ਯਤਿਨ ਸ਼ਰਮਾ, ਫਗਵਾੜਾ : ਫਗਵਾੜਾ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫਗਵਾੜਾ ਪਹੁੰਚੇ ਅਤੇ ਵੈਨਿਟੀ ਬੱਸ 'ਚ ਸਵਾਰ ਹੋ ਕੇ ਰੋਡ ਸ਼ੋਅ ਕੱਢਿਆ । ਫਗਵਾੜਾ ਪਹੁੰਚਣ 'ਤੇ ਕਾਂਗਰਸੀ ਵਰਕਰਾਂ ਵੱਲੋਂ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇੱਥੇ ਪੁੱਜਣ 'ਤੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ਹਲਕਾ ਫਗਵਾੜਾ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਆਦਿ ਨੇ ਕੈਪਟਨ ਦਾ ਸਵਾਗਤ ਕੀਤਾ। ਰੋਡ ਸ਼ੋਅ ਦੌਰਾਨ ਮਹਿਲਾ ਕਾਂਗਰਸ ਵਰਕਰਾਂ ਨੇ ਵੀ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਇਸ ਦੌਰਾਨ ਭਗਵਾਨ ਵਾਲਮੀਕਿ ਮੰਦਰ ਅੱਗੇ ਵਾਲਮੀਕਿ ਭਾਈਚਾਰੇ ਵੱਲੋਂ ਕਾਂਗਰਸ ਪਾਰਟੀ ਦੇ ਸਮਰਥਨ ਵਿੱਚ ਨਾਅਰੇ ਲਾਏ ਗਏ। ਕੈਪਟਨ ਅਮਰਿੰਦਰ ਸਿੰਘ ਨੂੰ ਭਗਵਾਨ ਵਾਲਮੀਕਿ ਜੀ ਦੀ ਤਸਵੀਰ ਵੀ ਭੇਟ ਕੀਤੀ ਗਈ। ਰੋਡ ਸ਼ੋਅ ਹਰਗੋਬਿੰਦ ਨਗਰ ਤੋਂ ਹੁੰਦੇ ਹੋਏ ਬੰਗਾ ਰੋਡ, ਰੇਲਵੇ ਰੋਡ, ਪੇਪਰ ਚੌਕ, ਜੀਟੀ ਰੋਡ, ਸਤਨਾਮਪੁਰਾ, ਹਦਿਆਬਾਦ ਤੋਂ ਹੁੰਦੇ ਹੋਏ ਉਚਾ ਪਿੰਡ ਵਿਖੇ ਸਮਾਪਤ ਹੋਇਆ। ਇਸ ਮੌਕੇ ਸ਼ਹਿਰੀ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ ਕੌਂਸਲਰ, ਸਤਬੀਰ ਸਿੰਘ ਸਾਬੀ ਵਾਲੀਆ, ਮੀਨਾਕਸ਼ੀ ਵਰਮਾ, ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਸਰਜੀਵਨ ਲਤਾ ਸ਼ਰਮਾ, ਫਗਵਾੜਾ ਸ਼ਹਿਰੀ ਪ੍ਰਧਾਨ ਸੁਮਨ ਸ਼ਰਮਾ, ਸਾਬਕਾ ਕੌਂਸਲਰ ਸੀਤਾ ਦੇਵੀ, ਵਿਨੋਦ ਵਰਮਾਨੀ, ਰਾਮ ਕੁਮਾਰ ਚੱਢਾ, ਸੁਨੀਲ ਪਰਾਸ਼ਰ, ਅਸ਼ੋਕ ਪਰਾਸ਼ਰ, ਬੰਟੀ ਵਾਲੀਆ, ਅਵਿਨਾਸ਼ ਗੁਪਤਾ ਬਾਸ਼ੀ, ਪੱਪੀ ਪਰਮਾਰ, ਅਸ਼ਵਨੀ ਸ਼ਰਮਾ, ਅਗਮ ਪਰਾਸ਼ਰ ਕੌਂਸਲਰ ਰਾਮਪਾਲ ਉੱਪਲ, ਕੌਂਸਲਰ ਪਦਮਦੇਵ ਸੁਧੀਰ ਨਿੱਕਾ, ਕੌਂਸਲਰ ਜਤਿੰਦਰ ਵਰਮਾਨੀ, ਕੌਂਸਲਰ ਮਨੀਸ਼ ਪ੍ਰਭਾਕਰ, ਸਾਬਕਾ ਕੌਂਸਲਰ ਸੁਸ਼ੀਲ ਮੈਨੀ, ਕੌਂਸਲਰ ਓਮ ਪ੍ਰਕਾਸ਼ ਬਿੱਟੂ, ਪ੍ਰਮੋਦ ਜੋਸ਼ੀ, ਕਮਲ ਧਾਲੀਵਾਲ, ਅਸ਼ੋਕ ਵਧਵਾ, ਹਰਬੰਸ ਲਾਲ, ਨਰੇਸ਼ ਭਾਰਦਵਾਜ, ਮਦਨ ਮੋਹਨ ਖੱਟੜ, ਇੰਦਰਜੀਤ ਕਾਲੜਾ, ਸਾਬਕਾ ਕੋਂਸਲਰ ਰਮੇਸ਼ ਜੋਰਡਨ ਤੋਂ ਇਲਾਵਾ ਦੇਹਾਤੀ ਪ੍ਰਧਾਨ ਦਲਜੀਤ ਰਾਜੂ, ਸੂਬਾ ਸਕੱਤਰ ਅਵਤਾਰ ਸਿੰਘ ਪੰਡਵਾ, ਵਿੱਕੀ ਵਾਲੀਆ ਰਾਣੀਪੁਰ, ਯੂਥ ਪ੍ਰਧਾਨ ਸੌਰਵ ਖੁੱਲਰ, ਜਿਲ੍ਹਾ ਪਰੀਸ਼ਦ ਮੈਂਬਰ ਮੀਨਾ ਰਾਣੀ ਭਬਿਆਣਾ ਅਤੇ ਨਿਸ਼ਾ ਰਾਣੀ ਖੇੜਾ, ਸੁਰਿੰਦਰ ਸੌਂਧੀ, ਲਹਿੰਬਰ ਰਾਮ, ਪ੍ਰਕਾਸ਼ ਚੰਦ ਬੀਏ, ਰੇਸ਼ਮ ਕੌਰ ਆਦਿ ਹਾਜ਼ਰ ਸਨ।