ਅਮਨਜੋਤ ਸਿੰਘ ਵਾਲੀਆ, ਕਪੂਰਥਲਾ : ਕਪੂਰਥਲਾ ਅੰਦਰ ਕੋਰੋਨਾ ਦੇ ਤੇਜੀ ਨਾਲ ਵੱਧ ਰਹੇ ਕੇਸਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਇਲਾਜ ਤੇ ਆਈਸੋਲੇਸ਼ਨ ਲਈ ਉੱਚ ਜ਼ੋਖ਼ਿਮ ਵਾਲੇ ਖੇਤਰਾਂ ਜਿਵੇਂ ਕਿ ਫੈਕਟਰੀਆਂ/ਕਾਰਖਾਨਿਆਂ/ਸੰਘਣੀ ਅਬਾਦੀ ਵਾਲੇ ਖੇਤਰਾਂ ਵਿਚ ਸਮੂਹਿਕ ਟੈਸਟਿੰਗ ਦੀ ਵਿਵਸਥਾ ਸ਼ੁਰੂ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਕਿਹਾ ਕਿ ਇਸ ਮੁਹਿੰਮ ਦਾ ਮੁਖ ਮਕਸਦ ਅਜਿਹੇ ਖੇਤਰਾਂ ਵਿਚੋਂ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਮਾਸ ਟੈਸਟਿੰਗ ਦੀ ਸ਼ੁਰੂਆਤ ਕੀਤੀ ਗਈ ਹੈ ਜਿੱਥੇ ਪਹਿਲਾਂ ਤੇਜੀ ਨਾਲ ਕੇਸ ਸਾਹਮਣੇ ਆ ਰਹੇ ਹਨ ਅਤੇ ਜ਼ਿਆਦਾਤਾਰ ਕੇਸ ਪਹਿਲੇ ਪਾਜ਼ੇਟਿਵ ਕੇਸਾਂ ਦੇ ਸੰਪਰਕ ਵਾਲੇ ਹੀ ਹਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਟੈਸਟਿੰਗ ਸਮਰੱਥਾ ਵਧਾਉਣ ਲਈ 4 ਜਿਲਿ੍ਹਆਂ ਵਿਚ ਵਿਸ਼ੇਸ਼ ਲੈਬਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਕਪੂਰਥਲਾ ਜਿਲ੍ਹੇ ਦੇ ਨਮੂਨੇ ਅੰਮਿ੍ਤਸਰ ਵਿਖੇ ਹਾਲ ਹੀ ਸ਼ੁਰੂ ਕੀਤੀ ਲੈਬ ਵਿਚ ਟੈਸਟ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਅਜਿਹੇ ਪਿੰਡ ਜਿੱਥੇ ਪਹਿਲਾਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਵਿਖੇ ਵੀ ਸਮੂਹਿਕ ਪਿੰਡ ਦੀ ਸਕਰੀਨਿੰਗ ਕਰਨ ਦੇ ਨਾਲ-ਨਾਲ ਪਹਿਲੇ ਪਾਜੇਟਿਵ ਕੇਸਾਂ ਦੇ ਨੇੜਲੇ ਸੰਪਰਕ ਵਾਲਿਆਂ ਦੇ ਨੂਮੂਨੇ ਇਕੱਤਰ ਕੀਤੇ ਜਾਣਗੇ ਅੱਜ ਕਪੂਰਥਲਾ ਸਬ ਡਵੀਜ਼ਨ ਵਿਚ 195 ਨਮੂਨੇ ਇਕੱਤਰ ਕੀਤੇ ਗਏ ਜਿਸ ਵਿਚ ਕੇਂਦਰੀ ਜੇਲ੍ਹ ਤੋਂ 82, ਡੇਰਾ ਜੱਗੂ ਸ਼ਾਹ ਤੋਂ 33, ਅੰਮਿ੍ਤ ਬਜਾਰ ਤੋਂ 58 ਨਮੂਨੇ ਇਕੱਤਰ ਕੀਤੇ ਗਏ ਐੱਸਡੀਐੱਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਕਪੂਰਥਲਾ ਸਬ ਡਵੀਜ਼ਨ ਅੰਦਰ ਅਗਲੇ ਦਿਨਾਂ ਦੌਰਾਨ ਨਮੂਨੇ ਇਕੱਤਰ ਕਰਨ ਦੇ ਕੰਮ ਵਿਚ ਹੋਰ ਤੇਜੀ ਲਿਆਂਦੀ ਜਾਵੇਗੀ ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਕੋਰੋਨਾ ਟੈਸਟ ਲਈ ਨਮੂਨਾ ਦੇਣ ਲਈ ਪ੍ਰਰੇਰਨ ਵਾਸਤੇ ਸਬੰਧਿਤ ਹਲਕੇ ਦੇ ਕੌਸਲਰਾਂ ਤੇ ਮੋਹਤਬਰ ਵਿਅਕਤੀਆਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ ਫਗਵਾੜਾ ਵਿਖੇ ਅੱਜ ਜੇਸੀਟੀ ਮਿੱਲ ਵਿਖੇ ਵਿਸ਼ੇਸ਼ ਕੈਂਪ ਲਾਇਆ ਗਿਆ ਜਿਸ ਵਿਚ 50 ਤੋਂ ਜ਼ਿਆਦਾ ਨਮੂਨੇ ਇਕੱਤਰ ਕੀਤੇ ਗਏ ਐੱਸਡੀਐੱਮ ਪਵਿੱਤਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ 5 ਵਿਸ਼ੇਸ਼ ਟੀਮਾਂ ਨੂੰ ਸੰਘਣੀ ਆਬਾਦੀ ਵਾਲੇ ਖੇਤਰਾਂ ਵਿਚ ਨਮੂਨੇ ਇਕੱਤਰ ਕਰਨ ਲਈ ਤਾਇਨਾਤ ਕੀਤਾ ਜਾ ਰਿਹਾ ਹੈ।