ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ

ਅੱਜ ਸ਼ਾਲਾਮਾਰ ਬਾਗ ਕਪੂਰਥਲਾ ਵਿਖੇ ਜ਼ਿਲ੍ਹਾ ਯੂਥ ਅਫਸਰ ਨਹਿਰੂ ਯੁਵਾ ਕੇਂਦਰ ਸ੍ਰੀਮਤੀ ਦੀਪਮਾਲਾ ਠਾਕੁਰ ਅਤੇ ਪਿੰ੍ਸੀਪਲ ਹਿੰਦੂ ਕੰਨਿਆ ਕਾਲਜ ਕਪੂਰਥਲਾ ਡਾ. ਅਰਚਨਾ ਗਰਗ ਦੀ ਅਗਵਾਈ ਹੇਠ ਸਵੱਛਤਾ ਅਭਿਆਨ ਚਲਾਇਆ ਗਿਆ। ਜਿਸ ਵਿੱਚ ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਸਾਰੇ ਵਲੰਟੀਅਰਾਂ ਸਮੇਤ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਐਨ.ਐਸ.ਐਸ ਪੋ੍ਗਰਾਮ ਅਫਸਰ ਡਾ ਅਮਨ ਜਯੋਤੀ ਅਤੇ ਸ੍ਰੀਮਤੀ ਸੁਮਿਤ ਦਾਸ ਜੀ ਨੇ ਆਪਣੇ ਕਾਲਜ ਦੇ ਐੱਨ ਐੱਸ ਐੱਸ ਵਲੰਟੀਅਰਾਂ ਦੀ ਅਗਵਾਈ ਕਰਦਿਆਂ ਇਸ ਸਫਾਈ ਮੁਹਿੰਮ ਵਿਚ ਹਿੱਸਾ ਲਿਆ। ਇਸ ਦੌਰਾਨ ਐਗਜ਼ੀਕਿਉੂਟਿਵ ਅਫਸਰ ਮਿਉਂਸੀਪਲ ਕਮੇਟੀ ਕਪੂਰਥਲਾ ਬਿ੍ਜ ਮੋਹਨ ਅਤੇ ਸੀਨੀਅਰ ਡਿਪਟੀ ਮੇਅਰ ਮਿਉਂਸੀਪਲ ਕਾਰਪੋਰੇਸ਼ਨ ਕਪੂਰਥਲਾ ਰਾਹੁਲ ਕੁਮਾਰ ਨੇ ਵੀ ਐਨ ਐਸ ਐਸ ਵਲੰਟੀਅਰਾਂ ਨੂੰ ਆਲੇ ਦੁਆਲੇ ਦੀ ਸਾਫ ਸਫਾਈ ਬਾਰੇ ਜਾਗਰੂਕ ਕੀਤਾ ਅਤੇ ਸਵੱਛਤਾ ਦੀ ਮਹੱਤਤਾ ਬਾਰੇ ਦੱਸਿਆ।

ਇਸ ਸਫਾਈ ਅਭਿਆਨ ਦੇ ਦੌਰਾਨ ਕਪੂਰਥਲਾ ਦੇ ਸ਼ਾਲਾਮਾਰ ਬਾਗ਼ ਵਿੱਚੋਂ 11 ਬੈਗ ਪਲਾਸਟਿਕ ਕਚਰਾ ਇਕੱਠਾ ਕੀਤਾ ਗਿਆ ਜੋ ਮੁਹਿੰਮ ਦੇ ਅੰਤ ਵਿੱਚ ਮਿਉਂਸੀਪਲ ਕਾਰਪੋਰੇਸ਼ਨ ਕਪੂਰਥਲਾ ਨੂੰ ਜਮਾਂ੍ਹ ਕਰਵਾ ਦਿੱਤਾ ਗਿਆ। ਇਸ ਦੌਰਾਨ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਸਵੱਛਤਾ ਅਭਿਆਨ ਜੋ ਭਾਰਤ ਸਰਕਾਰ ਵੱਲੋਂ ਪੂਰੇ ਦੇਸ਼ ਭਰ ਵਿੱਚ ਚਲਾਇਆ ਜਾ ਰਿਹਾ ਹੈ ਉਸ ਬਾਰੇ ਵੀ ਦੱਸਿਆ ਗਿਆ ਅਤੇ ਆਪਣਾ ਆਲਾ ਦੁਆਲਾ ਸਾਫ ਰੱਖਣ ਲਈ ਪੇ੍ਰਿਤ ਕੀਤਾ ਗਿਆ। ਇਸ ਮੌਕੇ ਨਹਿਰੂ ਯੁਵਾ ਕੇਂਦਰ ਸੰਗਠਨ ਕਪੂਰਥਲਾ ਦੇ ਵਲੰਟੀਅਰ ਪਰਮਜੀਤ ਸਿੰਘ, ਬਲਵਿੰਦਰ ਸਿੰਘ, ਲਵ ਕੁਮਾਰ, ਬੁਵਨ ਜੋਸ਼ੀ ਸਿਮਰਨਜੀਤ ਕੌਰ, ਗੁਰਸੇਵਕ ਸਿੰਘ ਮੌਜੂਦ ਸਨ।