ਹਰੀਸ਼ ਭੰਡਾਰੀ, ਫਗਵਾੜਾ : ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਫਗਵਾੜਾ ਵਿਚ ਅਰਬਨ ਅਸਟੇਟ ਦੇ ਅੰਬੇਡਕਰ ਭਵਨ 'ਚ ਇਕ ਵਿਸ਼ਾਲ ਸਮਾਗਮ ਕਰਵਾਇਆ ਗਿਆ। ਸਮਾਗਮ 'ਚ ਨਵੇਂ ਬਣੇ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਅਤੇ ਨਵ-ਨਿਯੁਕਤ ਸਰਪੰਚਾਂ-ਪੰਚਾਂ ਨੂੰ ਵਿਸ਼ੇਸ਼ ਤੌਰ 'ਤੇ ਪੁੱਜੇ ਸਮਾਗਮ ਦੇ ਮੁੱਖ ਮਹਿਮਾਨ ਰਣਧੀਰ ਸਿੰਘ ਬੈਨੀਵਾਲ ਵਲੋਂ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਪਾਰਟੀ ਦੀ ਮਹੀਨਾਵਾਰ ਸਮੀਖਿਆ ਮੀਟਿੰਗ ਵੀ ਕੀਤੀ ਗਈ, ਜਿਸ ਵਿਚ ਕੁਝ ਅਹਿਮ ਫੈਸਲੇ ਵੀ ਲਏ ਗਏ। ਰਛਪਾਲ ਸਿੰਘ ਰਾਜੂ ਪ੍ਧਾਨ ਬਸਪਾ, ਪੰਜਾਬ ਦੀ ਪ੍ਧਾਨਗੀ ਹੇਠ ਹੋਏ ਸਮਾਗਮ ਦੌਰਾਨ ਕੁਲਦੀਪ ਸਿੰਘ ਸਰਦੂਲਗੜ੍ਹ ਕੋਆਰਡੀਨੇਟਰ ਬਸਪਾ ਪੰਜਾਬ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਮਾਗਮ 'ਚ ਬਤੌਰ ਮੁੱਖ ਮਹਿਮਾਨ ਪੁੱਜੇ ਬੈਨੀਵਾਲ ਨੇ ਹਾਜ਼ਰੀਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਯੂਪੀ 'ਚ ਹੋਏ ਸਮਾਜਵਾਦੀ ਪਾਰਟੀ ਤੇ ਬਸਪਾ ਵਿਚਕਾਰ ਗਠਜੋੜ ਤੋਂ ਬੇਹੱਦ ਡਰੀ ਹੋਈ ਹੈ। ਇਸ ਲਈ ਏਜੰਸੀਆਂ ਦਾ ਸਹਾਰਾ ਲੈ ਕੇ ਬਸਪਾ ਨੂੰ ਬਦਨਾਮ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਸਤਨਾਮ ਬਿਰਹਾ ਸਕੱਤਰ, ਜੋਨ ਇੰਚਾਰਜ਼ ਰਮੇਸ਼ ਕੌਲ ਹੁਸ਼ਿਆਰਪੁਰ, ਹਰਭਜਨ ਖਲਵਾੜਾ, ਪ੍ਵੀਨ ਬੰਗਾ, ਪ੍ਸ਼ੋਤਮ ਹੀਰ, ਪਰਮਿੰਦਰ ਪਲਾਹੀ, ਡਾ.ਬਿੱਟੂ ਸਰੋਏ ਅਤੇ ਹੋਰ ਸੀਨੀਅਰ ਪਾਰਟੀ ਆਗੂ ਤੇ ਪਾਰਟੀ ਵਰਕਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ।