ਅਮਨਜੋਤ ਸਿੰਘ ਵਾਲੀਆ, ਕਪੂਰਥਲਾ : ਪਿਛਲੇ ਕਰੀਬ 15 ਦਿਨਾਂ ਤੋਂ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਸੀ, ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਸੈਂਪਿਲੰਗ ਨੂੰ ਵਧਾਉਂਦੇ ਹੋਏ ਵੱਖ-ਵੱਖ ਸਕੂਲੀ ਅਧਿਆਪਕਾਂ, ਰਾਹਗੀਰਾਂ, ਫੈਕਟਰੀਆਂ, ਮੰਡੀਆਂ ਤੇ ਵੱਖ-ਵੱਖ ਚੌਕਾਂ ਵਿਚੋਂ ਲੰਘਣ ਵਾਲੇ ਲੋਕਾਂ ਦੇ ਕੋਰੋਨਾ ਸੈਂਪਲ ਲਏ ਜਾ ਰਹੇ ਹਨ। ਇਸਦਾ ਨਤੀਜਾ ਅੱਜ ਸੋਮਵਾਰ ਨੂੰ ਦੇਖਣ ਨੂੰ ਮਿਲਿਆ। ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਦੇ 36 ਨਵੇਂ ਮਾਮਲੇ ਸਾਹਮਣੇ ਆਏ ਹਨ। ਉਧਰ ਸੋਮਵਾਰ ਨੂੰ ਕੋਰੋਨਾ ਨਾਲ ਇਕ ਮਹਿਲਾ ਦਾ ਮੌਤ ਹੋ ਗਈ। 37 ਸਾਲਾ ਮਹਿਲਾ ਵਾਸੀ ਮਨਸੂਰਵਾਲ ਬੇਟ ਬਲਾਕ ਿਢੱਲਵਾਂ ਦਾ ਇਲਾਜ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਸੀ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਇਸ ਨਾਲ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ 166 ਤਕ ਪਹੁੰਚ ਗਿਆ। ਕੋਰੋਨਾ ਪੀੜਤਾਂ ਦੀ ਗਿਣਤੀ 4002 ਤਕ ਪਹੁੰਚ ਗਈ ਹੈ, ਜਿਸ ਨਾਲ 140 ਕੋਰੋਨਾ ਪੀੜਤਾਂ ਦਾ ਇਲਾਜ ਆਈਸੋਲੇਸ਼ਨ ਵਾਰਡਾਂ 'ਚ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਠੀਕ ਹੋਣ ਵਾਲੇ 16 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।

ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਅੰਮਿ੍ਤਸਰ ਦੇ ਮੈਡੀਕਲ ਕਾਲਜ ਤੋਂ 347 ਸੈਂਪਲਾਂ ਦੀ ਰਿਪੋਰਟ ਆਈ ਹੈ, ਜਿਨ੍ਹਾਂ 'ਚੋਂ 19 ਪਾਜ਼ੇਟਿਵ ਤੇ 328 ਨੈਗੇਟਿਵ ਮਿਲੇ। ਐਂਟੀਜਨ 'ਤੇ ਕੀਤੇ ਗਏ ਟੈਸਟਾਂ 'ਚ 9 ਪਾਜ਼ੇਟਿਵ, ਟਰੂਨਟ 'ਤੇ 1 ਅਤੇ ਨਿੱਜੀ ਲੈਬਾਂ 'ਚੋਂ 7 ਪਾਜ਼ੇਟਿਵ ਪਾਏ ਗਏ। ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਸੋਮਵਾਰ ਨੂੰ 1624 ਸੈਂਪਲ ਲਏ ਗਏ। ਕਪੂਰਥਲਾ ਦੇ ਆਰਟੀਪੀਸੀਆਰ 'ਤੇ 142, ਐਂਟੀਜਨ 'ਤੇ 106 ਤੇ ਟਰੂਨਟ 'ਤੇ 10 ਸੈਂਪਲ ਲਏ ਗਏ ਹਨ। ਉਥੇ, ਫਗਵਾੜਾ ਦੇ ਆਰਟੀਪੀਸੀਆਰ 'ਤੇ 18, ਐਂਟੀਜਨ 'ਤੇ 210, ਭੁਲੱਥ ਦੇ ਆਰਟੀਪੀਸੀਆਰ 'ਤੇ 19, ਐਂਟੀਜਨ 'ਤੇ 65, ਸੁਲਤਾਨਪੁਰ ਲੋਧੀ ਦੇ ਆਰਟੀਪੀਸੀਆਰ 'ਤੇ 22, ਐਂਟੀਜਨ 'ਤੇ 138, ਬੇਗੋਵਾਲ ਦੇ ਐਂਟੀਜਨ 'ਤੇ 80, ਿਢੱਲਵਾਂ ਦੇ ਆਰਟੀਪੀਸੀਆਰ 'ਤੇ 124, ਐਂਟੀਜਨ 'ਤੇ 14, ਕਾਲਾ ਸੰਿਘਆਂ ਦੇ ਆਰਟੀਪੀਸੀਆਰ 'ਤੇ 12, ਐੈਂਟੀਜਨ 'ਤੇ 157, ਫੱਤੂਢੀਂਗ 'ਤੇ 144, ਪਾਂਸ਼ਟਾ ਦੇ ਆਰਟੀਪੀਸੀਆਰ 'ਤੇ 13, ਐਂਟੀਜਨ 'ਤੇ 197, ਟਿੱਬਾ ਦੇ ਆਰਟੀਪੀਸੀਆਰ 'ਤੇ 64 ਤੇ ਐਂਟੀਜਨ 'ਤੇ 64 ਸੈਂਪਲ ਲਏ ਗਏ। ਡਾ. ਰਾਜੀਵ ਭਗਤ ਨੇ ਦੱਸਿਆ ਕਿ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਵਿਚ 3 ਵਿਅਕਤੀ ਤੇ 1 ਅੌਰਤ ਵਾਸੀ ਰੇਲ ਕੋਚ ਫੈਕਟਰੀ ਕਪੂਰਥਲਾ, 56 ਸਾਲ ਵਿਅਕਤੀ ਆਰਸੀਐੱਫ ਕਪੂਰਥਲਾ, 33 ਸਾਲ ਵਿਅਕਤੀ ਗੁਲਜਾਰ ਨਗਰ ਭੁਲਾਣਾ ਕਪੂਰਥਲਾ, 18 ਸਾਲ ਨੌਜਵਾਨ ਢੁੱਡੀਆਂਵਾਲ, 32 ਸਾਲ ਅੌਰਤ ਅਮਰੀਕ ਨਗਰ ਭੁਲਾਣਾ ਕਪੂਰਥਲਾ, 21 ਸਾਲ ਤੇ 18 ਸਾਲ ਨੌਜਵਾਨ ਕਪੂਰਥਲਾ, 9 ਵਿਅਕਤੀ ਭੁਲੱਥ, 54 ਸਾਲ ਵਿਅਕਤੀ ਕਪੂਰਥਲਾ, 23 ਸਾਲ ਐੱਲਪੀਯੂ ਫਗਵਾੜਾ, 23 ਸਾਲ ਅੌਰਤ ਫਗਵਾੜਾ, 20 ਸਾਲ ਨੌਜਵਾਨ ਜੇਸੀਟੀ ਮਿੱਲ ਫਗਵਾੜਾ, 18 ਸਾਲ ਲੜਕੀ ਫਗਵਾੜਾ, 29 ਸਾਲ ਵਿਅਕਤੀ ਇਬਰਾਹਿਮਵਾਲ, 54 ਸਾਲ ਵਿਅਕਤੀ ਨਕੋਦਰ ਚੌਕ, 78 ਸਾਲ ਬਜ਼ੁਰਗ ਮਹਿਲਾ ਕਪੂਰਥਲਾ, 18 ਸਾਲ ਨੌਜਵਾਨ ਪਿੰਡ ਨੱਥੂਚਾਹਲ ਤੇ 52 ਸਾਲ ਵਿਅਕਤੀ ਆਰਸੀਐੱਫ ਜ਼ਿਲ੍ਹਾ ਕਪੂਰਥਲਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।