ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਏਡੀਜੀਪੀ ਟਰੈਫਿਕ ਪੁਲਿਸ ਪੰਜਾਬ ਸ਼ਰਦ ਸੱਤਿਆ ਚੌਹਾਨ ਤੇ ਜ਼ਿਲ੍ਹਾ ਪੁਲਿਸ ਮੁੱਖੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਵਲੋਂ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਗਈ ਹੈ। ਇਕ ਨਿੱਜੀ ਪ੍ਰਰਾਈਵੇਟ ਸਕੂਲ ਵਿਚ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ਼ ਏਐੱਸਆਈ ਗੁਰਬਚਨ ਸਿੰÎਘ ਨੇ ਕਿਹਾ ਕਿ ਜੇਕਰ ਨਾਬਲਗ ਵਾਹਨ ਚਾਲਕ ਵਾਹਨ ਚਲਾਉਂਦੇ ਹਨ ਤਾਂ ਉਨ੍ਹਾਂ ਦੇ ਮਾਪਿਆਂ ਖ਼ਿਲਾਫ ਵੀ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਦੁਰਘਟਨਾਵਾਂ ਵਿਚ ਨਾਬਾਲਿਗ ਹੀ ਸੜਕੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਇਸ ਸਾਲ 50 ਫ਼ੀਸਦੀ ਤੋਂ ਵੀ ਵੱਧ ਸੜਕ ਹਾਦਸਿਆਂ ਨੂੰ ਘੱਟ ਕਰਨ ਦਾ ਟੀਚਾ ਮਿੱਥਿਆਂ ਗਿਆ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ ਜ਼ਿਲੇ੍ਹ ਦੇ ਵੱਖ-ਵੱਖ ਥਾਵਾਂ 'ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਟੈ੍ਫਿਕ ਸੈਮੀਨਾਰ ਵੀ ਲਾਏ ਜਾ ਰਹੇ ਹਨ। ਸ਼ਹਿਰ ਵਿਚ ਟੈ੍ਫਿਕ ਸਮੱਸਿਆ ਅਤੇ ਸੜਕੀ ਹਾਦਸਿਆਂ ਨੂੰ ਘੱਟ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਏਐੱਸਆਈ ਗੁਰਬਚਨ ਸਿੰਘ ਨੇ ਕਿਹਾ ਕਿ ਜਿਹੜੇ ਬੱਚੇ ਸਕੂਲਾਂ ਵਿਚ ਵਾਹਨ ਲੈ ਕੇ ਆਉਂਦੇ ਹਨ, ਉਨ੍ਹਾਂ ਦੇ ਕੋਲ ਪੂਰੇ ਕਾਗਜਾਤ ਹੋਣੇ ਚਹਿੰਦੇ ਹਨ, ਨਹੀਂ ਤਾਂ ਵਾਹਨ ਜ਼ਬਤ ਕੀਤੇ ਜਾਣਗੇ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਜਦੋਂ ਵੀ ਬੱਚਿਆਂ ਨੂੰ ਸਕੂਲ/ਕਾਲਜ ਛੱਡਣ ਲਈ ਆਉਂਦੇ ਹਨ ਤਾਂ ਦੋ-ਪਹੀਆਂ ਵਾਹਨ ਚਲਾਉਂਦੇ ਸਮੇਂ ਹੈਲਮੇਟ ਜਰੂਰ ਪਾਉਣ, ਚਾਰ ਪਹੀਆਂ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਲਾਉਣ ਨਾਲ ਹਾਦਸੇ ਤੋਂ ਬਚਿਆ ਜਾ ਸਕਦਾ ਹੈ ਤੇ ਮਾਪੇ ਆਪਣੇ ਛੋਟੇ ਬੱਚਿਆਂ ਨੂੰ ਵਾਹਨ ਨਾ ਦੇਣ। ਇਸ ਨਾਲ ਟ੍ਰੈਫਿਕ ਸਮੱਸਿਆ ਵਿਚ ਵਾਧਾ ਹੋ ਰਿਹਾ ਹੈ। ਵਾਹਨਾਂ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਹੀ ਦੁਰਘਟਨਾਵਾਂ ਵੱਧ ਰਹੀਆਂ ਹਨ। ਸੜਕ ਹਾਦਸਿਆਂ ਅਤੇ ਮੌਤਾਂ ਦਾ ਵੱਡਾ ਕਾਰਨ ਤੇਜ ਰਫਤਾਰ, ਵਾਹਨ ਚਾਲਕਾਂ ਵੱਲੋਂ ਸੜਕੀ ਆਵਾਜਾਈ ਦੇ ਨਿਯਮਾਂ ਸਬੰਧੀ ਕੀਤੀ ਜਾਂਦੀ ਅਣਦੇਖੀ ਦਾ ਕਰਕੇ ਸੜਕ ਹਾਦਸਿਆਂ ਕਾਰਨ ਅਜਾਈ ਜਾਣ ਵਾਲੀਆਂ ਜਾਨਾਂ ਵਿਚ ਵੀ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ਬੱਸਾਂ ਵਿਚ ਅੱਗ ਬਝਾਉਣ ਵਾਲੇ ਯੰਤਰ ਜ਼ਰੂਰ ਲਗਵਾਉਣ, ਅਗਲੇ ਵਾਹਨ ਤੋਂ ਨਿਸ਼ਚਿਤ ਦੂਰੀ ਬਣਾ ਕੇ ਰੱਖਣ। ਇਸ ਮੌਕੇ ਅਰਨੀਤ ਸਿੰਘ, ਏਐੱਸਆਈ ਬਲਵਿੰਦਰ ਸਿੰਘ, ਸਰਵਨ ਸਿੰਘ, ਐਡਵੋਕੇਟ ਚੰਦਨ ਪੁਰੀ ਮੈਂਬਰ ਰੋਡ ਸੇਫਟੀ ਕਮੇਟੀ, ਮਾਸਟਰ ਮਨਜੀਤ ਕੌਰ ਆਦਿ ਹਾਜ਼ਰ ਸਨ।