ਸੁਖਪਾਲ ਹੰੁਦਲ/ਅਰਸ਼ਦੀਪ ਸਿੰਘ, ਕਪੂਰਥਲਾ/ਸੁਲਤਾਨਪੁਰ ਲੋਧੀ : ਭਾਰਤ 'ਚ ਕੋਰੋਨਾ ਦੇ 2300 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਕਈ ਲੋਕਾ ਦੀ ਮੌਤ ਹੋ ਚੁੱਕੀ ਹੈ। ਪੰਜਾਬ 'ਚ ਵੀ ਕੋਰੋਨਾ ਵਾਇਰਸ ਦੇ ਕਈ ਪੌਜ਼ਵਿਟ ਮਾਮਲੇ ਸਾਹਮਣੇ ਆ ਚੁੱਕੇ ਹਨ। 14 ਅਪ੍ਰਰੈਲ ਤੱਕ ਕੀਤੇ ਗਏ ਲਾਕਡਾਊਨ ਪਿੱਛੋਂ ਲੋਕ ਆਪਣੇ ਘਰਾਂ 'ਚ ਬੰਦ ਕੈਦੀਆਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ ਅਤੇ ਲੋਕਾਂ ਨੂੰ ਉਨ੍ਹਾਂ ਦੀਆਂ ਸਹੂਲਤਾਂ ਦੇ ਮੱਦੇਨਜ਼ਰ ਰਾਸ਼ਨ ਦੀ ਸਮੱਗਰੀ ਮਿਲਦੀ ਦਿਖਾਈ ਨਾ ਕਰਕੇ ਕਈ ਸਮਾਜ ਸੇਵੀ ਜੱਥੇਬੰਦੀਆਂ ਲੰਗਰ ਲਗਾ ਕੇ ਘਰ ਘਰ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਪਹੰੁਚਾ ਰਹੀਆਂ ਹਨ। ਪਰ ਸਰਕਾਰ ਦੀਆਂ ਹਦਾਇਤਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੀਆਂ ਜੱਥੇਬੰਦੀਆਂ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਹ ਕਈ ਜੱਥੇਬੰਦੀਆਂ ਵੱਲੋਂ ਲੰਗਰ ਵਰਤਾਉਣ ਲੈ ਕੇ ਪਾਸ ਤਾਂ ਜਾਰੀ ਕਰਵਾ ਲਏ ਜਾਂਦੇ ਹਨ ਪਰ ਇਕ ਦਿਨ ਹੀ ਲੰਗਰ ਵਰਤਾਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਣ ਤੋਂ ਬਾਅਦ ਲੰਗਰ ਵਰਤਾਉਣ ਦੀ ਭੂਮਿਕਾ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਦੂਜੇ ਪਾਸੇ ਲਾਕਡਾਊਨ ਤੋਂ ਬਾਅਦ ਕਪੂਰਥਲਾ ਜ਼ਿਲ੍ਹੇ ਦੇ ਵੱਡੀ ਗਿਣਤੀ ਦੇ ਪਿੰਡਾਂ 'ਚ ਪਿੰਡ ਪੱਧਰ 'ਤੇ ਨਾਕੇ ਲਗਾ ਕੇ ਪਿੰਡਾਂ 'ਚ ਬਾਹਰੀ ਵਿਅਕਤੀ ਦੀ ਆਉਣ ਜਾਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਪਿੰਡ 'ਚ ਦਾਖਲ ਹੋਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਰਹੀ ਜਿਨ੍ਹਾਂ 'ਚ ਪਿੰਡ ਰਾਵਲ, ਢੋਡੀਆਂ ਵਾਲ, ਸੈਦੋਵਾਲ, ਗੋਸਲ, ਝੱਲ ਬੱਬਰੀ, ਹੁਸੈਨਾਬਾਦ (ਬਾਣਵਾਲਾ) ਤੋਂ ਇਲਾਵਾ ਹੋਰ ਕਈ ਪਿੰਡ ਸ਼ਾਮਲ ਹਨ ਅਤੇ ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਆਪਣੇ ਪਿੰਡਾਂ ਦੀਆਂ ਹੱਦਾਂ ਸੀਲ ਕਰ ਸਕਦੇ ਹਨ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜ਼ਿਲ੍ਹੇ ਪੱਧਰ 'ਤੇ ਵੀ ਹੱਦਾਂ ਨੂੰ ਸੀਲ ਕੀਤਾ ਜਾਵੇ ਕਿਉਂਕਿ ਕਪੂਰਥਲਾ ਜ਼ਿਲ੍ਹੇ 'ਚ ਅਜੇ ਤਕ ਕੋਈ ਕੋਰੋਨਾ ਪੌਜ਼ਵਿਟ ਨਹੀਂ ਪਾਇਆ ਗਿਆ ਹੈ। ਜਦੋਂ ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਆਦੇਸ਼ਾਂ 'ਤੇ ਜਿੱਥੇ ਪਿੰਡ ਦੇ ਲੋਕਾਂ ਵੱਲੋਂ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਤਾਂ ਜੇਕਰ ਜ਼ਿਲ੍ਹੇ ਦੀ ਹੱਦ ਸੀਲ ਕਰਨ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਇਸ ਤਰ੍ਹਾਂ ਹੰੁਦਾ ਹੈ ਤਾਂ ਬਾਹਰਲੇ ਜ਼ਿਲ੍ਹੇ ਤੋਂ ਆਉਣ ਵਾਲੀ ਸਮੱਗਰੀ ਬੰਦ ਹੋ ਜਾਵੇਗੀ ਅਤੇ ਇਸ ਤਰ੍ਹਾਂ ਖਾਣ ਪੀਣ ਵਾਲੀ ਸਮੱਗਰੀ ਅਤੇ ਪਾਸ ਵਾਲੇ ਲੋਕਾਂ ਨੂੰ ਹੀ ਜ਼ਿਲ੍ਹੇ 'ਚ ਦਾਖਲ ਹੋਣ ਦੀ ਇਜ਼ਾਜਤ ਹੈ ਅਤੇ ਜੇਕਰ ਇਸ ਤੋਂ ਇਲਾਵਾ ਜੇ ਹੋਰ ਕਈ ਵਿਅਕਤੀ ਜ਼ਿਲ੍ਹੇ 'ਚ ਦਾਖਲ ਹੰੁਦਾ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਦੀ ਸੁਰੱਖਿਆ ਕਰਨਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਐੱਨਜੀਓ 500 ਤੋਂ ਲੈ ਕੇ 1000 ਵਿਅਕਤੀਆਂ ਤੱਕ ਰਾਸ਼ਨ ਪਹੰੁਚਾਉਣ ਦੀ ਜ਼ਿੰਮੇਵਾਰੀ ਚੁੱਕਦੀ ਹੈ ਤਾਂ ਉਸਨੂੰ ਇਸ ਦੀ ਪ੍ਰਵਾਨਗੀ ਦਿੱਤੀ ਜਾਵੇਗੀ। ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।