ਯਤਿਨ ਸ਼ਰਮਾ, ਫਗਵਾੜਾ : ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਪ੍ਧਾਨ ਸੁਨੀਲ ਜਾਖੜ ਦੇ ਨਿਰਦੇਸ਼ਾਂ ਅਨੁਸਾਰ ਹਲਕਾ ਵਿਧਾਨਸਭਾ ਫਗਵਾੜਾ ਕਾਂਗਰਸ ਇੰਚਾਰਜ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਹਲਕੇ ਦੇ ਸਮੂਹ ਕਾਂਗਰਸੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨਾਲ ਇਕ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਸਮੂਹ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿਚ ਬੂਥ ਪੱਧਰ ਤੇ ਪੰਜ-ਪੰਜ ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਜਾਵੇ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਹ ਕਮੇਟੀਆਂ ਬੂਥ ਪੱਧਰ ਤੇ ਹਰ ਵੋਟਰ ਨਾਲ ਸਿੱਧਾ ਰਾਬਤਾ ਕਰਕੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪਿਛਲੇ ਦੋ ਸਾਲ ਦੇ ਕਾਰਜਕਾਲ 'ਚ ਹਾਸਲ ਕੀਤੀਆਂ ਪ੍ਾਪਤੀਆਂ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਸਮੇਂ ਪਾਰਟੀ ਵਲੋਂ ਜਨਤਾ ਨਾਲ ਕੀਤੇ ਵਾਅਦੇ ਜਿਨ੍ਹਾਂ ਨੂੰ ਪੂਰਾ ਕਰ ਦਿੱਤਾ ਗਿਆ ਹੈ ਬਾਰੇ ਦੱਸਣਗੀਆਂ। ਇਸ ਤੋਂ ਇਲਾਵਾ ਕੇਂਦਰ ਦੀ ਮੋਦੀ ਸਰਕਾਰ ਦੀਆਂ ਨਾਕਾਮੀਆਂ ਨਾਲ ਵੀ ਵੋਟਰਾਂ ਨੂੰ ਜਾਣੂ ਕਰਵਾਉਂਦੇ ਹੋਏ ਕਾਂਗਰਸ ਪਾਰਟੀ ਦੇ ਹੱਕ 'ਚ ਵੋਟਾਂ ਪਾਉਣ ਲਈ ਅਪੀਲ ਕੀਤੀ ਜਾਵੇਗੀ। ਇਸ ਮੌਕੇ ਦਿਹਾਤੀ ਕਾਂਗਰਸ ਪ੍ਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਜਿਸ ਵੀ ਆਗੂ ਨੂੰ ਹਲਕਾ ਲੋਕ ਸਭਾ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਣ ਕਰੇਗੀ ਉਸਦੀ ਜਿੱਤ ਨੂੰ ਫਗਵਾੜਾ ਸਮੇਤ ਹਰ ਵਿਧਾਨਸਭਾ ਹਲਕੇ ਵਿਚ ਜਬਰਦਸਤ ਮੁਹਿੰਮ ਚਲਾ ਕੇ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਸੂਬਾ ਸਕੱਤਰ ਅਵਤਾਰ ਸਿੰਘ ਸਰਪੰਚ ਪੰਡਵਾ, ਸੀਨੀਅਰ ਆਗੂ ਨਵਜਿੰਦਰ ਸਿੰਘ ਬਾਹੀਆ, ਗੁਰਜੀਤ ਪਾਲ ਵਾਲੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਮੀਨਾ ਰਾਣੀ ਭਬਿਆਣਾ, ਬਲਾਕ ਸੰਮਤੀ ਮੈਂਬਰ ਦੀਪ ਸਿੰਘ ਹਰਦਾਸਪੁਰ, ਰੂਪ ਲਾਲ ਢੱਕ ਪੰਡੋਰੀ, ਰੇਸ਼ਮ ਕੌਰ ਨਵੀਂ ਆਬਾਦੀ, ਗੁਰਦਿਆਲ ਸਿੰਘ ਭੁੱਲਾਰਾਇ, ਸੁੱਚਾ ਰਾਮ ਮੌਲੀ, ਹਰਵਿੰਦਰ ਲਾਲ ਰਾਣੀਪੁਰ, ਪਵਨਜੀਤ ਸੋਨੂੰ ਬੇਗਮਪੁਰ, ਸੰਤੋਸ਼ ਰਾਣੀ ਜਗਤਪੁਰ ਜੱਟਾਂ, ਕਮਲਜੀਤ ਕੌਰ ਨਰੂੜ, ਸੀਮਾ ਰਾਣੀ ਚਹੇੜੂ, ਅਰਵਿੰਦਰ ਕੌਰ ਹਰਬੰਸਪੁਰ, ਹਰਕੰਵਲ ਕੌਰ ਨੰਗਲ, ਸ਼ੋਂਕੀ ਰਾਮ ਦਰਵੇਸ਼ ਪਿੰਡ, ਸਤਨਾਮ ਸਿੰਘ ਸ਼ਾਮਾ, ਸਰਬਜੀਤ ਕੌਰ ਜਗਪਾਲਪੁਰ, ਓਮ ਪ੍ਕਾਸ਼ ਸਰਪੰਚ ਵਜੀਦੋਵਾਲ, ਅਮਰਜੀਤ ਸਿੰਘ ਨੰਗਲ, ਕੁਲਦੀਪ ਸਿੰਘ ਹਰਬੰਸਪੁਰ, ਹਰਦੀਪ ਸਿੰਘ ਨਰੂੜ, ਭੁਪਿੰਦਰ ਸਿੰਘ ਨੰਬਰਦਾਰ ਮੌਲੀ ਆਦਿ ਹਾਜ਼ਰ ਸਨ।