ਅਮਨਜੋਤ ਵਾਲੀਆ, ਕਪੂਰਥਲਾ : ਅਕਤੂਬਰ 'ਚ ਸਿਹਤ ਵਿਭਾਗ ਕਪੂਰਥਲਾ ਨੇ ਸਵੱਛ ਭਾਰਤ ਤਹਿਤ ਚਲਾਈ ਗਈ ਕਾਇਆ ਕਲਪ ਮੁਹਿੰਮ ਵਿੱਚ ਇਸ ਵਾਰ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਕਪੂਰਥਲਾ ਨੇ ਜ਼ਿਲ੍ਹੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਦੇ ਕੁੱਲ 19 ਐਵਾਰਡ ਜਿੱਤੇ ਹਨ ਜਿਨਾਂ੍ਹ ਦਾ ਅੰਕੜਾ ਸਾਰੇ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਨਾਲੋਂ ਵੱਧ ਹੈ । ਇਹ ਐਵਾਰਡ ਉਪ ਮੁੱਖ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵੱਲੋਂ ਅੰਮਿ੍ਤਸਰ ਵਿਖੇ ਹੋਏ ਸਟੇਟ ਪੱਧਰੀ ਸਮਾਰੋਹ ਦੌਰਾਨ ਭੇਟ ਕੀਤੇ ਗਏ। ਇਸ ਮੌਕੇ ਪਿੰ੍ਸੀਪਲ ਹੈਲਥ ਸੈਕੇ੍ਟਰੀ ਵਿਕਾਸ ਗਰਗ ਵੀ ਮੌਜੂਦ ਸਨ । ਇਸ ਸਬੰਧੀ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨਾਂ੍ਹ ਦੱਸਿਆ ਕਿ ਇਸ ਮੁਹਿੰਮ ਤਹਿਤ ਸਿਹਤ ਕੇਂਦਰਾਂ ਦੀ ਗੁਣਵੱਤਾ ਨੂੰ ਵੇਸਟ ਮੈਨੇਜਮੈਂਟ, ਹਾਈਜੀਨ ਪ੍ਰਮੋਸ਼ਨ, ਸਪੋਰਟ ਸਰਵਿਸ ਤੇ ਇਨਫੈਕਸ਼ਨ ਕੰਟਰੋਲ ਮੈਨੇਜਮੈਂਟ ਆਦਿ ਬਿੰਦੂਆਂ ਦੇ ਆਧਾਰ 'ਤੇ ਪਰਖਿਆ ਜਾਂਦਾ ਹੈ। ਉਨਾਂ੍ਹ ਇਸ ਸਫ਼ਲਤਾ ਲਈ ਇਸ ਮੁਹਿੰਮ ਨਾਲ ਜੁੜੇ ਸਾਰੇ ਸਟਾਫ ਨੂੰ ਵਧਾਈ ਦਿੱਤੀ ਹੈ ਤੇ ਕਿਹਾ ਕਿ ਉਨਾਂ੍ਹ ਨੂੰ ਉਮੀਦ ਹੈ ਕਿ ਉਹ ਭਵਿੱਖ 'ਚ ਵੀ ਇਸ ਗੁਣਵੱਤਾ ਨੂੰ ਕਾਇਮ ਰੱਖਣਗੇ । ਜ਼ਿਕਰਯੋਗ ਹੈ ਕਿ ਸੀ.ਐਚ.ਸੀ.ਭਾਣੋਲੰਗਾ ਤੇ ਯੂ.ਪੀ.ਐਚ.ਸੀ.ਹਦਿਆਬਾਦ ਸਟੇਟ 'ਚ ਪਹਿਲੇ ਪੱਧਰ 'ਤੇ ਰਹੇ। ਕਾਇਆ ਕਲਪ ਮੁਹਿੰਮ ਦੇ ਜ਼ਿਲ੍ਹਾ ਪੋ੍ਗਰਾਮ ਅਫ਼ਸਰ ਡਾ. ਸਾਰਿਕਾ ਦੁੱਗਲ ਨੇ ਦੱਸਿਆ ਕਿ ਸਰਕਾਰੀ ਸਿਹਤ ਕੇਂਦਰਾਂ ਵਿੱਚ ਸਫ਼ਾਈ ਵਿਵਸਥਾ, ਇੰਨਫੈਕਸ਼ਨ ਕੰਟਰੋਲ ਆਦਿ ਨੂੰ ਵਧਾਵਾ ਦੇਣਾ ਇਸ ਮੁਹਿੰਮ ਦਾ ਉਦੇਸ਼ ਹੈ। ਨਾਲ ਹੀ ਸਰਕਾਰੀ ਸਿਹਤ ਕੇਂਦਰਾਂ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਜੋ ਗਲਤ ਧਾਰਨਾਵਾਂ ਹਨ ਉਸ ਨੂੰ ਦੂਰ ਕਰਨਾ ਹੈ । ਜ਼ਿਕਰਯੋਗ ਹੈ ਕਿ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਦੀ ਅਗਵਾਈ ਹੇਠ ਪਹਿਲਾਂ ਵੀ ਸਟੇਟ ਪੱਧਰ ਤੇ ਇਸ ਮੁਹਿੰਮ ਤਹਿਤ ਸਿਹਤ ਵਿਭਾਗ ਕਪੂਰਥਲਾ ਨਾਮਣਾ ਖੱਟ ਚੁੱਕਿਆ ਹੈ । ਡਾ.ਸਾਰਿਕਾ ਦੁੱਗਲ ਨੇ ਦੱਸਿਆ ਕਿ ਇਸ ਮੁਹਿੰਮ 'ਤੇ ਖਰਾ ਉਤਰਣ ਲਈ ਇੱਕ ਸਿਹਤ ਸੰਸਥਾ ਨੂੰ 300 ਦੇ ਕਰੀਬ ਪੈਰਾਮੀਟਰਾਂ 'ਤੇ ਖਰਾ ਉਤਰਨਾ ਜ਼ਰੂਰੀ ਹੈ ਜੋਕਿ ਆਪਣੇ ਆਪ 'ਚ ਚੁਣੌਤੀ ਹੈ । ਐਵਾਰਡ ਪ੍ਰਰਾਪਤ ਕਰਨ ਵਾਲੇ ਸਥਾਨ ਐਸ.ਡੀ.ਐਚ.ਫਗਵਾੜਾ, ਸੀ.ਐਚ.ਸੀ.ਕਾਲਾ ਸੰਿਘਆ, ਸੀ.ਐਚ.ਸੀ.ਬੇਗੋਵਾਲ, ਸੀ.ਐਚ.ਸੀ.ਪਾਂਛਟ, ਸੀ.ਐਚ.ਸੀ.ਫੱਤੂਿਢੰਗਾ, ਪੀ.ਐਚ.ਸੀ.ਿਢਲਵਾਂ, ਪੀ.ਐਚ.ਸੀ.ਸੁਰਖਪੁਰ, ਪੀ.ਐਚ.ਸੀ.ਡਡਵਿੰਡੀ, ਪੀ.ਐਚ.ਸੀ.ਭਾਣੋਲੰਗਾ, ਯੂ.ਪੀ.ਐਚ.ਸੀ.ਹਦਿਆਬਾਦ, ਪੀ.ਐਚ.ਸੀ.ਅਠੋਲੀ, ਯੂ.ਪੀ.ਐਚ.ਸੀ.ਰਾਇਕਾ ਮੁੱਹਲਾ, ਪੀ.ਐਚ.ਸੀ.ਖਾਲੂ, ਪੀ.ਐਚ.ਸੀ ਸਪਰੋੜ, ਪੀ.ਐਚ.ਸੀ.ਪਰਮਜੀਤਪੁਰ, ਪੀ.ਐਚ.ਸੀ.ਪਲਾਹੀ, ਹੰਬੋਵਾਲ, ਸੁਜੋਕਾਲੀਆ, ਢੁਢੀਆਵਾਲ ਨੇ ਵੱਖ-ਵੱਖ ਰੈਂਕ ਪ੍ਰਰਾਪਤ ਕਰ ਐਵਾਰਡ ਹਾਸਲ ਕੀਤੇ।