ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਭਾਰਤੀ ਜਨਤਾ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਕੇਸ਼ ਦੁੱਗਲ ਦੀ ਅਗਵਾਈ ਹੇਠ ਸਥਾਨਕ ਮੁਹੱਲਾ ਨਸੀਰਪੁਰੀਆ ਵਿਖੇ ਹੋਈ ਜਿਸ ਵਿਚ ਭਾਜਪਾ ਜ਼ਿਲ੍ਹਾ ਕਪੂਰਥਲਾ ਦੇ ਵਿਚਾਰ ਇੰਚਾਰਜ ਮੋਹਨ ਲਾਲ ਸੇਠੀ, ਕਾਰਜਕਾਰੀ ਮੈਂਬਰ ਪੁਰਸ਼ੋਤਮ ਪਾਸੀ, ਕਾਰਜਕਾਰੀ ਮੈਂਬਰ ਯਸ਼ਪਾਲ ਮਹਾਜਨ ਆਦਿ ਉਚੇਚੇ ਤੌਰ 'ਤੇ ਪੁੱਜੇ ਮੀਟਿੰਗ ਵਿਚ ਭਾਜਪਾ ਆਗੂਆਂ ਨੇ ਮੰਗਲ ਸੁਲਤਾਨਪੁਰ ਲੋਧੀ ਦੇ ਭਾਜਪਾ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਪਾਰਟੀ ਦੀ ਨੀਤੀਆਂ ਘਰ-ਘਰ ਪਹੁੰਚਾਉਣ ਲਈ ਉਨ੍ਹਾਂ ਨੂੰ ਅਪੀਲ ਕੀਤੀ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਇੰਚਾਰਜ ਭਾਜਪਾ ਮੋਹਣ ਲਾਲ ਸੇਠੀ ਨੇ ਕਿਹਾ ਕਿ ਭਾਜਪਾ ਇੱਕ ਬਹੁਤ ਹੀ ਪੁਰਾਣੀ ਪਾਰਟੀ ਹੈ ਜਿਸ ਵਿੱਚ ਕਈ ਮਹਾਨ ਯੋਧਾ ਹੋਏ ਹਨ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਹਿ ਮੰਤਰੀ ਅਮਿਤ ਸ਼ਾਹ, ਪੰਜਾਬ ਭਾਜਪਾ ਦੇ ਪ੍ਰਧਾਨ ਜੇਪੀ ਨਡਾ ਦੀ ਅਗਵਾਈ ਹੇਠ ਉਹ ਘਰ ਘਰ ਜਾ ਕੇ ਪਾਰਟੀ ਦਾ ਨਾਮ ਉੱਚਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ ਉਨ੍ਹਾਂ ਕਿਹਾ ਕਿ ਭਾਜਪਾ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਭਾਜਪਾ ਨਾਲ ਜੁੜਣਾ ਚਾਹੁੰਦੇ ਹਨ ਵਿਰੋਧੀਆਂ 'ਤੇ ਨਿਸ਼ਾਨਾ ਲਾਉਂਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਹਰ ਮੁੱਦੇ ਤੇ ਫੇਲ ਹੋਈ ਹੈ ਅਤੇ ਲੋਕਾਂ ਨੂੰ ਝੂਠੇ ਵਾਅਦੇ ਤੇ ਲਾਰੇ ਲਾ ਕੇ ਸੱਤਾ ਵਿਚ ਆਉਣ ਵਾਲੀ ਸਰਕਾਰ ਕੁਝ ਦਿਨਾਂ ਦੀ ਮਹਿਮਾਨ ਰਹਿ ਗਈ ਹੈ ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਸ਼ਰਾਬ ਅਤੇ ਰੇਤ ਮਾਫੀਆ ਤੋਂ ਇਲਾਵਾ ਰਿਸ਼ਵਤਖੋਰੀ ਅਤੇ ਭਿ੍ਸ਼ਟਾਚਾਰ ਜ਼ੋਰਾਂ 'ਤੇ ਹੈ ਉਨ੍ਹਾਂ ਕਿਹਾ ਕਿ ਆਉਣ ਵਾਲੀਆ ਨਗਰ ਕੌਸਲ ਚੋਣਾਂ ਲਈ ਭਾਜਪਾ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ ਅਤੇ ਇਹ ਚੋਣਾਂ ਉਹ ਅਕਾਲੀ ਦਲ ਨਾਲ ਮਿਲ ਕੇ ਹੀ ਲੜੇਗੀ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਪਵਨ ਸੇਠੀ ਅਤੇ ਮੰਡਲ ਪ੍ਰਧਾਨ ਓਮ ਪ੍ਰਕਾਸ਼ ਡੋਗਰਾ ਵੱਲੋਂ ਆਏ ਹੋਏ ਸਮੂਹ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਦਾਅਵਾ ਕੀਤਾ ਕਿ ਭਾਜਪਾ ਨਗਰ ਕੌਂਸਲ ਚੋਣਾਂ ਸ਼ਾਨ ਨਾਲ ਜਿੱਤੇਗੀ ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਸ਼ਰਮਾ, ਜ਼ਿਲ੍ਹਾ ਸਕੱਤਰ ਮਾਸਟਰ ਧਰਮਪਾਲ, ਯਸ਼ਪਾਲ ਜੈਨ, ਪ੍ਰਰੇਮ ਕੁਮਾਰ ਭਗਤ, ਰਵਿੰਦਰ ਠੇਕੇਦਾਰ, ਅਸ਼ੋਕ ਕਨੌਜੀਆ, ਪਿਆਰਾ ਸਿੰਘ ਪਾਜੀਆ, ਕੇਵਲ ਕਿ੍ਸ਼ਨ ਤੁਲੀ, ਮਹਿੰਦਰ ਜੈਨ ਆਦਿ ਭਾਜਪਾ ਵਰਕਰ ਹਾਜ਼ਰ ਸਨ।