ਅਰਸ਼ਦੀਪ ਸਿੰਘ/ਲਖਵੀਰ ਲੱਖੀ, ਸੁਲਤਾਨਪੁਰ ਲੋਧੀ : ਪ੍ੈੱਸ ਕਲੱਬ ਪੰਜਾਬ ਦੀ ਇਕਾਈ ਸੁਲਤਾਨਪੁਰ ਲੋਧੀ ਵੱਲੋਂ ਬਸੰਤ ਪੰਚਮੀਂ ਦੇ ਸਬੰਧ 'ਚ ਇਕ ਸਮਾਗਮ ਕਰਵਾਇਆ ਗਿਆ ਜਿਸਦੀ ਅਗਵਾਈ ਸੁਲਤਾਨਪੁਰ ਲੋਧੀ ਇਕਾਈ ਦੇ ਪ੍ਧਾਨ ਬਲਵਿੰਦਰ ਸਿੰਘ ਲਾਡੀ ਨੇ ਕੀਤੀ। ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਜਰਨਲਿਸਟ ਪ੍ੈੱਸ ਕਲੱਬ ਪੰਜਾਬ ਦੇ ਪ੍ਧਾਨ ਮਨਜੀਤ ਸਿੰਘ ਮਾਨ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਨੰਬਰਦਾਰ ਯੂਨੀਅਨ ਦੇ ਸੀਨੀਅਰ ਵਾਈਸ ਪ੍ਧਾਨ ਸਤਨਾਮ ਸਿੰਘ ਗਿੱਲ, ਸੁਖਦੇਵ ਸਿੰਘ ਜੱਜ ਅੱੈਮਡੀ ਅਕਾਲ ਗਰੁੱਪ, ਪ੍ੋ. ਬਲਦੇਵ ਸਿੰਘ ਟੀਟਾ, ਰਾਕੇਸ਼ ਕੁਮਾਰ ਨੀਟੂ ਪ੍ਧਾਨ ਸ਼ਿਵ ਮੰਦਿਰ ਚੌੜਾ ਖੂਹ, ਡਾਕਟਰ ਅਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਸੰਦੀਪ ਪੰਡਿਤ, ਮੋਨੂੰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮਨਜੀਤ ਮਾਨ ਨੇ ਕਿਹਾ ਕਿ ਸਾਡਾ ਮਿਸ਼ਨ ਸਾਫ਼ ਸੁਥਰੀ ਪੱਤਰਕਾਰਤਾ ਨੂੰ ਕਾਇਮ ਰੱਖਣਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਪੱਤਰਕਾਰਤਾ ਲਾਈਨ 'ਚ ਕੁਝ ਪੀਲੀ ਪੱਤਰਕਾਰੀ ਵਾਲੇ ਵਿਅਕਤੀ ਸ਼ਾਮਿਲ ਹੋ ਚੁੱਕੇ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵਿਅਕਤੀ ਪੱਤਰਕਾਰ ਭਾਈਚਾਰੇ ਦੇ ਅਕਸ ਨੂੰ ਵੀ ਖਰਾਬ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੱਤਰਕਾਰਾਂ ਨੂੰ ਸਰਕਾਰ ਤੋਂ ਆਪਣੇ ਹੱਕ ਲੈਣ ਲਈ ਸੰਘਰਸ਼ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਜਰਨਲਿਸਟ ਪ੍ੈੱਸ ਕਲੱਬ ਹਰੇਕ ਪੱਤਰਕਾਰ ਨਾਲ ਚੱਟਾਨ ਵਾਂਗੂ ਖੜ੍ਹਾ ਹੈ। ਇਸ ਮੌਕੇ ਕਲੱਬ ਦੇ ਮੁੱਖ ਸਰਪ੍ਸਤ ਜੇਐੱਸ ਸੰਧੂ, ਚੇਅਰਮੈਨ ਪੰਜਾਬ ਹਰਜੀਤ ਸਿੰਘ ਫਜਲਾਬਾਦ, ਪੰਜਾਬ ਦੇ ਸੈਕਟਰੀ ਰਵਿੰਦਰ ਵਰਮਾ, ਪ੍ੋ. ਬਲਦੇਵ ਸਿੰਘ ਟੀਟਾ, ਨੰਬਰਦਾਰ ਸਤਨਾਮ ਸਿੰਘ ਗਿੱਲ ਸੀਨੀਅਰ ਵਾਈਸ ਪ੍ਧਾਨ, ਸੁਖਦੇਵ ਸਿੰਘ ਜੱਜ ਐਮ ਡੀ ਅਕਾਲ ਗਰੁੱਪ, ਸਰਪ੍ਸਤ ਤਿਲਕਰਾਜ ਜੋਸ਼ੀ ਸੀਨੀਅਰ ਪੱਤਰਕਾਰ, ਜਰਨਲਿਸਟ ਪ੍ੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਧਾਨ ਬਲਵਿੰਦਰ ਸਿੰਘ ਲਾਡੀ, ਨਰੇਸ਼ ਹੈਪੀ, ਸ਼ਰਨਜੀਤ ਸਿੰਘ, ਮਾਸਟਰ ਦੇਸ ਰਾਜ, ਜਗਮੋਹਨ ਸਿੰਘ ਨੇ ਸਮਾਗਮ ਨੂੰ ਸੰਬੋਧਨ ਕੀਤਾ। ਪ੍ੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਧਾਨ ਬਲਵਿੰਦਰ ਸਿੰਘ ਲਾਡੀ ਅਤੇ ਸਮੂਹ ਪੱਤਰਕਾਰਾਂ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੈਕਟਰੀ ਮਾਰਕੀਟ ਕਮੇਟੀ ਮੱਖੂ ਦੀਪਕ ਸ਼ਰਮਾ, ਲਕਸ਼ਮੀ ਨੰਦਨ, ਮਲਕੀਤ ਕੌਰ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਅਰਸ਼ਦੀਪ ਸਿੰਘ, ਅਰਵਿੰਦ ਪਾਠਕ, ਨਿਰਮਲ ਸਿੰਘ, ਜਤਿੰਦਰ ਸੇਠੀ, ਰਣਜੀਤ ਸਿੰਘ, ਹਰਮਿੰਦਰ ਸਿੰਘ, ਸਿਮਰਨਜੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਮੌਜੂਦ ਸੀ।