ਰਘਬਿੰਦਰ ਸਿੰਘ, ਨਡਾਲਾ : ਬਲਾਕ ਨਡਾਲਾ ਦੇ ਨਵੇਂ ਆਏ ਬੀਡੀਪੀਓ ਜਸਪ੍ਰਰੀਤ ਕੌਰ ਨੇ ਆਪਣੇ ਅਹੁਦਾ ਸੰਭਾਲ ਲਿਆ। ਉਹ ਪਹਿਲੇ ਬੀਡੀਪੀਓ ਯੁੱਧਵੀਰ ਸਿੰਘ ਦੀ ਜਗ੍ਹਾ 'ਤੇ ਆਏ ਹਨ। ਜਿਨ੍ਹਾਂ ਦੀ ਬਦਲੀ ਤਲਵਾੜਾ ਹੋ ਗਈ ਹੈ। ਜਸਪ੍ਰਰੀਤ ਕੌਰ ਨੇ ਕਿਹਾ ਕਿ ਜਲਦੀ ਹੀ ਸੰਮਤੀ ਮੁਲਾਜ਼ਮਾਂ ਦੀ ਮੀਟਿੰਗ ਬੁਲਾਈ ਜਾਵੇਗੀ। ਜਿਸ ਵਿਚ ਪਿੰਡਾਂ ਵਿਚ ਮਗਨਰੇਗਾ ਅਤੇ ਹੋਰ ਸਰਕਾਰੀ ਗ੍ਾਂਟਾਂ ਨਾਲ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਜਾਵੇਗੀ ਆਉਣ ਵਾਲੇ ਸਮੇਂ ਵਿਚ ਬਕਾਇਆ ਰਹਿੰਦੇ ਵਿਕਾਸ ਕਾਰਜਾਂ ਦੀ ਰੂਪ-ਰੇਖਾ ਵੀ ਬਣਾਈ ਜਾਵੇਗੀ। ਉਨ੍ਹਾਂ ਜਿੱਥੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਕਰਨ, ਉਥੇ ਹੀ ਉਨ੍ਹਾਂ ਪੰਚਾਇਤਾਂ ਨੂੰ ਵੀ ਕਿਹਾ ਕਿ ਉਹ ਵਿਕਾਸ ਕੰਮਾਂ ਲਈ ਤੇਜੀ ਲਿਆਉਣ। ਮਗਨਰੇਗਾ ਅਧੀਨ ਪਿੰਡਾਂ ਵਿਚ ਛੱਪੜਾਂ ਦੀ ਸਫਾਈ, 550 ਸਾਲਾ ਜਨਮ ਦਿਵਸ ਸਮੇਂ ਲਗਾਏ ਬੂਟਿਆਂ ਦੀ ਦੇਖਭਾਲ ਕਰਨ, ਸੜਕ ਦੇ ਬਰਮਾਂ ਨੂੰ ਸਹੀ ਕੀਤਾ ਜਾਵੇ। ਇਸ ਮੌਕੇ ਜਸਵਿੰਦਰ ਸਿੰਘ ਵਾਲੀਆ, ਅਮਰਜੀਤ ਸਿੰਘ, ਗੁਰਜੀਤ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।