਸਮਾਜਿਕ ਅਤੇ ਰਾਜਸੀ ਖੇਤਰ ਵਿਚ ਆਪਣੀ ਵਿਲੱਖਣ ਸਥਾਨ ਰੱਖਣ ਵਾਲੀ ਇਕ ਬੇਦਾਗ ਬਹੁਪੱਖੀ ਸ਼ਖ਼ਸੀਅਤ, ਜਿੰਨਾਂ ਨੇ ਲਗਾਤਾਰ ਪਿਛਲੇ ਕਈ ਸਾਲਾਂ ਤੋ ਕਾਂਗਰਸ ਪਾਰਟੀ ਤੇ ਕਈ ਹੋਰ ਸਮਾਜਿਕ ਸੰਸਥਾਵਾਂ ਵਿਚ ਰਹਿਕੇ ਲੋਕਾ ਦੀ ਸੇਵਾ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਾਉਣ ਵਾਲੇ ਕਾਂਗਰਸ ਪਾਰਟੀ ਦੇ ਜਿਲਾ ਜਰਨਲ ਸਕੱਤਰ ਦੀਪਕ ਸਲਵਾਨ ਦੀ ਧਰਮਪਤਨੀ ਤੇ ਕੌਂਸਲਰ ਵੀਨਾ ਸਲਵਾਨ ਨੂੰ ਇੰਪਰੂਵਮੈਂਟ ਟਰੱਸਟ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਜਿਸ ਨਾਲ ਸ਼ਹਿਰ ਦੇ ਹਰ ਵਰਗ ਵਿਚ ਖੁਸ਼ੀ ਦੀ ਲਹਿਰ ਹੈ।ਕੌਂਸਲਰ ਵੀਨਾ ਸਲਵਾਨ ਨੇ ਨਵੀਂ ਜ਼ਿੰਮੇਵਾਰੀ ਦੇਣ ਲਈ ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ ਬੌਬੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨਾਂ੍ਹ ਕਿਹਾ ਕਿ ਲੋਕਾਂ ਦੀ ਸੇਵਾ ਹੀ ਉਨਾਂ੍ਹ ਦੀ ਪਹਿਲੀ ਕੋਸ਼ਿਸ਼ ਹੈ। ਇਸ ਮੌਕੇ ਤੇ ਮੇਯਰ ਕੁਲਵੰਤ ਕੌਰ, ਸੀਨੀਅਰ ਡਿਪਟੀ ਮੇਅਰ ਰਾਹੁਲ ਮੰਸੂ, ਡਿਪਟੀ ਮੇਅਰ ਮਾਸਟਰ ਵਿਨੋਦ ਸੂਦ, ਸੀਨੀਅਰ ਕਾਂਗਰਸੀ ਨੇਤਾ ਵਿਸ਼ਾਲ ਸੋਨੀ, ਜਗਤਾਰ ਸਿੰਘ ਝੀਤਾ, ਕੁਲਦੀਪ ਸ਼ਰਮਾ, ਕੌਂਸਲਰ ਨਰਿੰਦਰ ਮੰਸੂ, ਕੌਂਸਲਰ ਦੇਸ਼ ਬੰਦੂ, ਕੌਂਸਲਰ ਕਰਨ ਮਹਾਜਨ, ਕੌਂਸਲਰ ਸਰਿਤਾ ਸ਼ੁਕਲਾ, ਕੌਂਸਲਰ ਸਵਿਤਾ ਚੋਧਰੀ, ਕੌਂਸਲਰ ਜਯੋਤੀ ਧਿਰ, ਕੌਂਸਲਰ ਸਵੇਤ ਗੁਪਤਾ ਕੌਂਸਲਰ, ਊਸ਼ਾ ਅਰੋੜਾ, ਕੌਂਸਲਰ ਸ਼ਮਾ ਹੰਸ, ਕੌਂਸਲਰ ਬਿਮਲਾ ਦੇਵੀ, ਕੌਂਸਲਰ ਕੁਲਬੀਰ ਕੌਰ, ਕੌਂਸਲਰ ਰੇਣੁ ਭੰਡਾਰੀ, ਕੌਂਸਲਰ ਸੰਦੀਪ ਸਿੰਘ, ਕਾਂਗਰਸ ਦੇ ਦਿਹਾਤੀ ਪ੍ਰਧਾਨ ਅਮਰਜੀਤ ਸੈਦੋਵਾਲ, ਸ਼ਹਿਰੀ ਪ੍ਰਧਾਨ ਰਾਜਿੰਦਰ ਕੌੜਾ, ਕੁਲਦੀਪ ਸਿੰਘ, ਕੌਂਸਲਰ ਮਨੋਜ ਅਰੋੜਾ ਹੈਪੀ, ਕੌਂਸਲਰ ਗਰੀਸ ਭਸੀਨ, ਸਰਦਾਰੀ ਲਾਲ ਸ਼ਰਮਾ, ਪੰਡਿਤ ਦਿਨੇਸ਼ ਸ਼ਰਮਾ, ਵੇਸ਼ਨੋਦੱਤ ਸ਼ਰਮਾ, ਕਰਨ ਸਲਵਾਨ ਧਰੇਤ ਸਲਵਾਨ, ਯੁਵਰਾਜ ਪੂਰੀ, ਗੌਰਵ, ਸੁਮੀਤ ਭਸੀਨ, ਅਨਿਲ ਸ਼ੁਕਲਾ, ਰਾਜੀਵ ਗੁਪਤਾ, ਕਾਰਜ ਬਾਜਵਾ, ਸੂਰਜ ਅਗਰਵਾਲ, ਰਾਜਿੰਦਰ ਅਗਰਵਾਲ ਉਮੇਸ਼ ਸਹਿਗਲ, ਰਾਜਿੰਦਰ ਰਾਜੂ, ਬੰਟੀ ਸੇਠੀ ਨੇ ਕਿਹਾ ਕਿ ਵੀਨਾ ਸਲਵਾਨ ਇਕ ਸੁਝਵਾਨ ਸ਼ਖਸੀਅਤ ਹਨ ਜਿਹਨਾਂ ਦੇ ਮੈਂਬਰ ਨਿਯੁਕਤ ਹੋਣ ਨਾਲ ਨਗਰ ਸੁਧਾਰ ਟਰੱਸਟ ਅਤੇ ਕਪੂਰਥਲਾ ਵਾਸੀਆਂ ਨੂੰ ਕਾਫੀ ਲਾਭ ਮਿਲੇਗਾ।