ਅਮਨਜੋਤ ਵਾਲੀਆ, ਕਪੂਰਥਲਾ : ਦੇਸ਼ ਵਿਚ ਕੋਰੋਨਾ ਵਾਇਰਸ ਵਰਗੀ ਜਾਨਲੇਵਾ ਬਿਮਾਰੀ ਦੇ ਦਸਤਕ ਦੇਣ ਨਾਲ ਦਿਨੋਂ-ਦਿਨ ਲੋਕਾਂ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 21 ਦਿਨਾਂ ਦਾ ਲਾਕਡਾਊਨ ਕੀਤਾ ਗਿਆ ਹੈ। ਇਸ ਦੌਰਾਨ ਦਿੱਲੀ ਦੀ ਨਿਜ਼ਾਮੂਦੀਨ ਮਸਜਿਦ ਵਿਚ ਜਮਾਤੀ ਮਰਕਜ਼ ਤੋਂ ਵਾਪਸ ਆਏ ਕੋਰਟ ਕਰਾਰ ਖਾਂ ਦੇ 22 ਲੋਕਾਂ ਦੇ ਕੋਰੋਨਾ ਨਾਲ ਸ਼ੱਕੀ ਹੋਣ ਕਾਰਨ ਸੈਂਪਲ ਲਏ ਗਏ ਸਨ। ਉਨ੍ਹਾਂ ਵਿਚੋਂ 17 ਸਾਲਾਂ ਇਕ ਨੌਜਵਾਨ ਦਾ ਸੈਂਪਲ ਪੌਜ਼ਿਟਿਵ ਆਇਆ ਸੀ। ਬਾਕੀ 21 ਲੋਕਾਂ ਦਾ ਨੈਗਟਿਵ ਟੈੱਸਟ ਆਇਆ ਸੀ। ਇਸ ਨੂੰ ਡਾਕਟਰਾਂ ਵਲੋਂ ਕਪੂਰਥਲਾ ਦੇ ਸਿਵਲ ਹਸਪਤਾਲ ਵਲੋਂ ਬਣਾਏ ਗਏ ਸਰਕੂਲਰ ਰੋਡ 'ਤੇ ਸਥਿਤ ਆਈਸੋਲੇਸ਼ਨ ਵਾਰਡ ਵਿਚ ਐਤਵਾਰ ਨੂੰ ਦੇਰ ਰਾਤ ਲਿਆਂਦਾ ਗਿਆ। ਉਸ ਦਾ ਇਲਾਜ਼ ਚੱਲ ਰਿਹਾ ਹੈ। ਡਾਕਟਰਾਂ ਦੇ ਕਹਿਣ ਮੁਤਾਬਕ ਉਸ ਦੀ ਸਿਹਤ ਵਿਚ ਅੱਗੇ ਨਾਲੋ ਕਾਫੀ ਸੁਧਾਰ ਹੋ ਰਿਹਾ ਹੈ ਅਤੇ ਆਪਣੀ ਰੋਜ਼ਾਨਾ ਖੁਰਾਕ ਲਗਾਤਾਰ ਲੈ ਰਿਹਾ ਹੈ। ਮੰਗਲਵਾਰ ਉਸ ਤੋਂ ਪੁੱਛਗਿੱਛ ਦੌਰਾਨ ਉਸ ਦੇ ਨਾਲ ਸੰਪਰਕ ਵਿਚ ਆਉਣ ਵਾਲੇ ਲੱਗਭਗ 20 ਸੈਂਪਲ ਮੰਗਲਵਾਰ ਨੂੰ ਡਾਕਟਰਾਂ ਦੀਆਂ ਦੋ ਟੀਮਾਂ ਵਲੋਂ ਲਏ ਗਏ। ਡਾਕਟਰਾਂ ਨੂੰ ਪੁਲਿਸ ਸਹਿਯੋਗ ਨਾਲ ਜਿਨ੍ਹਾਂ ਵਿਚ ਅੰਮਿ੍ਤਸਰ ਰੋਡ 'ਤੇ ਸਥਿਤ ਮਸਜਿਦ ਤੋਂ ਮੁਸਲਿਮ ਭਾਈਚਾਰੇ ਦੇ 9 ਸੈਂਪਲ ਟੀਮ ਏ ਦੇ ਇੰਚਾਰਜ਼ ਡਾ. ਮੋਹਨਪ੍ਰਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਲਏ। ਉਨ੍ਹਾਂ ਨਾਲ ਸੈਂਪਲ ਲੈਣ ਵਾਲੇ ਡਾ. ਮਨਦੀਪ ਸਿੰਘ, ਦਵਿੰਦਰ ਸਿੰਘ, ਪਰੀਤੋਸ਼ ਗਰਗ ਅਤੇ ਨਵਪ੍ਰਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਥਾਣਾ ਸਿਟੀ ਦੇ ਐੱਸਐੱਚਓ ਹਰਜਿੰਦਰ ਸਿੰਘ ਅਤੇ ਉਨ੍ਹਾਂ ਦੇ ਹੋਰ ਸਾਥੀ ਮੌਜੂਦ ਸਨ। ਸੈਂਪਲ ਲੈਣ ਤੋਂ ਬਾਅਦ ਮਸਜਿਦ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ। ਜਿਨਾਂ ਲੋਕਾਂ ਦੇ ਸੈਂਪਲ ਲਏ ਉਨ੍ਹਾਂ ਨੂੰ ਆਉਣ-ਜਾਣ ਤੋਂ ਮਨਾਹੀ ਅਤੇ ਕਿਸੇ ਨੂੰ ਵੀ ਮਿਲਣ ਦੀ ਆਗਿਆ ਨਹੀਂ ਦਿੱਤੀ ਗਈ। ਟੀਮ ਬੀ ਨੇ ਕੋਰਟ ਕਰਾਰ ਖਾਂ ਵਿਚ ਕੋਰੋਨਾ ਨਾਲ ਪੀੜਤ ਦੇ ਸਪੰਰਕ ਵਿਚ ਆਉਣ ਵਾਲੇ 11 ਲੋਕਾਂ ਦੇ ਸੈਂਪਲ ਲਏ। ਜਿਨ੍ਹਾਂ ਦੀ ਅਗਵਾਈ ਡਾ. ਰਾਜੀਵ ਭਗਤ, ਰਾਜੀਵ ਸਿੰਘ, ਡਾ. ਪ੍ਰਰੇਮ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਥਾਣਾ ਕੋਤਵਾਲੀ ਦੇ ਪੁਲਿਸ ਕਰਮਚਾਰੀ ਹਾਜ਼ਰ ਸਨ। ਉਨ੍ਹਾਂ ਦੇ ਸੈਂਪਲ ਲੈਣ ਤੋਂ ਬਾਅਤ ਜਾਣਕਾਰੀ ਦਿੰਦੇ ਹੋਏ ਡਾ. ਮੋਹਨਪ੍ਰਰੀਤ ਸਿੰਘ ਨੇ ਦੱਸਿਆ ਕਿ ਇਸ ਦੇ ਸੰਪਰਕ ਵਿਚ ਆਉਣ ਵਾਲੇ ਹੋਰ ਵੀ ਵਿਅਕਤੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਨ੍ਹਾਂ ਦੇ ਸੈਂਪਲ ਲੈ ਕੇ ਅੰਮਿ੍ਤਸਰ ਜਾਂਚ ਲਈ ਭੇਜੇ ਜਾਣਗੇ। ਇਨ੍ਹਾਂ ਦੇ ਸੈਂਪਲਾਂ ਦੀ ਰਿਪੋਰਟ ਬੁੱਧਵਾਰ ਦੀ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਰਗੀ ਜਾਨਲੇਵਾ ਬਿਮਾਰੀ ਤੋਂ ਬਚਣ ਲਈ ਹੱਥਾਂ 'ਤੇ ਸੈਨੇਟਾਈਜ਼ਰ, ਮੂੰਹ 'ਤੇ ਮਾਸਕ ਪਾ ਕੇ ਰੱਖਣ ਅਤੇ ਜ਼ਰੂਰਤ ਪੈਣ 'ਤੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਵਰਗੀ ਜਾਨਲੇਵਾ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।