ਪਿਛਲੇ 5 ਮਹੀਨਿਆਂ 'ਚ 43 ਵਾਰ ਪੈਟਰੋਲ ਦਾ ਹੋਇਆ ਰੇਟ ਮਹਿੰਗਾ, ਮੋਦੀ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ : ਵਿਧਾਇਕ ਚੀਮਾ

ਕੈਪਸ਼ਨ : 11ਕੇਪੀਟੀ18ਪੀ

ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ ਜ਼ਾਹਰ ਕਰਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ, ਪ੍ਰਧਾਨ ਦੀਪਕ ਧੀਰ ਰਾਜੂ, ਵਿਨੋਦ ਗੁਪਤਾ, ਅਸ਼ੋਕ ਮੋਗਲਾ ਤੇ ਹੋਰ।

ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ

ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ ਪੂਰੇ ਦੇਸ਼ 'ਚ ਮਚੀ ਹਾਹਾਕਾਰ ਅਤੇ ਪੰਜਾਬ ਕਾਂਗਰਸ ਵੱਲੋਂ ਕੇਂਦਰ ਸਰਕਾਰ ਦੇ ਵਿਰੁੱਧ ਕੀਤੇ ਜਾ ਰਹੇ ਪ੍ਰਦਰਸ਼ਨ ਤਹਿਤ ਅੱਜ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਮਾਲਵਾ ਫਿਲਿੰਗ ਸਟੇਸ਼ਨ ਕਪੂਰਥਲਾ ਰੋਡ 'ਤੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਨਿਕੰਮੀ, ਹਾਏ ਹਾਏ ਦੇ ਨਾਅਰਿਆਂ ਦੀ ਗੂੰਜ ਵਿਚ ਜੰਮ ਕੇ ਭੜਾਸ ਕੱਢੀ ਅਤੇ ਰੋਸ ਜ਼ਾਹਿਰ ਕੀਤਾ। ਇਸ ਮੌਕੇ ਪ੍ਰਰੈੱਸ ਨਾਲ ਗੱਲਬਾਤ ਕਰਦਿਆਂ ਵਿਧਾਇਕ ਚੀਮਾ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਪਰ ਮੋਦੀ ਸਰਕਾਰ ਅੱਖਾਂ ਮੀਟ ਕੇ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ 5 ਮਹੀਨਿਆਂ ਵਿਚ 43 ਵਾਰ ਵਧਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਸੀ ਤਾਂ ਉਸ ਸਮੇਂ ਕਰੂਡ ਤੇਲ ਦਾ ਭਾਅ 146 ਰੁਪਏ ਸੀ ਅਤੇ ਪੈਟਰੋਲ 68 ਰੁਪਏ ਲਿਟਰ ਸੀ ਜਿਸ ਨੂੰ ਵੇਖ ਕੇ ਭਾਜਪਾ ਦੇ ਆਗੂ ਖਾਸ ਤੌਰ 'ਤੇ ਇਸ ਦੀ ਆਗੂ ਸਮਿ੍ਤੀ ਇਰਾਨੀ ਰੋਸ ਪ੍ਰਗਟਾਵੇ ਕਰ ਰਹੀ ਸੀ ਪ੍ਰੰਤੂ ਜਦੋਂ ਹੁਣ ਮੋਦੀ ਸਰਕਾਰ ਦੇ ਸਮੇਂ ਕਰੂਡ ਆਇਲ ਦਾ ਰੇਟ 58 ਰੁਪਏ ਹੈ ਤਾਂ ਪੈਟਰੋਲ ਦਾ ਰੇਟ 100 ਰੁਪਏ ਲੀਟਰ ਹੋ ਗਿਆ ਹੈ ਜਿਸ ਦੇ ਵਿਰੁੱਧ ਨਾ ਤਾਂ ਕਿਸੇ ਭਾਜਪਾ ਮੰਤਰੀ ਦੀ ਅਤੇ ਨਾ ਹੀ ਕਿਸੇ ਆਗੂ ਵੱਲੋਂ ਰੋਸ ਜਾਹਿਰ ਕੀਤਾ ਗਿਆ ਹੈ। ਚੀਮਾ ਨੇ ਕਿਹਾ ਕਿ ਕਿਸਾਨ, ਨੌਜਵਾਨ, ਮਜ਼ਦੂਰ, ਕਾਰੋਬਾਰੀ ਅਤੇ ਅੌਰਤਾਂ ਵਧਦੀ ਮਹਿੰਗਾਈ ਕਾਰਨ ਪ੍ਰਰੇਸ਼ਾਨ ਹਨ। ਉਨ੍ਹਾਂ ਮੰਗ ਕੀਤੀ ਕਿ ਪੈਟਰੋਲ ਤੇ ਡੀਜ਼ਲ ਤੇ ਐਕਸਾਈਜ ਡਿਊਟੀ ਘਟਾਈ ਜਾਵੇ ਤੇ ਵਧਾਈਆਂ ਕੀਮਤਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਵੇ ਤੇ ਜੇਕਰ ਪੈਟਰੋਲੀਅਮ ਮੰਤਰੀ ਅਜਿਹਾ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਅਸਤੀਫਾ ਦੇ ਦੇਣ। ਵਿਧਾਇਕ ਚੀਮਾ ਨੇ ਕਿਹਾ ਕਿ ਅੱਛੇ ਦਿਨਾਂ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਮੋਦੀ ਸਰਕਾਰ ਨੇ ਹਰੇਕ ਵਰਗ ਦਾ ਚਕਨਾਚੂਰ ਕਰ ਦਿੱਤਾ ਹੈ। ਇਹ ਸਰਕਾਰ ਹਰ ਪਾਸਿਓਂ ਫੇਲ੍ਹ ਹੋ ਚੁੱਕੀ ਹੈ ਅਤੇ ਹੁਣ ਜਿੰਨਾ ਜਲਦੀ ਹੋਵੇ ਲੋਕਾਂ ਨੂੰ ਇਸ ਤੋਂ ਛੁਟਕਾਰਾ ਮਿਲਣਾ ਚਾਹੀਦਾ ਹੈ। ਲੋਕਾਂ ਨੂੰ ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਲੇ ਪ੍ਰਸਿੱਧ ਅਰਥ ਸ਼ਾਸਤਰੀ ਡਾ ਮਨਮੋਹਨ ਸਿੰਘ ਵਰਗੇ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ ਨਾ ਕੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥ ਵੇਚਣ ਵਾਲੇ ਪ੍ਰਧਾਨ ਮੰਤਰੀ ਮੋਦੀ ਦੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਪ੍ਰਧਾਨ ਵਿਨੋਦ ਕੁਮਾਰ ਗੁਪਤਾ, ਅਸ਼ੋਕ ਕੁਮਾਰ ਮੋਗਲਾ ਐਮਸੀ, ਕੌਂਸਲਰ ਨਵਨੀਤ ਚੀਮਾ, ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਨਰਿੰਦਰ ਸਿੰਘ ਪੰਨੂ, ਪ੍ਰਦੀਪ ਪੁਰੀ, ਸੁਰਿੰਦਰ ਿਛੰਦਾ ਅਰੋਡਾ ਪ੍ਰਧਾਨ, ਕੌਂਸਲਰ ਪਵਨ ਕਨੌਜੀਆ, ਰਵੀ ਪੀ ਏ, ਚਰਨ ਕਮਲ ਪਿੰਟਾ ਸਾਬਕਾ ਕੌਂਸਲਰ, ਸਾਬੀ ਆਦਿ ਵੀ ਹਾਜ਼ਰ ਸਨ।