ਕਾਂਗਰਸ ਪਾਰਟੀ ਦੇ ਬੂਥ ਇੰਚਾਰਜਾਂ ਦੀ ਹੋਈ ਭਰਵੀਂ ਮੀਟਿੰਗ
ਕਾਂਗਰਸ ਪਾਰਟੀ ਵੱਲੋਂ ਬੂਥ ਇੰਚਾਰਜਾਂ ਦੀ ਹੋਈ ਭਰਵੀਂ ਮੀਟਿੰਗ
Publish Date: Tue, 09 Jun 2026 07:56 PM (IST)
Updated Date: Tue, 09 Jun 2026 07:56 PM (IST)

ਐੱਸਆਈਆਰ ਮੁਹਿੰਮ ਤਹਿਤ ਵੋਟਾਂ ਸਬੰਧੀ ਨਿਗਰਾਨੀ ਕੀਤੀ ਜਾਵੇ : ਪੰਕਜ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ ’ਤੇ ਅੱਜ ਸੁਲਤਾਨਪੁਰ ਲੋਧੀ ਵਿਖੇ ਪੀਪੀਸੀ ਅਬਜ਼ਰਵਰ ਪੰਕਜ ਕਿਰਪਾਲ ਦੀ ਅਗਵਾਈ ਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਨਵਤੇਜ ਸਿੰਘ ਦੀ ਨਿਗਰਾਨੀ ਵਿਚ ਸੁਲਤਾਨਪੁਰ ਲੋਧੀ ਦੇ ਬੂਥ ਇੰਚਾਰਜਾਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਤੇ ਹਲਕਾ ਕਾਂਗਰਸ ਦੀ ਕਾਮਯਾਬੀ ਲਈ ਅਗਲੇਰੀ ਗਤੀਵਿਧੀਆਂ ਦੇ ਵਿਸ਼ੇ ਵਿਚ ਅਹਿਮ ਵਿਚਾਰਾਂ ਕੀਤੀਆਂ। ਇਸ ਮੌਕੇ ਕਾਂਗਰਸ ਪਾਰਟੀ ਦੇ ਪੀਪੀਸੀ ਅਬਜ਼ਰਵਰ ਪੰਕਜ ਕਿਰਪਾਲ ਨੇ ਆਪਣੇ ਸੰਬੋਧਨ ਵਿਚ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕਰਨ ਤੇ ਭਾਰਤ ਚੋਣ ਕਮਿਸ਼ਨ ਵੱਲੋਂ ਸੂਬੇ ਭਰ ਵਿਚ ਵੋਟਰਾਂ ਦੀ ਵਿਸ਼ੇਸ਼ ਸੰਖੇਪ ਸੁਧਾਈ (ਐੱਸਆਈਆਰ) ਅਧੀਨ ਚੱਲ ਰਹੀ ਮੁਹਿੰਮ ਤਹਿਤ ਯੋਗ ਵੋਟਰਾਂ ਦੀਆਂ ਵੋਟਾਂ ਸਬੰਧੀ ਨਿਗਰਾਨੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰੀ-ਮੈਪਿੰਗ ਸਮੇਂ ਯੋਗ ਵੋਟਰਾਂ ਦੀਆਂ ਵੋਟਾਂ ਨਾ ਕੱਟੀਆਂ ਜਾਣ ਇਸ ਨੂੰ ਯਕੀਨੀ ਬਣਾਇਆ ਜਾਵੇ ਤੇ ਗੈਰ ਵਸਨੀਕਾਂ ਦੀਆਂ ਵੋਟਾਂ ਨਵੀਆਂ ਨਾ ਬਣਨ ਇਸ ਵੱਲ ਵੀ ਉਚੇਚੇ ਤੌਰ ’ਤੇ ਧਿਆਨ ਦਿੱਤਾ ਜਾਵੇ। ਉਨ੍ਹਾਂ ਸਮੂਹ ਬੂਥ ਇੰਚਾਰਜਾਂ ਨੂੰ ਅਪੀਲ ਕੀਤੀ ਕਿ ਆਪਣੇ ਹਲਕੇ ਦੇ ਬੀਐੱਲਓ ਨਾਲ ਇਸ ਸਬੰਧੀ ਰਾਬਤਾ ਕਾਇਮ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਸਭ ਰਲ ਮਿਲ ਕੇ ਇੱਕਜੁੱਟਤਾ ਨਾਲ ਪਾਰਟੀ ਦੀ ਮਜ਼ਬੂਤੀ ਲਈ ਗਤੀਵਿਧੀਆਂ ਨੂੰ ਤੇਜ਼ ਕਰਨ। ਇਸ ਮੌਕੇ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪੀਪੀਸੀ ਦੇ ਅਬਜ਼ਰਵਰ ਪੰਕਜ ਕਿਰਪਾਲ ਦੇ ਸੁਲਤਾਨਪੁਰ ਲੋਧੀ ਪਹੁੰਚਣ ’ਤੇ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਵੱਡੇ ਪੱਧਰ ’ਤੇ ਹਲਕੇ ਅੰਦਰ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤੇ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁਰਿੰਦਰਪਾਲ ਸਿੰਘ ਭੁੱਲਰ ਬਲਕ ਪ੍ਰਧਾਨ, ਨਰਿੰਦਰ ਸਿੰਘ ਪੰਨੂ ਬਲਾਕ ਪ੍ਰਧਾਨ, ਕੁਲਬੀਰ ਸਿੰਘ ਖੈੜਾ ਦੋਨਾਂ, ਸੁਰਜੀਤ ਸਿੰਘ ਸੱਧੂਵਾਲ ਸਾਬਕਾ ਬਲਾਕ ਸੰਮਤੀ ਮੈਂਬਰ, ਮਹਿੰਦਰਪਾਲ ਸਿੰਘ, ਬਲਦੇਵ ਸਿੰਘ ਰੰਗੀਲਪੁਰ, ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਸਾਹਿਬ ਸਿੰਘ ਭੁੱਲਰ ਨੰਬਰਦਾਰ ਮੰਡ ਅਲੂਵਾਲ, ਰਮੇਸ਼ ਸਿੰਘ ਡਿਡਵਿੰਡੀ ਸਾਬਕਾ ਜ਼ਿਲ੍ਹਾ ਪ੍ਰਧਾਨ, ਮਨਪ੍ਰੀਤ ਸਿੰਘ ਬੂਹ, ਸ਼ਿੰਦਰ ਸਿੰਘ ਸਾਬਕਾ ਸਰਪੰਚ ਬੂਸੋਵਾਲ, ਗੁਰਮੇਲ ਸਿੰਘ ਚਾਹਲ, ਮੰਗਤ ਸਿੰਘ ਹਾਂਡਾ, ਜਗਪਾਲ ਸਿੰਘ ਚੀਮਾ, ਮੋਨੂ ਭੰਡਾਰੀ, ਸ੍ਰੀ ਨਰੇਸ਼ ਕੋਹਲੀ, ਦਵਿੰਦਰ ਕੁਮਾਰ ਡੀਕੇ, ਪਰਮਜੀਤ ਸਿੰਘ ਜੱਬੋਵਾਲ, ਪਰਮਿੰਦਰ ਸਿੰਘ ਰਾਮਪੁਰ ਜਗੀਰ, ਹਰਜਿੰਦਰ ਸਿੰਘ ਜਿੰਦਾ ਵਾਈਸ ਚੇਅਰਮੈਨ ਜ਼ਿਲ੍ਹਾ ਪਰਿਸ਼ਦ, ਮਾਸਟਰ ਨਿਰਮਲ ਸਿੰਘ ਸ਼ੇਰਪੁਰ ਦੋਨਾਂ, ਹਰਨੇਕ ਸਿੰਘ ਵਿਰਦੀ, ਬਾਬਾ ਅਜੀਤ ਸਿੰਘ ਕਾਲਰੂ, ਗਗਨ ਬਾਜਵਾ ਹੁਸੈਨਪੁਰ ਦੂਲੋਵਾਲ, ਸਰਪੰਚ ਮਨਜੀਤ ਸਿੰਘ ਕਾਲਰੂ, ਰਵੀਪਾਲ ਸਿੰਘ ਦੀਪੇਵਾਲ, ਰੁਪਿੰਦਰ ਸੇਠੀ, ਵਿਕੀ ਟੋਹੜਾ, ਅਮਰਜੀਤ ਸਿੰਘ ਸੇਚਾਂ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਟਿੱਬੀ, ਅਮਰਜੀਤ ਸਿੰਘ ਹੀਰਾ, ਛਿੰਦਾ ਸਿੰਘ ਸਾਬਕਾ ਸਰਪੰਚ ਲੱਖ ਵਰਿਆ, ਦਿਲਬਾਗ ਸਿੰਘ ਮੰਡ, ਬੂਟਾ ਸਿੰਘ ਸ਼ੇਖਾਂਵਾਲੀ, ਪਰਮਜੀਤ ਸਿੰਘ, ਰੇਸ਼ਮ ਸਰਪੰਚ ਸ਼ੇਖਾਂਵਾਲੀ, ਹਰਦੀਪ ਸਿੰਘ ਗੱਟੀ, ਰਣਜੀਤ ਸਿੰਘ ਗੱਟੀ, ਅਮਰਜੀਤ ਸਿੰਘ ਨੰਬਰਦਾਰ ਫੌਜੀ ਕਲੋਨੀ, ਸੰਤੋਖ ਸਿੰਘ ਆਰਸੀਐਫ, ਸਾਬੀ ਕੌੜਾ, ਸੁਖਜਿੰਦਰ ਸਿੰਘ ਕਬੀਰਪੁਰ, ਸੰਦੀਪ ਖੈੜਾ ਦੋਨਾਂ, ਜੱਗਾ ਸਿੰਘ ਸ਼ੇਖਮਾਂਗਾ, ਮਲਕੀਤ ਸਿੰਘ ਨੰਬਰਦਾਰ ਡਡਵਿੰਡੀ, ਭਗਵੰਤ ਸਿੰਘ ਵਿਰਕ, ਸਮੀ ਸੁਚੇਤਗੜ੍ਹ, ਸਰਬਜੀਤ ਸਿੰਘ ਵਾਟਾਂਵਾਲੀ, ਸੁਨੀਲ ਕਾਲੀਆ ਦੌਲਤਪੁਰ, ਬਲਜਿੰਦਰ ਸਿੰਘ ਪੀਏ ਆਦਿ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।