ਅਮਨਜੋਤ ਸਿੰਘ ਵਾਲੀਆ, ਕਪੂਰਥਲਾ

ਪਿਛਲੇ ਕਰੀਬ 7 ਮਹੀਨਿਆਂ ਤੋਂ ਫੈਲੀ ਜਾਨਲੇਵਾ ਬਿਮਾਰੀ ਕੋਰੋਨਾ ਦੇ ਖ਼ਤਰਨਾਕ ਸਮੇਂ ਦੌਰਾਨ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੇ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਬੀਤੇ ਦਿਨੀਂ ਸੇਵਾਮੁਕਤ ਹੋ ਗਏ, ਜਿਨ੍ਹਾਂ ਦੀ ਜਗ੍ਹਾ ਅੱਜ ਨਵ-ਨਿਯੁਕਤ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਅਹੁਦਾ ਸੰਭਾਲ ਕੇ ਕੋਰੋਨਾ ਦੇ ਸੈਂਪਲਾਂ ਵਿਚ ਹੋਰ ਤੇਜ਼ੀ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਨਵ-ਨਿਯੁਕਤ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ 'ਚ ਵੀਰਵਰ ਨੂੰ 58 ਕੋਰੋਨਾ ਪੀੜਤ ਆਏ ਤੇ 2 ਦੀ ਮੌਤ ਹੋ ਗਈ, ਜਿਨ੍ਹਾਂ ਵਿਚ 33 ਸਾਲਾ ਅੌਰਤ ਵਾਸੀ ਪਿੰਡ ਨੰਗਲ ਲੁਬਾਣਾ ਦੀ ਮੌਤ ਡੀਐੱਮਸੀ ਲੁਧਿਆਣਾ ਅਤੇ 65 ਸਾਲ ਅੌਰਤ ਪਿੰਡ ਰਾਏਪੁਰਪੀਰਬਖਸ਼ ਵਾਲਾ ਦੀ ਮੌਤ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਹੋਈ, ਜਿਸ ਦੇ ਨਾਲ ਮਰਨ ਵਾਲਿਆਂ ਦਾ ਅੰਕੜਾ 146 ਤਕ ਪਹੰੁਚ ਗਿਆ।

ਜਾਣਕਾਰੀ ਦਿੰਦੇ ਹੋਏ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਵੀਰਵਾਰ ਨੂੰ 58 ਕੋਰੋਨਾ ਪੀੜਤ ਆਏ, ਜਿਸ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 3313 ਤਕ ਪਹੰੁਚ ਗਈ ਹੈ। ਐਕਟਿਵ ਕੇਸ 618 ਤੇ 2550 ਮਰੀਜ਼ ਠੀਕ ਹੋਏ, ਜਿਨ੍ਹਾਂ ਵਿਚੋਂ 99 ਕੋਰੋਨਾ ਪੀੜਤਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਵੀਰਵਾਰ ਨੂੰ ਅੰਮਿ੍ਤਸਰ ਦੇ ਮੈਡੀਕਲ ਕਾਲਜ ਤੋਂ 1124 ਦੀ ਰਿਪੋਰਟ ਆਈ ਜਿਨ੍ਹਾਂ ਵਿਚੋਂ 'ਚੋਂ 22 ਪਾਜ਼ੇਟਿਵ ਅਤੇ 1102 ਨੈਗੇਟਿਵ ਪਾਏ ਗਏ, ਟਰੂਨਟ 'ਤੇ 22 ਸੈਂਪਲ ਲਏ ਗਏ ਜਿਸ ਵਿਚੋਂ 1 ਪਾਜ਼ੇਟਿਵ ਅਤੇ 9 ਨੈਗੇਟਿਵ, ਐਂਟੀਜਨ 'ਤੇ 86 ਸੈਂਪਲ ਲਏ ਜਿਨ੍ਹਾਂ ਵਿਚੋਂ 23 ਪਾਜ਼ੇਟਿਵ ਅਤੇ 63 ਨੈਗੇਟਿਵ ਪਾਏ ਗਏ। ਇਸ ਦੇ ਨਾਲ ਹੀ 12 ਕੋਰੋਨਾ ਪਾਜ਼ੇਟਿਵ ਵੱਖ-ਵੱਖ ਨਿੱਜੀ ਹਸਪਤਾਲਾਂ ਵਿਚੋਂ ਆਏ। ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਪੀਟੀਯੂ, ਨਸ਼ਾ ਛਡਾਊ ਕੇਂਦਰ ਤੇ ਕਈ ਮਰੀਜ਼ਾਂ ਨੂੰ ਘਰਾਂ ਵਿਚ ਕੁਆਰੰਟਾਈਨ ਕੀਤਾ ਗਿਆ। ਵੀਰਵਾਰ ਨੂੰ ਜ਼ਿਲ੍ਹੇ 'ਚ ਕੋਰੋਨਾ ਦੇ 2211 ਸੈਂਪਲ ਲਏ ਗਏ ਜਿਨ੍ਹਾਂ 'ਚ ਕਪੂਰਥਲਾ ਵਿਚ 390 ਜਿਨ੍ਹਾਂ ਵਿਚ 86 ਐਂਟੀਜਨ, ਟਰੂਨਟ 22 ਤੋਂ ਇਲਾਵਾ ਡੀਟੀਓ ਦਫ਼ਤਰ 54, ਦਾਣਾ ਮੰਡੀ 100, ਪੋਸਟ ਆਫਿਸ 60, ਪੀਐੱਨਬੀ ਬੈਂਕ 65 ਸਮੇਤ ਵੱਖ-ਵੱਖ ਥਾਵਾਂ ਤੋਂ ਕੋਰੋਨਾ ਦੇ ਸੈਂਪਲ ਲਏ ਗਏ। ਇਸ ਦੇ ਨਾਲ ਹੀ ਗਰਭਵਤੀ ਅੌਰਤ, ਸ਼ੂਗਰ/ਬੀਪੀ, ਕੋਰੋਨਾ ਨਾਲ ਸੰਪਰਕ 'ਚ ਆਉਣ ਵਾਲੇ, ਐੱਨਆਰਆਈ ਤੋਂ ਇਲਾਵਾ ਸਰਜਰੀ, ਖਾਂਸੀ, ਜੁਕਾਮ, ਬੁਖਾਰ, ਟੀਬੀ, ਦਮਾ ਆਦਿ ਦੇ ਸੈਂਪਲ ਲਏ ਗਏ। ਉੱਥੇ ਫਗਵਾੜਾ ਐਂਟੀਜਨ 'ਤੇ 378, ਆਰਟੀ ਪੀਸੀਆਰ 23, ਭੁਲੱਥ 80, ਸੁਲਤਾਨਪੁਰ ਲੋਧੀ ਆਰਟੀ ਪੀਸੀਆਰ 'ਤੇ 48 ਅਤੇ ਐਂਟੀਜਨ 'ਤੇ 121, ਬੇਗੋਵਾਲ ਆਰਟੀ ਪੀਸੀਆਰ 'ਤੇ 89, ਿਢੱਲਵਾਂ ਆਰਟੀ ਪੀਸੀਆਰ 'ਤੇ 168 ਤੇ 45 ਐਂਟੀਜਨ 'ਤੇ, ਕਾਲਾ ਸੰਿਘਆਂ ਆਰਟੀ ਪੀਸੀਆਰ 'ਤੇ 75 ਅਤੇ ਐਂਟੀਜਨ 'ਤੇ 148, ਫੱਤੂਢੀਂਗਾ ਆਰਟੀ ਪੀਸੀਆਰ 'ਤੇ 171 ਅਤੇ ਐਂਟੀਜਨ 'ਤੇ 65, ਪਾਂਸ਼ਟਾ ਆਰਟੀ ਪੀਸੀਆਰ 'ਤੇ 55 ਅਤੇ ਐਂਟੀਜਨ 'ਤੇ 149, ਟਿੱਬਾ ਆਰਟੀ ਪੀਸੀਆਰ 'ਤੇ 132 ਅਤੇ ਐਂਟੀਜਨ 'ਤੇ 10 ਸੈਂਪਲ ਲਏ ਗਏ। ਡਾ. ਰਾਜੀਵ ਭਗਤ ਨੇ ਦੱਸਿਆ ਕਿ ਵੀਰਵਾਰ ਨੂੰ ਆਉਣ ਵਾਲੇ ਪਾਜ਼ੇਟਿਵ ਮਰੀਜ਼ਾਂ ਵਿਚ 28, 31 ਅਤੇ ਸਾਲ ਵਿਅਕਤੀ ਸੈਂਟਰਲ ਜੇਲ੍ਹ ਕਪੂਰਥਲ, 40 ਸਾਲ ਵਿਅਕਤੀ, 18 ਸਾਲ ਨੌਜਵਾਨ ਖੁਰਾਣਾ ਇੰਜੀਨੀਅਰ ਵਰਕਸ ਕਪੂਰਥਲਾ, 34 ਸਾਲ ਵਿਅਕਤੀ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ, 26 ਸਾਲਾ ਅੌਰਤ ਆਰਸੀਐੱਫ, 41 ਸਾਲ ਵਿਅਕਤੀ ਕਪੂਰਥਲਾ, 54 ਸਾਲ ਵਿਅਕਤੀ ਕਪੂਰਥਲਾ, 1 ਅੌਰਤ ਤੇ 4 ਵਿਅਕਤੀ ਸੁਲਤਾਨਪੁਰ ਲੋਧੀ, 40 ਸਾਲ ਵਿਅਕਤੀ ਦਾਣਾ ਮੰਡੀ ਕਪੂਰਥਲਾ, 42 ਸਾਲਾ ਅੌਰਤ ਕਪੂਰਥਲਾ, 35 ਸਾਲਾ ਵਿਅਕਤੀ ਪੀਟੀਯੂ ਕਪੂਰਥਲਾ, 3 ਵਿਅਕਤੀ ਤੇ 1 ਮਹਿਲਾ ਪੀਟੀਯੂ ਇੱਬਣ ਕਪੂਰਥਲਾ, 52 ਸਾਲਾ ਵਿਅਕਤੀ ਸਰਾਭਾ ਨਗਰ ਫਗਵਾੜਾ, 19 ਸਾਲ ਲੜਕੀ ਅਰਬਨ ਅਸਟੇਟ ਫਗਵਾੜਾ, 4 ਵਿਅਕਤੀ ਤੇ 3 ਅੌਰਤਾਂ ਵਾਸੀ ਫਗਵਾੜਾ, 73 ਸਾਲਾ ਵਿਅਕਤੀ ਹਰਨਾਮ ਨਗਰ ਕਪੂਰਥਲਾ, 6 ਵਿਅਕਤੀ ਦਾਣਾ ਮੰਡੀ ਬੇਗੋਵਾਲ, 60 ਸਾਲ ਵਿਅਕਤੀ ਕਾਲਾ ਸੰਿਘਆਂ, 31 ਸਾਲ ਵਿਅਕਤੀ ਸੰਧੂ ਚੱਠਾ ਕਪੂਰਥਲਾ, 27 ਸਾਲ ਨੌਜਵਾਨ ਸੈਨਿਕ ਸਕੂਲ ਕਪੂਰਥਲਾ ਆਦਿ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਡਾ. ਰਾਜੀਵ ਭਗਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਤੋਂ ਬਾਹਰ ਨਿਕਲਣ ਸਮੇਂ ਮੂੰਹ 'ਤੇ ਮਾਸਕ, ਹੱਥਾਂ 'ਤੇ ਸੈਨੇਟਾਈਜ਼ਰ ਤੇ ਬਾਜ਼ਾਰਾਂ 'ਚ ਦੁਕਾਨਾਂ 'ਤੇ ਇਕ ਦੂਸਰੇ ਤੋਂ ਸੋਸ਼ਲ ਡਿਸਟੈਂਸ ਦਾ ਖਾਸ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਤਾਂ ਕਿ ਕੋਰੋਨਾ ਵਾਇਰਸ ਵਰਗੀ ਜਾਨਲੇਵਾ ਬਿਮਾਰੀ ਤੋਂ ਨਿਜ਼ਾਤ ਪਾਈ ਜਾ ਸਕੇ।