<

p> ਸਰਬੱਤ ਸਿੰਘ ਕੰਗ, ਬੇਗੋਵਾਲ : ਪੰਜਾਬ ਸਰਕਾਰ ਦੇ ਹੁਕਮਾਂ 'ਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਦੇ ਖਾਤਮੇ ਲਈ ਜ਼ੋਰਦਾਰ ਮੁਹਿੰਮ ਛੇੜੀ ਹੋਈ ਹੈ। ਇਸ ਸਬੰਧੀ ਬੀਡੀਪੀਓ ਨਡਾਲਾ ਪਰਮਜੀਤ ਸਿੰਘ ਦੇ ਉਪਰਾਲੇ ਨਾਲ ਐੱਸਐੱਮਓ ਿਢੱਲਵਾਂ ਡਾ. ਜਸਵਿੰਦਰਾ ਕੁਮਾਰੀ ਦੀ ਅਗਵਾਈ ਪਿੰਡ ਤਲਵੰਡੀ ਕੂਕਾ ਅਤੇ ਮਕਸੂਦਪੁਰ ਵਿਚ ਕੋਰੋਨਾ ਜਾਂਚ ਸਬੰਧੀ ਕੈਂਪ ਲਾਏ ਗਏ। ਇਸ ਮੌਕੇ ਬਲਾਕ ਸਿਹਤ ਸੁਪਰਵਾਈਜ਼ਰ ਡਾ ਜਸਵਿੰਦਰ ਸਿੰਘ, ਫਾਰਮੇਸੀ ਅਫਸਰ ਸ਼ੱੁਭ ਕੁਮਾਰ, ਸਿਹਤ ਵਰਕਰ ਸਤਨਾਮ ਸਿੰਘ ਤੇ ਦਲਜੀਤ ਸਿੰਘ ਆਧਾਰਤ ਡਾਕਟਰੀ ਟੀਮ ਵੱਲੋਂ ਪਿੰਡ ਤਲਵੰਡੀ ਕੂਕਾ 'ਚ 59 ਤੇ ਪਿੰਡ ਮਕਸੂਦਪੁਰ 'ਚ 28 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ। ਪਿੰਡ ਤਲਵੰਡੀ ਕੂਕਾ ਬੀਡੀਪੀਓ ਨਡਾਲਾ ਪਰਮਜੀਤ ਸਿੰਘ ਦਾ ਜੱਦੀ ਪਿੰਡ ਹੈ। ਇਸ ਮੌਕੇ ਉਨ੍ਹਾਂ ਨੇ ਆਪਣੀ ਮਾਤਾ ਸਮੇਤ ਸਭ ਤੋਂ ਪਹਿਲਾਂ ਸੈਂਪਲ ਦਿੱਤੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੈਸਟ ਕਰਵਾਉਣ ਵੇਲੇ ਬਿਲਕੁਲ ਨਾ ਡਰਨ। ਸਰਕਾਰ ਵੱਲੋਂ ਉਨ੍ਹਾਂ ਦੇ ਲਾਭ ਹਿੱਤ ਹੀ ਪਿੰਡਾਂ 'ਚ ਕੈਂਪ ਲਾਏ ਜਾ ਰਹੇ ਹਨ। ਇਸ ਮੌਕੇ ਸਰਪੰਚ ਹਰਜਿੰਦਰ ਸਿੰਘ, ਨੰਬਰਦਾਰ ਬਲਬੀਰ ਸਿੰਘ ਤਲਵੰਡੀ, ਨੰਬਰਦਾਰ ਦਸੌਧਾਂ ਸਿੰਘ, ਕੈਪਟਨ ਰਤਨ ਸਿੰਘ ਨੇ ਡਾਕਟਰੀ ਟੀਮ ਦਾ ਧੰਨਵਾਦ ਕੀਤਾ। ਇਸੇ ਸਬੰਧੀ ਪਿੰਡ ਮਕਸੂਦਪੁਰ ਦੇ ਸਰਪੰਚ ਬਾਬਾ ਹਰਜੀਤ ਗਿਰੀ ਨੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ।