ਸਰਬੱਤ ਸਿੰਘ ਕੰਗ, ਬੇਗੋਵਾਲ : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਸੀ ਐਚ ਸੀ ਬੇਗੋਵਾਲ ਦੇ ਐੱਸਐੱਮਓ ਡਾ. ਕਿਰਨਪ੍ਰਰੀਤ ਕੌਰ ਸੇਖੋਂ ਦੀ ਅਗਵਾਈ ਪਿੰਡ ਇਬਰਾਹੀਮਵਾਲ ਵਿਚ ਕੋਰੋਨਾ ਜਾਂਚ ਕੈਂਪ ਲਾਇਆ ਗਿਆ। ਇਸ ਮੌਕੇ ਡਾ. ਧਰਮਿੰਦਰ ਸਿੰਘ ਅਹੀਰ ਦੀ ਅਗਵਾਈ ਹੇਠ ਡਾਕਟਰੀ ਟੀਮ ਵੱਲੋਂ ਪਿੰਡ ਦੇ ਦੁਕਾਨਦਾਰਾਂ ਸਮੇਤ 73 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ। ਇਸ ਮੌਕੇ ਏਐੱਨਐੱਮ ਗੁਰਜੀਤ ਕੌਰ, ਕਿਰਨਦੀਪ ਕੌਰ, ਐੱਮਡਬਲਯੂਏਐੱਫ ਕਮਲੇਸ਼ ਰਾਣੀ, ਅਨੂਪ ਲਤਾ, ਬਲਵੰਤ ਕੌਰ, ਆਸ਼ਾ ਵਰਕਰ ਬਲਵਿੰਦਰ ਨੇ ਕੈਂਪ ਦੀ ਸਫਲਤਾ ਲਈ ਅਹਿਮ ਯੋਗਦਾਨ ਪਾਇਆ। ਉੱਘੇ ਸਮਾਜ ਤੇ ਸਹਿਯੋਗੀ ਡਾ. ਜਰਨੈਲ ਸਿੰਘ ਟਾਂਡੀ ਨੇ ਦੱਸਿਆ ਸਿਹਤ ਵਿਭਾਗ ਵੱਲੋਂ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਪਿੰਡ ਇਬਰਾਹੀਮਵਲ ਵਿਚ ਇਹ ਤੀਸਰਾ ਕੈਂਪ ਲਾਇਆ ਹੈ। ਇਸ ਦੇ ਨਾਲ ਹੀ ਅਰੋੜਾ ਰਾਈਸ ਮਿੱਲ ਇਬਰਾਹੀਮਵਾਲ 'ਚ ਸੈਂਪਲ ਲਏ ਗਏ। ਇਸ ਕੰਮ ਲਈ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਤੇ ਸਮੁੱਚੀ ਪੰਚਾਇਤ ਵੱਲੋਂ ਬੇਹੱਦ ਸਹਿਯੋਗ ਦਿੱਤਾ ਜਾ ਰਿਹਾ ਹੈ।