ਅਮਨਜੋਤ ਸਿੰਘ ਵਾਲੀਆ, ਕਪੂਰਥਲਾ : ਜ਼ਿਲ੍ਹਾ ਕਪੂਰਥਲਾ 'ਚ 54 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ ਇਕ 75 ਸਾਲਾ ਬਜੁਰਗ ਜੋ ਕਿ ਕਪੂਰਥਲਾ ਦਾ ਵਸਨੀਕ ਸੀ ਤੇ ਜਲੰਧਰ ਦੇ ਪ੍ਰਰਾਇਵੇਟ ਹਸਪਤਾਲ ਵਿੱਚ ਕੋਰੋਨਾ ਦਾ ਇਲਾਜ ਕਰਵਾ ਰਿਹਾ ਸੀ, ਦੀ ਮੌਤ ਹੋ ਗਈ ਹੈ। ਡਾ: ਪ੍ਰਰੇਮ ਨੇ ਦੱਸਿਆ ਕਿ ਟਰੂਨੈੱਟ ਮਸ਼ੀਨ ਵਿੱਚ ਕੁੱਲ 12 ਟੈਸਟ ਲਗਾਏ ਸਨ ਉਹ ਸਾਰੇ ਨੈਗਟਿਵ ਆਏ ਹਨ । ਡਾ: ਪਾਰੀਤੋਸ਼ ਗਰਗ ਨੇ ਦੱਸਿਆ ਕਿ ਐਂਟੀਜਨ ਟੈਸਟ ਦੀ ਅੱਜ ਦੀ ਗਿਣਤੀ 101 ਹੈ ਇਸ 'ਚੋਂ ਚਾਰ ਪਾਜ਼ੇਟਿਵ ਪਾਏ ਗਏ ਹਨ। ਇਸ ਸਬੰਧੀ ਡਾ: ਜਸਮੀਤ ਕੌਰ ਬਾਵਾ ਸਿਵਲ ਸਰਜਨ ਕਪੂਰਥਲਾ ਨੇ ਦੱਸਿਆ ਕਿ ਅੱਜ ਪਾਜ਼ੇਟਿਵ ਮਰੀਜ਼ਾਂ 'ਚੋਂ ਦੋ ਪਰਿਵਾਰਾਂ ਦੇ ਜ਼ਿਆਦਾਤਰ ਮੈਂਬਰ ਹਨ ਜਿਨ੍ਹਾਂ 'ਚ 33 ਸਾਲ ਇਸਤਰੀ ਫਗਵਾੜਾ, 90 ਸਾਲਾ ਇਸਤਰੀ, 12 ਤੇ 30 ਸਾਲਾ ਪੁਰਸ਼ 37 ਸਾਲਾ ਇਸਤਰੀ ਫੱਤੂਢੀਗਾ ਤੋਂ, 15 ਸਾਲਾ ਇਸਤਰੀ ਬੇਗੋਵਾਲ, 20 ਸਾਲਾ ਪੁਰਸ਼ ਬੇਗੋਵਾਲ, 30 ਸਾਲਾ ਪੁਰਸ਼ ਬੇਗੋਵਾਲ, 40 ਸਾਲਾ ਇਸਤਰੀ ਬੇਗੋਵਾਲ ਤੋਂ, 54 ਸਾਲਾ ਪੁਰਸ਼ ਪਾਸ਼ਟ, 56 ਸਾਲਾ ਪੁਰਸ਼ ਥਾਣਾ ਕੋਤਵਾਲੀ ਤੋਂ ਪੁਲਿਸ ਮੁਲਾਜ਼ਮ ਹੈ। ਇਸ ਤੋਂ ਇਲਾਵਾ 24 ਸਾਲਾ ਪੁਰਸ਼ ਮਨਸੂਰਵਾਲ ਦੋਨਾਂ ਤੋਂ, 28 ਸਾਲਾ ਪੁਰਸ਼ ਕੇਸਰੀ ਬਾਗ ਤੋਂ, 53 ਸਾਲਾ ਪੁਰਸ਼ ਪਿੰਡ ਟਾਂਡੀ ਤੋਂ ਪਾਜ਼ੇਟਿਵ ਹਨ । ਡਾ: ਰਾਜੀਵ ਭਗਤ ਨੇ ਦੱਸਿਆ ਕਿ ਕਪੂਰਥਲਾ 'ਚ ਅੱਜ ਕੁੱਲ 572 ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ ਫਗਵਾੜਾ 52, ਸੁਲਤਾਨਪੁਰ 21, ਕਪੂਰਥਲਾ 211, ਭੁੱਲਥ 15, ਬੇਗੋਵਾਲ 28, ਕਾਲਾ ਸੰਿਘਆ 51, ਪਾਸ਼ਟਾ 'ਚ 60 ਸੈਂਪਲ ਹਨ। ਉਨ੍ਹਾਂ ਜਾਣਕਾਰੀ ਦਿੰਦੇ ਕਿਹਾ ਕਿ ਅੱਜ ਕੋਰੋਨਾ ਦੇ ਕੁੱਲ 54 ਮਰੀਜ਼ ਪਾਜ਼ੇਟਿਵ ਪਾਏ ਗਏ ਹਨ ਜਿਨ੍ਹਾਂ 'ਚੋਂ ਫਗਵਾੜਾ ਦੇ 17, ਕਪੂਰਥਲਾ ਦੇ 17, ਟਿੱਬਾ ਦੇ 4, ਸੁਲਤਾਨਪੁਰ ਲੋਧੀ 2, ਫੱਤੂਢੀਗਾ 6, ਬੇਗੋਵਾਲ 6, ਭੁਲੱਥ 1, ਪਾਸ਼ਟਾਂ 1 ਮਰੀਜ਼ ਪਾਜ਼ੇਟਿਵ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਮਾਸਕ, ਸ਼ੋਸ਼ਲ ਡਿਸਟੈਂਸ, ਭੀੜ ਭੜੱਕੇ ਵਾਲੇ ਇਲਾਕੇ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਵੱਖੋ ਵੱਖ ਆਈਸੋਲੇਸ਼ਨ ਸੈਂਟਰਾਂ ਭਾਵ ਪੀ.ਟੀ.ਯੂ, ਸਰਕੂਲਰ ਰੋਡ, ਫਗਵਾੜਾ ਅਤੇ ਜਲੰਧਰ ਵਿਖੇ ਸ਼ਿਫਟ ਕਰ ਦਿੱਤਾ ਗਿਆ ਹੈ।