ਯਤਿਨ ਸ਼ਰਮਾ, ਫਗਵਾੜਾ : ਡਾ. ਬੀਆਰ ਅੰਬੇਡਕਰ ਬਲੱਡ ਆਰਗਨਾਈਜੇਸ਼ਨ (ਰਜ਼ਿ.) ਪੰਜਾਬ ਵਲੋਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਪ੍ਰਰੀ-ਨਿਰਵਾਣ ਦਿਵਸ ਨੂੰ ਸਮਰਪਿਤ 8ਵਾਂ ਖੂਨਦਾਨ ਕੈਂਪ ਆਰਗਨਾਈਜੇਸ਼ਨ ਦੇ ਪ੍ਰਧਾਨ ਪਰਮਿੰਦਰ ਬੋਧ ਦੀ ਅਗਵਾਈ ਹੇਠ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਵਿਖੇ ਲਗਾਇਆ ਗਿਆ। ਜਿਸਦਾ ਸ਼ੁੱਭ ਆਰੰਭ ਸਮਾਜ ਸੇਵਕ ਵਿਜੇ ਕੁਮਾਰ ਭਬਿਆਣਾ ਅਤੇ ਅਰਸ਼ਦੀਪ ਕੌਰ ਨਵਾਂਸ਼ਹਿਰ ਨੇ ਸ਼ਮਾ ਰੌਸ਼ਨ ਕਰਕੇ ਕਰਵਾਇਆ। ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨਾ ਨੇ ਆਪਣਾ ਖੂਨ ਦਾਨ ਕਰਕੇ ਬਾਬਾ ਸਾਹਿਬ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ। ਕਰਵਾਏ ਗਏ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਬੀਐੱਸਐੱਨਐੱਲ ਦੇ ਐੱਸਡੀਓ ਰਘਵਿੰਦਰ ਪਾਲ ਸਿੰਘ, ਜੇਟੀਓ ਰਾਜੇਸ਼ ਮਹਿਰਾ, ਐੱਸਪੀ-ਡੀ ਕਪੂਰਥਲਾ ਮਨਪ੍ਰਰੀਤ ਸਿੰਘ ਿਢੱਲੋਂ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ 108 ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ, ਸੰਤ ਪਿੱਪਲ ਦਾਸ ਭਰੋਮਜਾਰਾ ਤੋਂ ਇਲਾਵਾ ਐੱਸਡੀਐੱਮ ਜੈਪਾਲ ਇੰਦਰ ਸਿੰਘ ਜਲੰਧਰ, ਬਸਪਾ ਆਗੂ ਸੁਖਵਿੰਦਰ ਕੋਟਲੀ ਜਲੰਧਰ ਅਤੇ ਸੁਖਦੇਵ ਬਸਰਾ ਨੇ ਜਿੱਥੇ ਬਾਬਾ ਸਾਹਿਬ ਦੀ ਤਸਵੀਰ ਤੇ ਫੁੱਲਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਉੱਥੇ ਹੀ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਅਸ਼ੀਰਵਾਦ ਦਿੰਦਿਆਂ ਆਰਗਨਾਈਜੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸਾਡਾ ਦਾਨ ਕੀਤਾ ਇਕ-ਇਕ ਖੂਨ ਦਾ ਕਤਰਾ ਕਿਸੇ ਲੋੜਵੰਦ ਦੀ ਕੀਮਤੀ ਜਿੰਦਗੀ ਨੂੰ ਬਚਾ ਸਕਦਾ ਹੈ ਅਤੇ ਇਹੋ ਬਾਬਾ ਸਾਹਿਬ ਡਾ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਹੈ। ਪ੍ਰਧਾਨ ਪਰਮਿੰਦਰ ਬੌਧ ਨੇ ਸਮੂਹ ਮਹਿਮਾਨਾਂ ਤੋਂ ਇਲਾਵਾ ਇਸ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿਚ ਸਹਿਯੋਗ ਦੇਣ ਵਾਲੇ ਪ੍ਰਵਾਸੀ ਭਾਰਤੀ ਰਾਜਕੁਮਾਰ ਘੇੜਾ, ਜਸਪਾਲ ਰੱਤੂ, ਗੁਰਦਿਆਲ ਬੋਧ ਅਤੇ ਸ਼ੇਖਰ ਬੌਧ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਅਕਾਸ਼ ਬੰਗੜ, ਜਗਜੀਵਨ ਲਾਲ ਕੈਲੇ, ਅਮਰਜੀਤ ਖੁੱਤਣ, ਕਮਲਜੀਤ ਭੁੱਲਾਰਾਈ, ਬਸਪਾ ਆਗੂ ਚਿਰੰਜੀ ਲਾਲ ਕਾਲਾ, ਬਲਾਕ ਸੰਮਤੀ ਮੈਂਬਰ ਸੀਮਾ ਰਾਣੀ, ਪਰਮਜੀਤ ਬੰਗੜ, ਜੀਤਾ ਭੁੱਲਾਰਾਈ, ਬਲਵਿੰਦਰ ਕੁਮਾਰ, ਐਡਵੋਕੇਟ ਕੁਲਦੀਪ ਭੱਟੀ, ਸੁਰਿੰਦਰ ਬੋਧ, ਇੰਜੀਨੀਅਰ ਪ੍ਰਦੀਪ ਮੱਲ, ਬਲਵਿੰਦਰ ਰੱਤੂ, ਹਰਭਜਨ ਸੁਮਨ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।