ਵਿਜੇ ਸੋਨੀ, ਫਗਵਾੜਾ : ਜ਼ਿਲ੍ਹਾ ਪ੍ਰਧਾਨ ਕਪਰੂਥਲਾ ਪ੍ਰਸ਼ੋਤਮ ਪਾਸੀ ਤੇ ਵਿਧਾਇਕ ਫਗਵਾੜਾ ਸੋਮ ਪ੍ਰਕਾਸ਼ ਕੈਂਥ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਸੋਨੂੰ ਰਾਵਲਪਿੰਡੀ ਵਲੋਂ ਤੇਜਵੀਰ ਸਿੰਘ ਬਾਜਵਾ ਨੂੰ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਮੰਡਲ ਫਗਵਾੜਾ ਦਾ ਪ੍ਰਧਾਨ ਬਣਾਇਆ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੋਨੂੰ ਰਾਵਲਪਿੰਡੀ ਨੇ ਦੱਸਿਆ ਕਿ ਯੁਵਾ ਮੋਰਚਾ ਦਾ ਵਿਸਥਾਰ ਕਰਦੇ ਹੋਏ ਤੇਜਵੀਰ ਦੀ ਮੰਡਲ ਫਗਵਾੜਾ ਯੁਵਾ ਮੋਰਚਾ ਪ੍ਰਧਾਨ ਵਜੋਂ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਸੋਮ ਪ੍ਰਕਾਸ਼ ਕੈਂਥ ਦੇ ਨਿਵਾਸ ਅਸਥਾਨ ਵਿਖੇ ਇਕ ਸਾਦਾ ਸਮਾਗਮ ਕਰਵਾਇਆ ਗਿਆ ਜਿੱਥੇ ਸੀਨੀਅਰ ਭਾਜਪਾ ਆਗੂ ਰਮੇਸ਼ ਸਚਦੇਵਾ, ਭਾਜਪਾ ਜ਼ਿਲ੍ਹਾ ਸਕੱਤਰ ਗਗਨ ਸੋਨੀ, ਮੰਡਲ ਫਗਵਾੜਾ ਪ੍ਰਧਾਨ ਪਰਮਜੀਤ ਸਿੰਘ ਚਾਚੋਕੀ, ਯੁਵਾ ਮੋਰਚਾ ਜਨਰਲ ਸਕਤਰ ਸਾਬੀ ਟੌਰੀ, ਪਾਲਾ ਮੱਲੀ, ਕਾਕਾ ਮੁਖਲਿਆਣਾ, ਲਾਡੀ ਪੰਡਿਤ, ਜਸਕਿਰਨ, ਸਤਨਾਮ ਗੁਰਾਇਆ, ਮਨੀ ਬੇਦੀ, ਸਤਨਾਮ ਗੁਰਾਇਆ, ਕੇਸ਼ਵ ਸਪਰਾ, ਰਿੱਕੀ ਟੰਡਨ, ਚੈਰੀ ਵਾਲੀਆ, ਲੱਕੀ, ਸਿਮਰਨ, ਜਤਿੰਦਰ ਵਾਲੀਆ, ਅਮਨ, ਅਨੁਰਾਗ ਮਾਨਖੰਡ ਆਦਿ ਸ਼ਾਮਿਲ ਹੋਏ ਤੇ ਵਿਧਾਇਕ ਸੋਮ ਪ੍ਰਕਾਸ਼ ਕੈਂਥ ਵਲੋਂ ਤੇਜਵੀਰ ਸਿੰਘ ਬਾਜਵਾ ਨੂੰ ਨਿਯੁਕਤੀ ਪੱਤਰ ਭੇਂਟ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ 'ਚ ਤੇਜਵੀਰ ਸਿੰਘ ਬਾਜਵਾ ਨੇ ਆਖਿਆ ਕਿ ਜੋ ਜ਼ਿੰਮੇਵਾਰੀ ਉਸਨੂੰ ਹਾਈਕਮਾਂਡ ਵਲੋਂ ਦਿੱਤੀ ਗਈ ਹੈ ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕ ਸਭਾ ਚੋਣਾਂ ਲਈ ਹੁਸ਼ਿਆਰਪੁਰ ਹਲਕੇ ਤੋਂ ਉਮੀਦਵਾਰ ਨੂੰ ਜਿਤਾਉਣ ਲਈ ਆਪਣੀ ਪੂਰੀ ਵਾਹ ਲਗਾ ਦੇਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਉਹ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ।