ਅਮਰੀਕ ਸਿੰਘ ਮੱਲ੍ਹੀ\ਅਜੈ ਕਨੌਜੀਆ, ਕਪੂਰਥਲਾ : ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿਸ਼ਾ-ਨਿਰਦੇਸ਼ ਹੇਠ ਪੰਜਾਬ ਕਾਂਗਰਸ ਦੇ ਹੁਕਮਾਂ ਸਦਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ 'ਚ ਅੱਜ ਹਲਕਾ ਕਪੂਰਥਲਾ ਵਿਖੇ ਕੇਂਦਰ ਸਰਕਾਰ ਦੀ ਸ਼ੁਰੂ ਹੋਣ ਜਾ ਰਹੀ ਸਕੀਮ 'ਅਗਨੀਪਥ' ਦੇ ਵਿਰੋਧ 'ਚ ਸੱਤਿਆਗ੍ਹਿ ਧਰਨਾ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ 'ਚ ਕਪੂਰਥਲਾ ਹਲਕੇ ਦੀ ਸਮੁੱਚੀ ਕਾਂਗਰਸ ਵੱਲੋਂ ਹਿੱਸਾ ਲਿਆ ਗਿਆ । ਇਸ ਮੌਕੇ ਹਾਜ਼ਰ ਸਮੂਹ ਵਰਕਰਾਂ ਨੇ ਆਪਣੇ ਵਿਚਾਰ ਰੱਖਦੇ ਹੋਏ ਦੱਸਿਆ ਕਿ ਕਿਵੇਂ ਅਗਨੀਪਥ ਸਕੀਮ ਹਿੰਦੁਸਤਾਨ ਦੇ ਨੌਜਵਾਨਾਂ ਦੇ ਭਵਿੱਖ ਲਈ ਵਧੀਆ ਸਕੀਮ ਨਾ ਹੋ ਕੇ ਘਾਤਕ ਤੇ ਨੁਕਸਾਨਦਾਇਕ ਸਕੀਮ ਹੈ । ਆਗੂਆਂ ਤੇ ਵਰਕਰਾਂ ਨੇ ਦੱਸਿਆ ਕਿਂ ਮੋਦੀ ਸਰਕਾਰ ਆਪਣੀਆਂ ਨਾਕਾਮਯਾਬੀਆਂ ਨੂੰ ਛੁਪਾਉਣ ਲਈ ਤੇ ਲਗਾਤਾਰ ਵਧ ਰਹੀ ਬੇਰੁਜ਼ਗਾਰੀ ਦੇ ਅੰਕੜਿਆਂ 'ਤੇ ਪਰਦਾ ਪਾਉਣ ਲਈ ਅਗਨੀਪਥ ਸਕੀਮ ਰਾਹੀਂ ਦੇਸ਼ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਇਸ ਸ਼ਾਂਤਮਈ ਸੱਤਿਆਗ੍ਹਿ ਪ੍ਰਦਰਸ਼ਨ ਮੌਕੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਬਲਾਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਮਰਜੀਤ ਸੈਦੋਵਾਲ, ਨਗਰ ਨਿਗਮ ਕਪੂਰਥਲਾ ਦੇ ਮੇਅਰ ਕੁਲਵੰਤ ਕੌਰ ਲੱਭਾ, ਨਗਰ ਨਿਗਮ ਕਪੂਰਥਲਾ ਦੇ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਨਗਰ ਨਿਗਮ ਕਪੂਰਥਲਾ ਦੇ ਡਿਪਟੀ ਮੇਅਰ ਵਿਨੋਦ ਸੂਦ, ਮਨੋਜ ਭਸੀਨ (ਸਾਬਕਾ ਚੇਅਰਮੈਨ ਇਮਪਰੂਵਮੈਂਟ ਟਰੱਸਟ ਕਪੂਰਥਲਾ), ਕਪੂਰਥਲਾ ਯੂਥ ਕਾਂਗਰਸ ਦੇ ਪ੍ਰਧਾਨ ਕਰਨ ਮਹਾਜਨ ਕੌਂਸਲਰ ਤੋਂ ਇਲਾਵਾ ਜਯੋਤੀ ਧੀਰ ਕੌਂਸਲਰ, ਨਰਿੰਦਰ ਕੌਰ ਕੌਂਸਲਰ, ਹਰਜੀਤ ਕੌਰ ਕੌਂਸਲਰ, ਮਨੋਜ ਅਰੋੜਾ ਕੌਂਸਲਰ, ਜਗਤਾਰ ਝੀਤਾ ਕੌਂਸਲਰ, ਸੰਦੀਪ ਸਿੰਘ ਕੌਂਸਲਰ, ਠਾਕੁਰ ਦਾਸ ਗਿੱਲ ਕੌਂਸਲਰ, ਹਰੀਸ਼ ਕੁਮਾਰ ਕੌਂਸਲਰ, ਪਿ੍ਰਤਪਾਲ ਸਿੰਘ ਖਾਲਸਾ, ਨਰੈਣ ਵਸ਼ਸ਼ਿਟ (ਸਕੱਤਰ ਪੰਜਾਬ ਯੂਥ ਕਾਂਗਰਸ), ਨਵਜੋਤ ਸਿੰਘ ਮਾਹਲ ਯੂਥ ਸ਼ਹਿਰੀ ਪ੍ਰਧਾਨ, ਦਰਸ਼ਨ ਬਾਜਵਾ, ਬਲਬੀਰ ਬੀਰਾ, ਨਰੇਸ਼ ਗੁਪਤਾ, ਪਰਵਿੰਦਰ ਸ਼ਰਮਾ, ਅਸ਼ਵਨੀ ਰਾਜਪੂਤ, ਦਲਜੀਤ ਬਡਿਆਲ, ਸੰਜੇ ਸ਼ਰਮਾ, ਅਨਮੋਲ ਸ਼ਰਮਾ, ਪ੍ਰਭਜੋਤ ਮਾਹਲ, ਕਨਵ ਪਾਸੀ, ਜਸਵੰਤ ਲਾਡੀ ਸਰਪੰਚ, ਗੁਰਪ੍ਰਰੀਤ ਸਿੰਘ ਸਰਪੰਚ, ਜਸਪ੍ਰਰੀਤ ਵਾਲੀਆ ਨੰਬਰਦਾਰ, ਚਰਨਜੀਤ ਹੰਸ ਆਦਿ ਤੋਂ ਇਲਾਵਾ ਹੋਰ ਆਗੂਆਂ ਨੇ ਸ਼ਾਂਤਮਈ ਪ੍ਰਦਰਸ਼ਨ 'ਚ ਹਿੱਸਾ ਲਿਆ।