ਜੇਐੱਨਐੱਨ, ਫਗਵਾੜਾ : ਫਗਵਾੜਾ ਦੇ ਜੋਸ਼ੀਆਂ ਮੁਹੱਲਾ 'ਚ ਸਥਿਤ ਗੈਸ ਏਜੰਸੀ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਹੋ ਗਿਆ। ਚੋਰੀ ਸਬੰਧੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮਹਿੰਦਰ ਕੁਮਾਰ ਪੁੱਤਰ ਗੁਰਨਾਮ ਲਾਲ ਵਾਸੀ ਜੀਟੀਬੀ ਨਗਰ ਫਗਵਾੜਾ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ 'ਤੇ ਪਿਛਲੇ ਦਿਨੀਂ ਜੋਸ਼ੀਆਂ ਮੁਹੱਲਾ 'ਚ ਸਥਿਤ ਗੈਸ ਏਜੰਸੀ 'ਚ ਕਿਸੇ ਕੰਮ ਲਈ ਗਿਆ ਸੀ। ਇਸ ਦੌਰਾਨ ਉਸ ਨੇ ਮੋਟਰਸਾਈਕਲ ਗੈਸ ਏਜੰਸੀ ਦੇ ਬਾਹਰ ਖੜ੍ਹਾ ਕੀਤਾ ਸੀ। ਜਦੋਂ ਉਹ ਬਾਹਰ ਆਇਆ ਤਾਂ ਉਥੇ ਮੋਟਰਸਾਈਕਲ ਨਹੀਂ ਸੀ, ਜਿਸ 'ਤੇ ਉਨ੍ਹਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਵੱਲੋਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।