ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਤਹਿਤ ਸੁਲਤਾਨਪੁਰ ਲੋਧੀ ਵਿਖੇ ਆਧੁਨਿਕ ਸਹੂਲਤਾਂ ਵਾਲੇ ਨਵੇਂ ਬੱਸ ਸਟੈਂਡ ਦੇ ਨਿਰਮਾਣ ਦਾ ਕਾਰਜ ਪੀਆਰਟੀਸੀ ਵੱਲੋਂ ਆਰੰਭ ਕਰਵਾ ਦਿੱਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਕੇਕੇ ਸ਼ਰਮਾ ਚੇਅਰਮੈਨ ਪੀਆਰਟੀਸੀ ਪੁੱਜੇ, ਜਿਨ੍ਹਾਂ ਨੇ ਬੱਸ ਸਟੈਂਡ ਬਣਾਉਣ ਦਾ ਵਿਕਾਸ ਕਾਰਜ ਆਰੰਭ ਕਰਵਾਇਆ। ਇਸ ਤੋਂ ਪਹਿਲਾ ਗਿਆਨੀ ਦਿਲਬਾਗ ਸਿੰਘ ਹੈਡ ਗ੍ੰਥੀ ਗੁਰਦੁਆਰਾ ਅੰਤਰਯਾਮਤਾ ਸਾਹਿਬ ਨੇ ਅਰਦਾਸ ਕੀਤੀ, ਉਪਰੰਤ ਨਿਰਮਾਣ ਕਾਰਜ ਆਰੰਭ ਹੋਇਆ। ਇਸ ਮੌਕੇ ਨਵਤੇਜ ਸਿੰਘ ਚੀਮਾ ਵਿਧਾਇਕ ਅਤੇ ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 550 ਸਾਲਾਂ ਪ੍ਕਾਸ਼ ਪੁਰਬ ਨੂੰ ਸਮਰਪਿਤ ਇਹ ਨਵਾਂ ਬੱਸ ਸਟੈਂਡ ਪਹਿਲੇ ਸਥਾਨ 'ਤੇ ਹੀ ਨਗਰ ਕੌਂਸਲ ਵਲੋਂ ਮੁਹੱਈਆ ਕਰਵਾਈ 1.80 ਏਕੜ ਜਗ੍ਹਾਂ ਵਿਚ ਬਣਾਇਆ ਜਾਵੇਗਾ ਜਿਸ ਦੇ ਨਿਰਮਾਣ ਲਈ 5.73 ਕਰੋੜ ਰੁਪਏ ਸਰਕਾਰ ਵਲੋਂ ਮੁਹੱਈਆ ਕਰਵਾਏ ਗਏ ਹਨ। ਬੱਸ ਸਟੈਂਡ ਬਣਾਉਣ ਦਾ ਕੰਮ ਪੀਆਰਟੀਸੀ ਵਲੋਂ ਗੁਲਰਾਜ ਸਿੰਘ ਨਾਗੀ ਠੇਕੇਦਾਰ ਲੁਧਿਆਣਾ ਨੂੰ ਅਲਾਟ ਕੀਤਾ ਗਿਆ ਹੈ ਜੋ ਕਿ 6 ਮਹੀਨੇ ਵਿਚ ਅਗਸਤ ਮਹੀਨੇ ਤੱਕ ਕੰਮ ਮੁਕੰਮਲ ਕਰਵਾਉਣ ਲਈ ਪਾਬੰਦ ਹੋਵੇਗਾ। ਚੀਮਾ ਨੇ ਦੱਸਿਆ ਕਿ ਬੱਸ ਸਟੈਂਡ ਦਾ ਕਵਰਡ ਏਰੀਆ (ਗਰਾਉਂਡ ਫਲੋਰ ) 9000 ਵਰਗ ਫੁੱਟ ਹੈ ਅਤੇ ਪਹਿਲੀ ਮੰਜ਼ਿਲ ਉੱਪਰ ਵਪਾਰਿਕ ਤੇ ਦਫਤਰੀ ਮੰਤਵ ਲਈ 2500 ਵਰਗ ਫੁੱਟ ਕਵਰਡ ਏਰੀਆ ਹੈ। ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਵਿਚ ਬੱਸਾਂ ਦੇ ਚੱਲਣ ਲਈ 8 ਵੱਖ-ਵੱਖ ਕਾਊਂਟਰ ਬਣਾਏ ਜਾਣਗੇ। ਸਵਾਰੀਆਂ ਲਈ ਲੋਡਿੰਗ-ਅਨਲੋਡਿੰਗ ਪਲੇਟ ਫਾਰਮ, ਪੁੱਛਗਿੱਛ ਲਈ ਕਮਰਾ, ਜਨਾਨਾ ਮਰਦਾਨਾ ਅਤੇ ਅੰਗਹੀਣਾ ਲਈ ਵੱਖਰੇ ਵੱਖਰੇ ਟੁਆਲਿਟ ਬਲਾਕ, ਸਮਾਂ ਸਾਰਨੀ ਦਿਖਾਉਂਦੀਆਂ ਐਲਸੀਡੀਜ, ਗਲੋਅ ਸਾਈਨ ਰੂਟ, ਕਾਊਂਟਰ ਬੋਰਡ, ਪੀਣ ਵਾਲੇ ਸ਼ੁੱਧ ਪਾਣੀ ਆਰਓ ਸਿਸਟਮ , ਸਾਈਕਲ, ਸਕੂਟਰ ਅਤੇ ਕਾਰਾਂ ਲਈ ਵੱਖਰੀ ਪਾਰਕਿੰਗ ਅਤੇ ਸਟੈਂਡ, ਬੱਸਾਂ ਅਤੇ ਯਾਤਰੀਆਂ ਦੇ ਅੰਦਰ ਆਉਣ ਅਤੇ ਬਾਹਰ ਜਾਣ ਦੇ ਵੱਖਰੇ ਵੱਖਰੇ ਰਸਤੇ ਅਤੇ ਵੱਖ-ਵੱਖ ਮੰਤਵਾਂ ਲਈ 4 ਕਮਰਸ਼ੀਅਲ ਸਟਾਲ ਬਣਾਏ ਜਾਣਗੇ। ਇਸ ਮੌਕੇ ਇੰਜੀਨੀਅਰ ਜਤਿੰਦਰਪਾਲ ਸਿੰਘ ਗਰੇਵਾਲ ਕਾਰਜਕਾਰੀ ਇੰਜੀਨੀਅਰ ਪੀਆਰਟੀਸੀ, ਇੰਜੀਨੀਅਰ ਵਰਿੰਦਰ ਕੁਮਾਰ ਐਸਡੀਓ, ਇੰਜੀਨੀਅਰ ਬਲਜੀਤ ਸਿੰਘ ਮਠਾੜੂ ਜੂਨੀਅਰ ਇੰਜੀਨੀਅਰ, ਠੇਕੇਦਾਰ ਗੁਲਰਾਜ ਸਿੰਘ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਧਾਨ ਵਿਨੋਦ ਗੁਪਤਾ, ਸਾਬਕਾ ਮੀਤ ਪ੍ਧਾਨ ਤੇਜਵੰਤ ਸਿੰਘ ਕੌਂਸਲਰ ਸੀਨੀਅਰ ਆਗੂ, ਰਾਜਾ ਗੁਰਪ੍ਰੀਤ ਸਿੰਘ ਸੀਨੀਅਰ ਆਗੂ, ਕੌਂਸਲਰ ਅਸ਼ੋਕ ਮੋਗਲਾ, ਕੌਂਸਲਰ ਜੁਗਲ ਕੋਹਲੀ, ਏਐਮਈ ਉਮੇਸ਼ ਅਗਰਵਾਲ, ਐਸਓ ਅਵਤਾਰ ਸਿੰਘ, ਜਗਜੀਤ ਸਿੰਘ ਚੰਦੀ ਸਕੱਤਰ ਪੰਜਾਬ, ਰਵਿੰਦਰ ਰਵੀ ਪੀਏ, ਹਰਚਰਨ ਸਿੰਘ ਬੱਗਾ ਮੈਂਬਰ ਬਲਾਕ ਸੰਮਤੀ, ਡਿੰਪਲ ਟੰਡਨ, ਤੇਜਿੰਦਰ ਰਾਜੂ ਕੌਂਸਲਰ, ਦਿਲਬਾਗ ਸਿੰਘ ਗਿੱਲ ਐਮਡੀ, ਸਰਬਜੀਤ ਸਿੰਘ ਇੰਸਪੈਕਟਰ ਥਾਣਾ ਸੁਲਤਾਨਪੁਰ ਲੋਧੀ, ਚਰਨਕਮਲ ਪਿੰਟਾ, ਬਾਬਾ ਜੱਗਾ ਸਿੰਘ, ਬਾਬਾ ਨੱਥਾ ਸਿੰਘ, ਤੇਜਿੰਦਰ ਸਿੰਘ ਜੋਸਣ ਪ੍ਧਾਨ ਰੋਟਰੀ ਕਲੱਬ, ਹਰਜਿੰਦਰ ਸਿੰਘ ਕੰਡਾ, ਸੁਰਿੰਦਰਜੀਤ ਸਿੰਘ ਪ੍ਧਾਨ ਆੜਤੀ ਐਸੋਸੀਏਸ਼ਨ, ਕੁਲਭੂਸ਼ਣ ਪੁਰੀ, ਗੁਰਦੇਵ ਸਿੰਘ, ਰਣਜੀਤ ਸਿੰਘ ਰਾਣਾ, ਬਾਲ ਕਿਸ਼ਨ ਡੋਗਰਾ, ਨਰਿੰਦਰ ਸਿੰਘ ਪੰਨੂ, ਅਮਰੀਕ ਸਿੰਘ, ਹਰਪ੍ਰੀਤ ਸਿੰਘ ਬਬਲਾ ਸੀਨੀਅਰ ਆਗੂ ਆਦਿ ਨੇ ਸ਼ਿਰਕਤ ਕੀਤੀ।