ਸਰਬੱਤ ਸਿੰਘ ਕੰਗ, ਬੇਗੋਵਾਲ

ਸਿਹਤ ਵਿਭਾਗ ਵੱਲੋਂ ਡੇਂਗੂ ਦੇ ਵੱਧ ਰਹੇ ਖਤਰੇ ਨੂੰ ਵੇਖਦਿਆਂ ਮੁਹਿੰਮ ਆਰੰਭੀ ਹੋਈ ਹੈ । ਨਗਰ ਪੰਚਾਇਤ ਬੇਗੋਵਾਲ ਵੱਲੋਂ ਡੇਂਗੂ ਤੋਂ ਬਚਾਅ ਲਈ ਕਸਬਾ ਬੇਗੋਵਾਲ 'ਚ ਲਗਾਤਾਰ ਫੌਗਿੰਗ ਕਰਵਾਈ ਜਾ ਰਹੀ ਹੈ। ਇਸ ਸਬੰਧੀ ਐੱਸਐੱਮਓ ਬੇਗੋਵਾਲ ਡਾ. ਕਿਰਨਪ੍ਰਰੀਤ ਕੌਰ ਸੇਖੋ ਨੇ ਦੱਸਿਆ ਕਿ ਵਿਭਾਗ ਦੇ ਸਿਹਤ ਵਰਕਰਾਂ ਵੱਲੋਂ ਪਿੰਡਾਂ 'ਚ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਹੁਣ ਤਕ ਸਰਕਲ ਦੇ ਅੰਦਰ 1780 ਘਰ 'ਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ, 394 ਪਾਣੀ ਦੇ ਭਰੇ ਕੰਨਟੇਨਰ ਖਾਲੀ ਕਰਵਾਏ, 21 ਛੱਪੜਾਂ 'ਚ ਕਾਲਾ ਤੇਲ ਤੇ 9 ਛੱਪੜਾਂ ਵਿਚ ਗੰਬੂਜੀਆਂ ਮੱਛੀਆਂ ਪਾਈਆਂ ਗਈਆਂ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਨੇੜੇ ਅਤੇ ਛੱਤਾਂ, ਘਰ ਵਿਚ ਰੱਖੇ ਗਮਲਿਆਂ, ਕੂਲਰਾਂ, ਪੁਰਾਣੇ ਟਾਇਰਾਂ ਵਿਚ ਪਾਣੀ ਜਮਾਂ ਨਾ ਹੋਣ ਦੇਣ। ਡੇਂਗੂ ਸਬੰਧੀ ਕਿਸੇ ਨੂੰ ਕੋਈ ਵੀ ਸ਼ਿਕਾਇਤ ਆਉਂਦੀ ਹੈ ਤਾਂ ਤੇ ਤੁਰੰਤ ਨੇੜੇ ਦੇ ਹਸਪਤਾਲ ਵਿਚ ਜਾ ਕੇ ਚੈਕ ਕਰਵਾਇਆ ਜਾਵੇ। ਡੇਂਗੂ, ਮਲੇਰੀਆ ਆਦਿ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਸੁਰਿੰਦਰ ਸਿੰਘ, ਪਵਨ ਕੁਮਾਰ, ਦਲਜੀਤ ਸਿੰਘ, ਰਮਨਪ੍ਰਰੀਤ ਸਿੰਘ, ਅਵਤਾਰ ਸਿੰਘ ਤੇ ਹੋਰ ਹਾਜਰ ਸਨ।