ਵਿਜੇ ਸੋਨੀ, ਫਗਵਾੜਾ : ਜ਼ਿਲ੍ਹਾ ਤੇ ਸੈਸ਼ਨ ਜੱਜ ਕੰਮ ਚੇਅਰਮੈਨ ਕਿਸ਼ੋਰ ਕੁਮਾਰ ਤੇ ਚੀਫ ਜੂਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਅਜੀਤ ਪਾਲ ਸਿੰਘ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਦੇ ਨਿਰਦੇਸ਼ਾਂ ਅਨੁਸਾਰ ਸਬ-ਡਵੀਜਨ ਫਗਵਾੜਾ ਦੇ ਥਾਣਾ ਸਦਰ ਸਥਿਤ ਸਾਂਝ ਕੇਂਦਰ ਵਿਖੇ ਮੁਫਤ ਕਾਨੂੰਨੀ ਸਹਾਇਤਾ ਕਲੀਨਿਕ ਕਮ ਹੈਲਪ ਡੈਸਕ ਲਾਇਆ ਗਿਆ ਹੈ। ਜਿਸ ਤਹਿਤ ਪੀਐੱਲਵੀ ਜਸਵਿੰਦਰ ਢੱਡਾ ਦੀ ਡਊਟੀ ਲਗਾਈ ਗਈ ਹੈ। ਇਸ ਮੌਕੇ ਪੀਐੱਲਵੀ ਤੇ ਸਮਾਜ ਸੇਵਕ ਜਸਵਿੰਦਰ ਢੱਡਾ ਨੇ ਸਾਂਝ ਕੇਂਦਰ ਵਿਖੇ ਆਉਣ ਵਾਲੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਬਾਰੇ, ਬਿਲਡਿੰਗ ਅਤੇ ਹੋਰ ਉਸਾਰੀ ਕਾਮਿਆ ਲਈ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਜਸਵਿੰਦਰ ਢੱਡਾ ਨੇ ਕਿਹਾ ਕਿ ਸਾਨੂੰ ਕੋਰੋਨਾ ਤੋਂ ਘਬਰਾਉਣਾ ਦੀ ਲੋੜ ਨਹੀਂ ਬਲਕਿ ਸਾਵਧਾਨ ਦੀ ਹੋਣ ਲੋੜ ਹੈ। ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਜੋ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਨ੍ਹਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਵਾਰ ਵਾਰ ਸਾਬਣ ਨਾਲ ਹੱਥ ਚੰਗੀ ਤਰ੍ਹਾਂ ਧੋਵੋ। ਘਰੋਂ ਬਾਹਰ ਜਾਣ ਮੌਕੇ ਮੂੰਹ ਤੇ ਨੱਕ ਨੂੰ ਮਾਸਕ ਨਾਲ ਚੰਗੀ ਤਰ੍ਹਾਂ ਢੱਕ ਕੇ ਜਾਵੋ।