ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ

ਕੋਰੋਨਾ ਮਹਾਮਾਰੀ ਦੀ ਸੰਭਾਵੀ ਤੀਜੀ ਲਹਿਰ ਦੇ ਹਮਲੇ ਨੂੰ ਰੋਕਣ ਲਈ ਗੁਰਦੁਆਰਾ ਬਾਬਾ ਦਰਬਾਰਾ ਸਿੰਘ ਜੀ ਟਿੱਬਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਦੇ ਸਹਿਯੋਗ ਨਾਲ ਮੁਫਤ ਕਰੋਨਾ ਟੀਕਾਕਰਨ ਕੈਂਪ ਰੋਜ਼ਾਨਾ ਲਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ, ਸਰਪੰਚ ਪ੍ਰਰੋ. ਬਲਜੀਤ ਸਿੰਘ ਅਤੇ ਸੈਕਟਰੀ ਗੁਰਬਚਨ ਸਿੰਘ ਅਮਰਕੋਟ ਨੇ ਦੱਸਿਆ ਕਿ ਕੋਰੋਨਾ ਟੀਕਾਕਰਨ ਕੈਂਪ ਰੋਜ਼ਾਨਾ ਸਵੇਰੇ 10 ਤੋਂ 12 ਵਜੇ ਤਕ ਆਯੋਜਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੈਲਥ ਸੈਂਟਰ ਟਿੱਬਾ ਤੋਂ ਰੋਜ਼ਾਨਾ ਇਕ ਟੀਮ ਐੱਸਐੱਮਓ ਡਾਕਟਰ ਮੋਹਨਪ੍ਰਰੀਤ ਸਿੰਘ ਦੀ ਅਗਵਾਈ ਹੇਠ ਟੀਕਾਕਰਨ ਕਰਦੀ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਪਰਿਵਾਰਾਂ ਸਮੇਤ ਵੈਕਸੀਨੇਸਨ ਕਰਵਾਉਣ। ਇਸ ਮੌਕੇ ਐੱਸਐੱਮ.ਓ ਡਾਕਟਰ ਮੋਹਨਪ੍ਰਰੀਤ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਨੂੰ ਰੋਕਣ ਲਈ ਟੀਕਾਕਰਨ ਜ਼ਰੂਰੀ ਹੈ। ਟੀਕਾਕਰਨ ਹੋਣ ਤੋਂ ਬਾਅਦ 90 ਫੀਸਦੀ ਖਤਰਾ ਘੱਟ ਹੋ ਜਾਂਦਾ ਹੈ। ਇਸ ਮੌਕੇ ਮਾਸਟਰ ਗੁਰਮੇਜ ਸਿੰਘ, ਚਾਚਾ ਗੁਰਮੀਤ ਸਿੰਘ, ਜਸਬੀਰ ਸਿੰਘ ਜਾਂਗਲਾ, ਜਸਪਾਲ ਸਿੰਘ, ਸਰਵਨ ਸਿੰਘ ਚੰਦੀ, ਸੋਨੂੰ ਮੈਂਬਰ ਆਦਿ ਹਾਜ਼ਰ ਸਨ।