ਰਘਬਿੰਦਰ ਸਿੰਘ, ਨਡਾਲਾ : ਹਲਕਾ ਭੁਲੱਥ ਤੋਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਲਈ ਵੋਟਾਂ ਪਾਏ ਜਾਣ ਦਾ ਕੰਮ ਅਮਨਪੂਰਵਕ ਸਮਾਪਤ ਹੋਇਆ। ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਬੇਗੋਵਾਲ ਵਿਖੇ ਨਡਾਲਾ ਰੋਡ ਸਥਿਤ ਜੀਐੱਸ ਪਲਾਜਾ ਵਿਚ ਸ਼ੁਰੂ ਹੋਇਆ, ਜੋ 3 ਵਜੇ ਤੱਕ ਚੱਲਦਾ ਰਿਹਾ। ਇਸ ਮੌਕੇ ਕੁੱਲ 956 ਵੋਟਾਂ 'ਚੋਂ 602 ਵੋਟਾਂ ਪੋਲ ਹੋਈਆਂ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਜਲੰਧਰ ਵਿਖੇ ਹੋਵੇਗੀ। ਇਸ ਚੋਣ ਵਿੱਚ ਹਲਕਾ ਭੁਲੱਥ ਤੋਂ ਪ੍ਰਧਾਨਗੀ ਲਈ ਹਰਸਿਮਰਨ ਸਿੰਘ ਘੁੰਮਣ ਐਡਵੋਕੇਟ ਪੁੱਤਰ ਹਲਕਾ ਇੰਚਾਰਜ਼ ਰਣਜੀਤ ਸਿੰਘ ਰਾਣਾ ਭੁਲੱਥ ਅਤੇ ਹਰਪਾਲ ਸਿੰਘ ਸੰਧੂ ਹਮੀਰਾ ਪੁੱਤਰ ਲਖਵਿੰਦਰ ਸਿੰਘ ਹਮੀਰਾ ਬਲਾਕ ਪ੍ਰਧਾਨ ਿਢੱਲਵਾਂ ਕਾਂਗਰਸ ਚੋਣ ਮੈਦਾਨ ਵਿਚ ਸਨ। ਦੋਵਾਂ ਧਿਰਾਂ ਵਲੋਂ ਜਿੱਤ ਲਈ ਅੱਡੀ ਚੋਟੀ ਦਾ ਜੋਰ ਲਾਇਆ ਗਿਆ। ਜਿੱਤ ਦਾ ਸਿਹਰਾ ਕਿਸ ਦੇ ਸਿਰ ਬੱਝੇਗਾ, ਇਹ 8 ਦਸੰਬਰ ਨੂੰ ਸਾਹਮਣੇ ਆਵੇਗਾ। ਚੋਣ ਲਈ ਪ੍ਰਸ਼ਾਸਨ ਵਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਦੋ ਡੀਐੱਸਪੀ, ਚਾਰ ਥਾਣਾ ਮੁੱਖੀ ਅਤੇ ਵੱਡੀ ਗਿਣਤੀ ਪੁਲਿਸ ਕਰਮੀ ਦਿਨ ਭਰ ਤਾਇਨਾਤ ਰਹੇ। ਪੰਜਾਬ ਕਾਂਗਰਸ ਦੇ ਬੁਲਾਰੇ ਅਮਨਦੀਪ ਸਿੰਘ ਗੋਰਾ ਗਿੱਲ ਨੇ ਆਖਿਆ ਕਿ ਇਹ ਚੋਣ ਪਾਰਟੀ ਅੰਦਰ ਸਥਾਪਤ ਕੀਤੇ ਲੋਕਤੰਤਰੀ ਢਾਂਚੇ ਅਧੀਨ ਹੋਈ ਹੈ। ਉਨ੍ਹਾਂ ਪ੍ਰਸ਼ਾਸਨ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਿਢੱਲਵਾਂ ਕਾਂਗਰਸ ਲਖਵਿੰਦਰ ਸਿੰਘ ਹਮੀਰਾ, ਬਲਾਕ ਪ੍ਰਧਾਨ ਨਡਾਲਾ ਸਟੀਫਨ ਕਾਲਾ, ਜਿਲਾ ਪ੍ਰਰੀਸ਼ਦ ਮੈਬਰ ਮਨਿੰਦਰਜੀਤ ਸਿੰਘ ਮਨੀ ਅੌਜਲਾ, ਅਵਤਾਰ ਸਿੰਘ ਵਾਲੀਆ, ਮਾਸਟਰ ਬਲਕਾਰ ਸਿੰਘ, ਦਲਜੀਤ ਸਿੰਘ ਨਡਾਲਾ, ਗੁਰਪੀਤ ਸਿੰਘ ਪੱਡਾ, ਸਿਕੰਦਰ ਸਿੰਘ ਵਰਿਆਣਾ, ਜੈ ਜਗਤ ਜੋਸ਼ੀ, ਤੇ ਹੋਰ ਹਾਜਰ ਸਨ

ਇਸ ਮੌਕੇ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਨੇ ਆਖਿਆ ਕਿ ਹਲਕੇ ਵਿਚ ਨੌਜਵਾਨਾਂ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਚੋਣ ਪ੍ਰਰੀਕਿਰਿਆ 'ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਵੀ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਹਰਸਿਮਰਨ ਸਿੰਘ ਘੁੰਮਣ ਦੇ ਹਮਾਇਤੀਆਂ ਵਿਚ ਜਥੇਦਾਰ ਜੀਤ ਸਿੰਘ ਰਾਮਗੜ੍ਹ ਸੀਨੀਅਰ ਮੀਤ ਪ੍ਰਧਾਨ, ਦਲਵਿੰਦਰ ਸਿੰਘ ਕੰਗ ਜਨਰਲ ਸਕੱਤਰ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਸ਼ੇਰ ਸਿੰਘ ਵਾਲਾ, ਅਮਨਦੀਪ ਸਿੰਘ ਕਾਹਲੋਂ ਸਰਕਲ ਪ੍ਰਧਾਨ ਨਡਾਲਾ, ਨਵੀਂ ਨਡਾਲਾ ਪ੍ਰਧਾਨ ਯੂਥ ਕਾਂਗਰਸ ਨਡਾਲਾ, ਤੇਜਾ ਸਿੰਘ ਵੰਝਰਾਵਤ ਸਕੱਤਰ ਆਲ ਇੰਡੀਆ ਬਾਜੀਗਰ ਬਰਾਦਰੀ, ਚੇਅਰਮੈਨ ਮੱਖਣ ਪਾਲ ਸਿੰਘ ਬਰਾੜ, ਬਲਰਾਮ ਸਿੰਘ ਰੰਧਾਵਾ ਪ੍ਰਧਾਨ ਆਲ ਇੰਡੀਆ ਕਾਂਗਰਸ ਵਰਕਰ ਕਮੇਟੀ, ਸਰਪੰਚ ਕੁਲਦੀਪ ਸਿੰਘ ਸਿੱਧਵਾਂ, ਵਿਲੀਅਮ ਸਭਰਵਾਲ ਚੇਅਰਮੈਨ, ਕੁਲਵੰਤ ਸਿੰਘ ਪ੍ਰਧਾਨ ਟਰੱਕ ਯੂਨੀਅਨ ਭੁਲੱਥ, ਐਡਵੋਕੇਟ ਗੁਰਪ੍ਰਰੀਤ ਸਿੰਘ, ਸੁਖਦੇਵ ਸਿੰਘ ਅਭੀ ਜਨਰਲ ਸਕੱਤਰ ਹੋਰ ਸੈਂਕੜੇ ਵਰਕਰ ਹਾਜ਼ਰ ਸਨ।