ਯਤਿਨ ਸ਼ਰਮਾ, ਫਗਵਾੜਾ : ਕਮਲਾ ਨਹਿਰੂ ਕਾਲਜ ਫਾਰ ਵੂਮੈਨ ਵਿਚ 46ਵੀਂ ਸਾਲਾਨਾ ਕਨਵੋਕੇਸ਼ਨ ਕਰਵਾਈ ਗਈ। ਜਿਸਦੇ ਮੁੱਖ ਮਹਿਮਾਨ ਕੇਂਦਰੀ ਰਾਜ ਮੰਤਰੀ (ਕਾਮਰਸ ਅਤੇ ਉਦਯੋਗ) ਸੋਮ ਪ੍ਰਕਾਸ਼ ਕੈਂਥ ਸਨ। ਕਾਲਜ ਪਹੁੰਚਣ 'ਤੇ ਕਾਲਜ ਪ੍ਰਬੰਧਕ ਕਮੇਟੀ, ਕਾਲਜ ਪਿ੍ਰੰਸੀਪਲ ਡਾ. ਕਿਰਨ ਵਾਲੀਆ ਤੇ ਸਮੁੱਚੇ ਸਟਾਫ਼ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਮੰਜੂ ਸਰਦਾਨਾ ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਨ। ਸੈਸ਼ਨ 2016-17 ਅਤੇ 2017-18 ਵਿਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਰ ਚੁੱਕੇ 517 ਵਿਦਿਆਰਥੀਆਂ ਨੂੰ ਡਿੱਗਰੀਆਂ ਪ੍ਰਦਾਨ ਕੀਤੀਆਂ ਗਈਆਂ। ਪਿ੍ਰੰਸੀਪਲ ਡਾ. ਕਿਰਨ ਵਾਲੀਆ ਨੇ ਕਨਵੋਕੇਸ਼ਨ ਸਮਾਗਮ ਦਾ ਆਗਾਜ਼ ਸਲਾਨਾ ਰਿਪੋਰਟ ਪੜ੍ਹ ਕੇ ਕੀਤਾ। ਇਸ ਮੌਕੇ ਕਾਲਜ ਮੈਗਜ਼ੀਨ 'ਆਸਥਾ' ਅਤੇ 'ਸਾਇੰਸ ਸਪਿੰਨ' ਦੀ ਘੁੰਡ ਚੁਕਾਈ ਵੀ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰਰੋਗਰਾਮ ਵੀ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਸੋਮ ਪ੍ਰਕਾਸ਼ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਹੋਰ ਅੱਗੇ ਵਧਣ ਅਤੇ ਉਚੇਰੀਆਂ ਮੰਜਿਲਾਂ ਪ੍ਰਰਾਪਤ ਕਰਨ ਲਈ ਕਿਹਾ। ਉਨ੍ਹਾਂ ਨੇ ਅੌਰਤ ਦੀ ਮਹਾਨਤਾ ਨੂੰ ਦੱਸਦਿਆਂ ਹੋਇਆ ਨਾਰੀ ਸਸ਼ਕਤੀਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਕਾਲਜ ਪਿ੍ਰੰਸੀਪਲ ਡਾ. ਕਿਰਨ ਵਾਲੀਆ ਨੇ ਸੋਮ ਪ੍ਰਕਾਸ਼ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਡਿੱਗਰੀਆਂ ਪ੍ਰਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਅੱਗੇ ਵਧਣ ਲਈ ਪ੍ਰਰੇਰਿਤ ਕੀਤਾ। ਪ੍ਰਰੋਗਰਾਮ ਦੀ ਸਫਲਤਾ ਲਈ ਪਿ੍ਰੰਸੀਪਲ ਨੇ ਕਨਵੋਕੇਸ਼ਨ ਇੰਚਾਰਜ਼ ਮੰਜੂ ਵਾਲੀਆ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।