ਰਘਬਿੰਦਰ ਸਿੰਘ, ਨਡਾਲਾ : ਗੁਰੂ ਨਾਨਕ ਪ੍ਰਰੇਮ ਕਰਮਸਰ ਕਾਲਜ ਵਿਖੇ ਸਹਾਇਕ ਯੁਵਕ ਸੇਵਾਵਾਂ ਤੇ ਰੈੱਡ ਰਿਬਨ ਕਲੱਬਜ਼ ਕਪੂਰਥਲਾ ਦੀ ਅਗਵਾਈ ਵਿਚ ਬੱਚਿਆਂ ਵਿਚ ਭਾਸ਼ਣ, ਲੇਖ-ਰਚਨਾ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਸ 'ਚ ਕਾਲਜ ਦੇ ਪਿ੍ਰੰਸੀਪਲ ਡਾ. ਕੁਲਵੰਤ ਸਿੰਘ ਫੁੱਲ ਨੇ ਬੱਚਿਆਂ ਨੂੰ ਖੂਨਦਾਨ ਦੇਣ ਦੀ ਪ੍ਰਰੇਰਣਾ ਦੇ ਨਾਲ-ਨਾਲ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਪ੍ਰਰੋਫੈਸਰ ਇੰਚਾਰਜ਼ ਡਾ. ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਸੁਝਾਅ ਦੇ ਨਾਲ-ਨਾਲ ਏਡਜ਼ ਵਰਗੀ ਭਿਆਨਕ ਬਿਮਾਰੀ ਤੋਂ ਬਚਣ ਲਈ, ਕੁਦਰਤੀ ਸੋਮਿਆਂ ਨੂੰ ਬਚਾਉਣ ਅਤੇ ਰੁੱਖ ਲਗਾਉਣ ਲਈ ਪ੍ਰਰੇਰਿਆ। ਸਟੇਜ ਦੀ ਭੂਮਿਕਾ ਪ੍ਰਰੋਫੈਸਰ ਅਲੀਸ਼ਾ ਅਰੋੜਾ ਨੇ ਨਿਭਾਈ। ਇਸ ਮੌਕੇ ਪ੍ਰਰੋਫੈਸਰ ਜਗਬੀਰ ਸਿੰਘ ਭੁੱਲਰ, ਨਵਪ੍ਰਰੀਤ ਕੌਰ, ਡਾ ਰਣਜੀਤ ਕੌਰ, ਡਾ ਮਲਕੀਤ ਸਿੰਘ, ਨਵਨੀਤ ਸਿੰਘ, ਰਾਜਕਰਨ ਸਿੰਘ, ਨਵਜੋਤ ਕੌਰ, ਮਲਵਿੰਦਰ ਕੌਰ, ਅਮਨਪ੍ਰਰੀਤ ਕੌਰ, ਰਜਨੀ ਸਹਿਗਲ, ਪਵਨ ਕੁਮਾਰ, ਦਲਜੀਤ ਕੌਰ, ਅਮਨਪ੍ਰਰੀਤ ਕੌਰ ਅਤੇ ਸੁਰਜੀਤ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।