ਵਿਜੇ ਸੋਨੀ, ਫਗਵਾੜਾ : ਜੀਡੀਆਰ ਡੇਅ ਬੋਰਡਿੰਗ ਸਕੂਲ ਆਦਰਸ਼ ਨਗਰ ਫਗਵਾੜਾ ਦਾ ਸਾਲਾਨਾ ਸਮਾਗਮ ਤੇ ਇਨਾਮ ਵੰਡ ਸਮਾਰੋਹ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਜਿਸ 'ਚ ਵਿਧਾਇਕ ਬੀਐੱਸ ਧਾਲੀਵਾਲ ਅਤੇ ਮੇਅਰ ਅਰੁਣ ਖੋਸਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜੀਐੱਨਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀਕੇ ਰਤਨ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਮੇਅਰ ਅਰੁਣ ਖੋਸਲਾ ਵਲੋ ਸ਼ਮਾਂ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕਰਵਾਈ ਗਈ। ਵਿਦਿਆਰਥੀਆਂ ਨੇ ਗਣੇਸ਼ ਵੰਦਨਾ ਨਾਲ ਪੋ੍ਗਰਾਮ ਆਰੰਭ ਕੀਤਾ। ਪਿ੍ਰੰਸੀਪਲ ਸਰਬਜੀਤ ਕੌਰ ਨੇ ਆਏ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ। ਵਿਦਿਆਰਥੀਆਂ ਵਲੋਂ ਰੰਗਾਰੰਗ ਪੋ੍ਗਰਾਮ, ਰਾਸਜਥਾਨੀ ਨਾਚ, ਡਾਂਸ, ਗਿੱਧਾ ਭੰਗੜਾ ਪੇਸ਼ ਕਰਕੇ ਸਰੋਤਿਆ ਦਾ ਮਨ ਮੋਹ ਲਿਆ। ਆਰਜੇ ਰਾਜਨ ਤੇ ਵਿਸ਼ਾਲ ਪਾਹਵਾ ਨੇ ਆਪਣੇ ਗੀਤਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰਰੇਰਿਤ ਕੀਤਾ। ਇਸ ਪੋ੍ਗਰਾਮ ਦੀ ਖਿੱਚ ਦਾ ਕੇਂਦਰ ਬਣਿਆ ਭੰਗੜਾ ਸਭ ਦੇ ਦਿਲਾਂ 'ਤੇ ਪੰਜਾਬੀ ਸੱਭਿਆਚਾਰ ਦੀ ਅਮਿਟ ਛਾਪ ਛੱਡ ਗਿਆ। ਵਿਧਾਇਕ ਬੀਅੱਸ ਧਾਲੀਵਾਲ, ਵੀਕੇ ਰਤਨ, ਮੇਅਰ ਅਰੁਣ ਖੋਸਲਾ ਨੇ ਪੜ੍ਹਾਈ 'ਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਸੁਰਿੰਦਰ ਸ਼ਰਮਾ, ਸੁਰਿੰਦਰਜੀਤ ਕੌਰ ਪਿ੍ਰੰਸੀਪਲ ਰਾਮਗੜੀਆ ਕਾਲਜ ਫਗਵਾੜਾ, ਦਵਿੰਦਰ ਸਪਰਾ, ਨਰੇਸ਼ ਭਾਰਦਵਾਜ, ਰਾਜ ਕੁਮਾਰ, ਵਿਨੋਦ ਵਰਮਾਨੀ, ਕੌਂਸਲਰ ਰਾਜ ਕੁਮਾਰ ਹਾਜ਼ਰ ਸਨ। ਐਡਵੋਕੇਟ ਅਮਿਤ ਸ਼ਰਮਾ ਨੇ ਆਏ ਹੋਏ ਸਮੂਹ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਜੀਡੀਆਰ ਸਕੂਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨ ਲਈ ਵਚਨਬੱਧ ਹੈ। ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਮਾਗਮ ਯਾਦਗਾਰੀ ਹੋ ਨਿਬੜਿਆ ਹੈ।