ਸੁਖਪਾਲ ਸਿੰਘ ਹੁੰਦਲ, ਹੁਸੈਨਪੁਰ : ਰੇਲ ਕੋਚ ਫੈਕਟਰੀ ਕਪੂਰਥਲਾ ਦੇ ਸਿੰਥੈਟਿਕ ਟਰਫ਼ ਹਾਕੀ ਸਟੇਡੀਅਮ ਵਿਚ ਚੱਲ ਰਹੀ 41ਵੀਂ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ 'ਚ ਮੱਧ ਰੇਲਵੇ, ਮੁੰਬਈ ਨੇ ਉੱਤਰ ਰੇਲਵੇ, ਨਵੀਂ ਦਿੱਲੀ ਦੀ ਟੀਮ ਨੂੰ ਫਾਈਨਲ ਵਿਚ ਪੈਨਲਟੀ ਸ਼ੂਟ ਆਊਟ ਜ਼ਰੀਏ 3-1 ਨਾਲ ਹਰਾ ਕੇ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ। ਰੇਲ ਕੋਚ ਫੈਕਟਰੀ ਕਪੂਰਥਲਾ ਦੀ ਟੀਮ ਨੂੰ ਤੀਸਰਾ ਸਥਾਨ ਮਿਲਿਆ। ਫਾਈਨਲ ਮੈਚ 'ਚ ਮੁਕਾਬਲਾ ਬਹੁਤ ਜੱਦੋ-ਜਹਿਦ ਵਾਲਾ ਰਿਹਾ ਤੇ ਚਾਰ ਕੁਆਟਰਜ਼ ਤੱਕ ਦੋਵੇਂ ਟੀਮਾਂ 0-0 ਨਾਲ ਬਰਾਬਰੀ 'ਤੇ ਸੀ। ਦੋਵੇਂ ਹੀ ਟੀਮਾਂ ਨੇ ਗੋਲ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲ ਸਕੀ। ਪੈਨਲਟੀ ਸ਼ੂਟ ਆਊਟ ਵਿਚ ਮੱਧ ਰੇਲਵੇ ਦੀ ਗੋਲ ਕੀਪਰ ਈ ਰਜਨੀ, ਜੋ ਕਿ ਭਾਰਤੀ ਟੀਮ ਦੀ ਗੋਲ ਕੀਪਰ ਵੀ ਹੈ, ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਉੱਤਰ ਰੇਲਵੇ ਦੀ ਟੀਮ ਸਿਰਫ਼ 1 ਹੀ ਗੋਲ ਕਰ ਸਕੀ ਜੋ ਕਿ ਪਿ੍ਰਯੰਕਾ ਵਾਨਖੇੜੇ ਵਲੋਂ ਕੀਤਾ ਗਿਆ। ਮੱਧ ਰੇਲਵੇ ਦੀ ਮੋਨਿਕਾ ਨੇ 2 ਤੇ ਪ੍ਰਰੀਤੀ ਦੂਬੇ ਨੇ 1 ਗੋਲ ਕੀਤਾ। ਇਸ ਤਰ੍ਹਾਂ ਮੱਧ ਰੇਲਵੇ ਦੀ ਟੀਮ 3-1 ਨਾਲ ਟੂਰਨਾਮੈਂਟ ਜਿੱਤਣ ਵਿਚ ਸਫ਼ਲ ਰਹੀ। ਈ ਰਜਨੀ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਇਸ ਤੋਂ ਪਹਿਲਾਂ ਤੀਸਰੀ ਪੁਜ਼ੀਸ਼ਨ ਲਈ ਖੇਡੇ ਗਏ ਮੈਚ 'ਚ ਰੇਲ ਕੋਚ ਫੈਕਟਰੀ, ਕਪੂਰਥਲਾ ਨੇ ਪੱਛਮ ਰੇਲਵੇ, ਮੁੰਬਈ ਨੂੰ 5-2 ਨਾਲ ਹਰਾਇਆ। ਆਰ ਸੀ ਐੱਫ ਵਲੋਂ ਅਮਰਿੰਦਰ ਕੌਰ ਨੇ 3 ਗੋਲ ਕੀਤੇ ਜਦ ਕਿ ਰੀਨਾ ਖੋਖਰ ਅਤੇ ਲਾਲਰੇਮ ਸਿਯਾਮੀ ਨੇ 1-1 ਗੋਲ ਕੀਤਾ। ਮੁੰਬਈ ਦੀ ਟੀਮ ਵਲੋਂ ਨਵਨੀਤ ਕੌਰ ਅਤੇ ਦੀਪ ਗ੍ਰੇਸ ਇੱਕਾ ਨੇ 1-1 ਗੋਲ ਕੀਤਾ। ਮੈਚ ਦੀ ਸਪਾਪਤੀ ਉਪਰੰਤ ਇਨਾਮ ਵੰਡ ਸਮਾਗਮ ਹੋਇਆ ਜਿਸ ਅਧੀਨ ਰਵਿੰਦਰ ਗੁਪਤਾ ਨੇ ਜੇਤੂ ਟੀਮ ਮੱਧ ਰੇਲਵੇ ਮੁੰਬਈ ਨੂੰ ਚੈਂਪੀਅਨਜ਼ ਟ੍ਰਾਫੀ ਦਿੱਤੀ। ਇਸ ਤੋਂ ਇਲਾਵਾ ਮੱਧ ਰੇਲਵੇ ਮੁੰਬਈ, ਉੱਤਰ ਰੇਲਵੇ ਨਵੀਂ ਦਿੱਲੀ ਅਤੇ ਆਰ ਸੀ ਐÎੱਫ ਕਪੂਰਥਲਾ ਦੀਆਂ ਖਿਡਾਰਣਾਂ ਨੂੰ ਕ੍ਰਮਵਾਰ ਗੋਲਡ, ਸਿਲਵਰ ਅਤੇ ਬ੍ਾਂਜ਼ ਮੈਡਲ ਤੇ ਇਨਾਮ ਦਿੱਤੇ ਗਏ। ਉੱਤਰ ਰੇਲਵੇ ਦੀ ਟੀਮ ਨੂੰ ਪੂਰੀ ਚੈਂਪੀਅਨਸ਼ਿਪ ਦੌਰਾਨ ਸਾਫ-ਸੁਥਰਾ ਖੇਡ ਪ੍ਰਦਰਸ਼ਨ ਕਰਨ ਕਰ ਕੇ ਸ਼ਸ਼ੀ ਬਾਲਾ ਫੇਅਰ ਪਲੇ ਟ੍ਰਾਫ਼ੀ ਦਿੱਤੀ ਗਈ। ਆਰ ਸੀ ਐੱਫ ਦੀ ਪਿ੍ਰਯੰਕਾ ਨੂੰ ਪਲੇਅਰ ਆਫ ਦਾ ਟੂਰਨਾਮੈਂਟ ਦਾ ਇਨਾਮ ਦਿੱਤਾ ਗਿਆ। ਗੁਪਤਾ ਨੇ ਜੇਤੂ ਟੀਮ ਮੱਧ ਰੇਲਵੇ ਮੁੰਬਈ, ਉਪ ਜੇਤੂ ਉੱਤਰ ਰੇਲਵੇ ਨਵੀਂ ਦਿੱਲੀ ਤੇ ਤੀਜੇ ਸਥਾਨ 'ਤੇ ਰਹੀ ਆਰਸੀਐÎੱਫ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਵਧੀਆ ਖੇਡ ਪ੍ਰਦਰਸ਼ਨ ਕਰਨ ਵਾਸਤੇ ਸਰਾਹਨਾ ਕੀਤੀ। ਇਸ ਮੌਕੇ ਸੀ ਐÎੱਮ ਜਿੰਦਲ, ਨਿਤਿਨ ਚੌਧਰੀ, ਆਰਸੀਐÎੱਫ ਖੇਡ ਸੰਘ ਦੇ ਸਾਰੇ ਅਧਿਕਾਰੀ, ਮਹਿਲਾ ਕਲਿਆਣ ਸੰਗਠਨ ਦੇ ਮੈਂਬਰ, ਯੂਨੀਅਨ ਦੇ ਅਧਿਕਾਰੀ ਤੋਂ ਇਲਾਵਾ ਕਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖਿਡਾਰੀ ਅਤੇ ਭਾਰੀ ਗਿਣਤੀ ਵਿਚ ਖੇਡ ਪ੍ਰਰੇਮੀ ਹਾਜ਼ਰ ਸਨ। ਮੰਚ ਸੰਚਾਲਨ ਰਾਮ ਕੁਮਾਰ ਧਿਆਨਚੰਦ ਅਵਾਰਡੀ ਵੱਲੋਂ ਕੀਤਾ ਗਿਆ। ਇਹ ਚੈਂਪੀਅਨਸ਼ਿਪ 7 ਨਵੰਬਰ ਤੋਂ ਖੇਡੀ ਗਈ ਅਤੇ ਕੁਲ 9 ਟੀਮਾਂ ਨੇ ਭਾਗ ਲਿਆ। ਭਾਰਤੀ ਮਹਿਲਾ ਹਾਕੀ ਟੀਮ ਦੇ 18 ਮੈਂਬਰਾਂ ਵਿਚੋਂ 15 ਨੇ ਇਸ ਚੈਂਪੀਅਨਸ਼ਿਪ ਵਿਚ ਆਪਣੀ ਕਲਾ ਦਾ ਜੌਹਰ ਦਿਖਾਇਆ।