<

p> ਅਮਨਜੋਤ ਸਿੰਘ ਵਾਲੀਆ, ਕਪੂਰਥਲਾ : ਸੋਮਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ 137 ਨਵੇਂ ਕੋਰੋਨਾ ਮਾਮਲੇ ਆਏ। ਇਹ ਕੋਰੋਨਾ ਮਹਾਮਾਰੀ ਲੋਕਾਂ ਦੇ ਦਿਲਾਂ ਵਿਚ ਦਹਿਸ਼ਤ ਪੈਦਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਚਿੰਤਾ ਸਤਾਣ ਲੱਗੀ ਹੈ। ਸਿਹਤ ਵਿਭਾਗ ਵੱਲੋਂ ਆਈਸੋਲੇਸ਼ਨ ਵਾਰਡ ਬੰਦ ਕਰਨ ਤੋਂ ਬਾਅਦ ਲਗਾਤਾਰ ਕੋਰੋਨਾ ਦੇ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦੀ ਜਾ ਰਹੀ ਹੈ ਅਤੇ ਲੋਕ ਲਾਪ੍ਰਵਾਹੀ ਵੀ ਦਿਖਾ ਰਹੇ ਹੈ। ਲੋਕ ਬਿਨਾਂ ਮਾਸਕ ਅਤੇ ਸੋਸ਼ਲ ਡਿਸਟੈਂਸ ਦੇ ਸੜਕਾਂ 'ਤੇ ਘੁੰਮਦੇ ਨਜ਼ਰ ਆ ਰਹੇ ਹੈ, ਜਿਸਦੇ ਨਾਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਗੰਭੀਰ ਨਜ਼ਰ ਨਹੀਂ ਆ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸੋਮਵਾਰ ਨੂੰ ਕੋਰੋਨਾ ਨਾਲ 75 ਸਾਲ ਦੀ ਅੌਰਤ ਵਾਸੀ ਕਾਲਾ ਸੰਿਘਆਂ, 55 ਸਾਲ ਦਾ ਵਿਅਕਤੀ ਵਾਸੀ ਪਿੰਡ ਨਡਾਲਾ ਅਤੇ 35 ਸਾਲ ਦਾ ਵਿਅਕਤੀ ਵਾਸੀ ਸੁਲਤਾਨਪੁਰ ਲੋਧੀ ਜਲੰਧਰ ਦੇ ਪ੍ਰਰਾਈਵੇਟ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਜਿਸਦੇ ਨਾਲ ਕੋਰੋਨਾ ਨਾਲ ਹੁਣ ਤਕ ਮਰਨ ਵਾਲਿਆਂ ਦੀ ਕੱੁਲ ਗਿਣਤੀ 309 ਤੱਕ ਪਹੁੰਚ ਗਈ ਹੈ। ਸੋਮਵਾਰ ਨੂੰ 137 ਕੋਰੋਨਾ ਦੇ ਨਵੇਂ ਮਾਮਲੇ ਆਉਣ ਨਾਲ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 11025 ਤੱਕ ਪਹੁੰਚ ਗਈ ਹੈ। ਸੋਮਵਾਰ ਨੂੰ ਮੈਡੀਕਲ ਕਾਲਜ ਅੰਮਿ੍ਤਸਰ ਵਲੋਂ 2713 ਸੈਂਪਲਾਂ ਦੀ ਰਿਪੋਰਟ ਆਈ। ਜਿਨ੍ਹਾਂ ਵਿੱਚ 2197 ਨੇਗੇਟਿਵ ਅਤੇ 120 ਪਾਜੇਟਿਵ ਪਾਏ ਗਏ। ਐਂਟੀਜਨ 'ਤੇ ਕੀਤੇ ਗਏ ਟੈਸਟਾਂ ਵਿੱਚ ਂ16 ਅਤੇ ਪ੍ਰਰਾਇਵੇਟ ਲੇਬੋਂ ਵਿੱਚੋਂ ਕੀਤੇ ਗਏ ਟੈਸਟਾਂ ਵਿੱਚ 1 ਕੋਰੋਨਾ ਪੀੜਤ ਪਾਏ ਗਏ। ਜਿਸਦੇ ਨਾਲ ਸੋਮਵਾਰ ਨੂੰ ਕੁੱਲ 137 ਕੋਰੋਨਾ ਪੀੜਤ ਪਾਏ ਗਏ। ਉਨ੍ਹਾਂ ਨੇ ਦਸਿਆ ਕਿ ਇਸ ਸਮੇਂ 745 ਕੇਸ ਐਕਟਿਵ ਹਨ, ਜੋ ਕਿ ਆਪਣਾ ਇਲਾਜ ਘਰਾਂ ਵਿੱਚ ਰਹਿ ਕੇ ਅਤੇ ਪ੍ਰਰਾਇਵੇਟ ਅਸਪਤਾਲਾਂ ਵਿੱਚ ਕਰਵਾ ਰਹੇ ਹਨ। ਕੋਰੋਨਾ ਵਲੋਂ ਹੁਣ ਤੱਕ 9972 ਮਰੀਜ਼ ਠੀਕ ਹੋ ਚੁੱਕੇ ਹੈ। ਜਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸੋਮਵਾਰ ਨੂੰ ਸਿਹਤ ਵਿਭਾਗ ਦੀ ਵੱਖਰੀਆਂ ਟੀਮਾਂ ਵੱਲੋਂ ਜਿਲ੍ਹੇ ਵਿੱਚ 1708 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ਵਿੱਚ ਕਪੂਰਥਲਾ ਵਲੋਂ 441 , ਫਗਵਾੜਾ ਵਲੋਂ 322, ਭੁਲੱਥ ਵਲੋਂ 100, ਸੁਲਤਾਨਪੁਰ ਲੋਧੀ ਵਲੋਂ 72, ਬੇਗੋਵਾਲ ਵਲੋਂ 130, ਿਢਲਵਾਂ ਵਲੋਂ 176, ਕਾਲ਼ਾ ਸੰਿਘਆ ਵਲੋਂ 112, ਫੱਤੂਢੀਂਗਾ ਵਲੋਂ 80, ਪਾਂਛਟਾ ਵਲੋਂ 207 ਅਤੇ ਟਿੱਬਾ ਵਲੋਂ 68 ਲੋਕਾਂ ਦੇ ਸੈਂਪਲ ਲਈ ਗਏ, ਜਿਨ੍ਹਾਂ ਦੀ ਰਿਪੋਰਟ ਮੰਗਲਵਾਰ ਸ਼ਾਮ ਨੂੰ ਆਉਣ ਦੀ ਸੰਭਾਵਨਾ ਹੈ।