ਵਿਜੇ ਸੋਨੀ, ਫਗਵਾੜਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮਿ੍ਤਸਰ ਸਾਹਿਬ ਦਾ ਜ਼ੋਨ-ਡੀ ਦਾ ਖੇਤਰੀ ਯੁਵਕ ਮੇਲਾ 2019 ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਮੱਲਾਂ ਮਾਰੀਆਂ। ਕਾਲਜ ਦੇ ਵਿਦਿਆਰਥੀਆਂ ਵੱਲੋਂ ਖੇਤਰੀ ਯੁਵਕ ਮੇਲਾ 2019 ਵਿਚ ਵੱਖ-ਵੱਖ ਆਈਟਮਾਂ ਸ਼ਬਦ ਗਾਇਣ, ਲੋਕ ਗੀਤ, ਗਿੱੱਧਾ, ਮਾਇਮ, ਸਕਿੱਟ, ਮਮਿਕਰੀ, ਇਕਾਂਗੀ ਤੋਂ ਇਲਾਵਾ ਫਾਇਨ ਆਰਟਸ ਦੀਆਂ ਪ੍ਰਤੀਯੋਗਤਾਵਾਂ ਵਿਚ ਭਾਗ ਲਿਆ ਗਿਆ। ਸ਼ਬਦ ਗਾਇਣ ਵਿਚ ਦੂਜਾ ਸਥਾਨ ਹਾਸਿਲ ਕੀਤਾ ਗਿਆ। ਜਿਸ ਵਿਚ ਹਰਪ੍ਰਰੀਤ ਕੌਰ, ਮਨਪ੍ਰਰੀਤ ਕੌਰ, ਹਰਵਿੰਦਰ ਸਿੰਘ, ਹਰਸਿਮਨਰਜੀਤ ਸਿੰਘ, ਜਗਜੋਤ ਕੌਰ ਅਤੇ ਸੁਖਵੀਰ ਕੌਰ ਦੁਆਰਾ ਹਿੱਸਾ ਲਿਆ ਗਿਆ। ਇਸ ਮੌਕੇ ਸੰਗੀਤ ਵਿਭਾਗ ਦੇ ਮੁੱਖੀ ਪ੍ਰਰੋਫੈਸਰ ਗੁਰਨਦਰ ਸਿੰਘ ਦੁਆਰਾ ਕਿਹਾ ਗਿਆ ਕਿ ਵਿਦਿਆਰਥੀਆਂ ਦੁਆਰਾ ਕੀਤੀ ਗਈ ਮਿਹਨਤ ਸਦਕਾ ਹੀ ਕਾਲਜ ਨੂੰ ਦੂਸਰਾ ਸਥਾਨ ਮਿਲਿਆ ਹੈ ਅਤੇ ਉਹ ਆਸ ਕਰਦੇ ਹਨ ਕਿ ਅੱਗੇ ਤੋਂ ਵੀ ਵਿਦਿਆਰਥੀਆਂ ਦੁਆਰਾ ਪੂਰੀ ਮਿਹਨਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਜਾਵੇਗਾ। ਥੀਏਟਰ ਦੀਆਂ ਆਈਟਮਾਂ ਸਕਿੱਟ ਪਹਿਲਾਂ ਸਥਾਨ ਹਾਸਿਲ ਕੀਤਾ ਗਿਆ। ਜਿਸ ਵਿਚ ਮਾਨਕੀ, ਅਮਨਦੀਪ ਸਿੰਘ, ਦਲਜੀਤ ਕੌਰ, ਪਰਸ਼ੋਤਮ ਅਤੇ ਹਰਪ੍ਰਰੀਤ ਸਿੰਘ ਦੁਆਰਾ ਹਿੱਸਾ ਲਿਆ ਗਿਆ। ਮਮਿਕਰੀ ਵਿਚ ਕਾਲਜ ਵਿਦਿਆਰਥਣ ਕਿਰਨਜੀਤ ਕੌਰ ਦੁਆਰਾ ਪਹਿਲਾਂ ਸਥਾਨ ਹਾਸਿਲ ਕੀਤਾ ਗਿਆ। ਕਾਲਜ ਦੀਆਂ ਵਿਦਿਆਰਥਣਾਂ ਮਾਨਕੀ, ਸਿਮਨਰਜੀਤ ਕੌਰ, ਕਿਰਨਜੀਤ ਕੌਰ, ਹਰਪ੍ਰਰੀਤ ਸਿੰਘ, ਦਲਜੀਤ ਕੌਰ, ਪਰਸ਼ੋਤਮ, ਹਰਪ੍ਰਰੀਤ ਕੌਰ, ਦਲਜਿੰਦਰ ਕੌਰ ਅਤੇ ਮਨਪ੍ਰਰੀਤ ਕੌਰ ਦੁਆਰਾ ਇਕਾਂਗੀ ਮੁਕਤੀ ਧਾਮ ਵਿਸ਼ੇ 'ਤੇ ਨਾਟਕ ਖੇਡਿਆ ਗਿਆ। ਜਿਸ ਵਿਚ ਦੂਸਰਾ ਸਥਾਨ ਹਾਸਿਲ ਕੀਤਾ ਗਿਆ ਅਤੇ ਇਕਾਂਗੀ (ਮੁਕਤੀ ਧਾਮ) ਵਿਚ ਮਾਂ ਦੀ ਭੂਮਿਕਾ ਨਿਭਾਉਣ ਵਾਲੀ ਕਾਲਜ ਵਿਦਿਆਰਥਣ ਕਿਰਨਜੀਤ ਕੌਰ ਨੂੰ ਤੀਸਰੀ ਬੈਸਟ ਐਕਟਰਸ ਵਜੋਂ ਸਨਮਾਨਿਆ ਗਿਆ। ਮਾਈਮ ਵਿਚ ਤੀਸਰਾ ਸਥਾਨ ਹਾਸਿਲ ਕੀਤਾ ਗਿਆ। ਇਸ ਵਿਚ ਕਾਲਜ ਦੀਆਂ ਵਿਦਿਆਰਥਣਾਂ ਮਾਨਕੀ, ਸਿਮਨਰਜੀਤ ਕੌਰ, ਕਿਰਨਜੀਤ ਕੌਰ, ਹਰਪ੍ਰਰੀਤ ਸਿੰਘ, ਅਮਨਦੀਪ ਸਿੰਘ ਅਤੇ ਪਰਸ਼ੋਤਮ ਦੁਆਰਾ ਹਿੱਸਾ ਲਿਆ ਗਿਆ। ਇਸ ਮੌਕੇ ਪਿ੍ਰੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੁਆਰਾ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵੱਖ-ਵੱਖ ਪ੍ਰਤੀਯੋਗਤਾਵਾਂ ਵਿਚ ਮੱਲਾਂ ਮਾਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਕਿਹਾ ਗਿਆ ਕਿ ਕਾਲਜ ਅਗੇ ਤੋਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਲਈ ਇਸ ਪ੍ਰਕਾਰ ਦੀਆਂ ਪ੍ਰਤੀਯੋਗਤਾਵਾਂ ਕਰਵਾਉਂਦਾ ਰਹੇਗਾ ਅਤੇ ਵਿਦਿਆਰਥੀਆਂ ਨੂੰ ਪੋ੍ਤਸਾਹਿਤ ਕਰਦਾ ਰਹੇਗਾ। ਇਸ ਮੌਕੇ ਸਮੂਹ ਕਾਲਜ ਸਟਾਫ਼ ਮੈਂਬਰਾਂ ਦੁਆਰਾ ਪਿ੍ਰੰਸੀਪਲ ਸਾਹਿਬ ਦੁਆਰਾ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿੱਤੀ ਗਈ।