ਕੈਂਬ੍ਰਿਜ ਸਕੂਲ ਦੀ ਅਧਿਆਪਿਕਾਐਕਸੀਲੈਂਸ ਐਵਾਰਡ ਨਾਲ ਸਨਮਾਨਿਤ
ਸੰਵਾਦ ਸਹਿਯੋਗੀ, ਪੰਜਾਬੀ ਜਾਗਰਣ ਫਗਵਾੜਾ
Publish Date: Tue, 09 Dec 2025 09:52 PM (IST)
Updated Date: Tue, 09 Dec 2025 09:54 PM (IST)
ਸੰਵਾਦ ਸਹਿਯੋਗੀ, ਪੰਜਾਬੀ ਜਾਗਰਣ
ਫਗਵਾੜਾ : ਬਾਸੀ ਐਜੂਕੇਸ਼ਨਲ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਨੂੰ ਪ੍ਰਸਿੱਧ ਐੱਫਏਪੀ ਐਕਸੀਲੈਂਸ ਐਵਾਰਡ 2025-26 ਨਾਲ ਨਵਾਜਿਆ ਗਿਆ ਹੈ। ਇਹ ਸਨਮਾਨ ਸਿੱਖਿਆ ਦੇ ਵੱਖ-ਵੱਖ ਖੇਤਰਾਂ ਵਿਚ ਉਤਕ੍ਰਿਸ਼ਟ ਸਿੱਖਣ ਨੀਤੀਆਂ ਅਤੇ ਵਚਨਬੱਧਤਾ ਲਈ ਦਿੱਤਾ ਜਾਂਦਾ ਹੈ।
ਇਹ ਐਵਾਰਡ ਸਮਾਰੋਹ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ (ਐੱਫਏਪੀ) ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿਚ ਆਯੋਜਿਤ ਕੀਤਾ ਗਿਆ। ਸ਼ਾਨਦਾਰ ਪ੍ਰਦਰਸ਼ਨ ਅਤੇ ਬਿਹਤਰ ਨਤੀਜਿਆਂ ਦੇ ਆਧਾਰ ’ਤੇ ਸਕੂਲ ਨੇ ਦੇਸ਼-ਪੱਧਰ ’ਤੇ ਨਾਮਜ਼ਦ ਸਕੂਲਾਂ ਵਿਚੋਂ 30ਵਾਂ ਸਥਾਨ ਪ੍ਰਾਪਤ ਕੀਤਾ।
ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਦੀ ਸਮਾਜਿਕ ਵਿਗਿਆਨ ਵਿਭਾਗ ਮੁਖੀ ਮੀਨਾਕਸ਼ੀ ਕੁਕਰੇਜਾ ਨੇ ‘ਪ੍ਰਾਈਡ ਆਫ ਸਕੂਲ ਟੀਚਰ’ ਐਵਾਰਡ ਹਾਸਿਲ ਕੀਤਾ। ਸਿੱਖਿਆ ਖੇਤਰ ਵਿਚ ਉਨ੍ਹਾਂ ਦੀ ਲਗਾਤਾਰ ਤੇ ਸਮਰਪਿਤ ਸੇਵਾ ਦੀ ਪਹਿਚਾਣ ਵਜੋਂ ਉਨ੍ਹਾਂ ਨੂੰ ਇਸ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਸਕੂਲ ਦੇ ਪ੍ਰਿੰਸੀਪਲ ਜ਼ੋਰਾਵਰ ਸਿੰਘ ਨੇ ਮੀਨਾਕਸ਼ੀ ਕੁਕਰੇਜਾ ਨੂੰ ਐਵਾਰਡ ਜਿੱਤਣ ’ਤੇ ਵਧਾਈ ਦਿੱਤੀ। ਸਕੂਲ ਚੇਅਰਪਰਸਨ ਜਸਬੀਰ ਕੌਰ ਬਾਸੀ ਨੇ ਵੀ ਮੀਨਾਕਸ਼ੀ ਕੁਕਰੇਜਾ ਨੂੰ ਵਧਾਈ ਦਿੱਤੀ।
ਫੋਟੋ ਕੈਪਸ਼ਨ
ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਦੀ ਅਧਿਆਪਿਕਾ ਮੀਨਾਕਸ਼ੀ ਕੁਕਰੇਜਾ ਨੂੰ ਸਨਮਾਨਿਤ ਕਰਦੇ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਦੇ ਪ੍ਰਬੰਧਕ।
ਮੀਨਾਕਸ਼ੀ ਕੁਕਰੇਜਾ ਨੂੰ ਸਨਮਾਨਿਤ ਕਰਦੇ ਪ੍ਰਿੰ. ਜ਼ੋਰਾਵਰ ਸਿੰਘ।