ਅਜੈ ਕਨੌਜੀਆ, ਕਪੂਰਥਲਾ : ਨਸ਼ਿਆਂ ਦਾ ਵਿਸ਼ਾ ਸਕੂਲਾਂ/ਕਾਲਜਾਂ ਅੰਦਰ ਅਤਿ ਜਰੂਰੀ ਪੜਾਇਆ ਜਾਣਾ ਚਾਹੀਦਾ ਹੈ। ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ, ਸਗੋਂ ਫਾਇਦਾ ਹੀ ਹੋਵੇਗਾ ਕਿਉਂਕਿ ਜਾਣਕਾਰੀ ਬਹੁਤ ਵਧੀਆ ਚੀਜ ਹੈ। ਇਹ ਸ਼ਬਦ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਸ਼ੇਖੂਪਰ ਦੇ ਐੱਸਡੀ ਪਬਲਿਕ ਸਕੂਲ ਬਹੂਈ (ਸ਼ੇਖੂਪੁਰ) ਵਿੱਚ ਮੈਨੇਜਿੰਗ ਡਾਇਰੈਕਟਰ ਜਗਦੀਸ਼ ਲਾਲ ਆਨੰਦ ਤੇ ਪਿੰਸੀਪਲ ਪ੍ਰਮਿੰਦਰ ਕੌਰ ਦੀ ਅਗਵਾਈ ਹੇਠ ਕੀਤੀ ਸੁਸਾਇਟੀ ਵਲੋਂ ਮਦਰ ਐੱਨਜੀਓ ਸੋਸਵਾ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਸੈਮੀਨਾਰ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਕਿ ਚੰਗਾ ਸਕੂਲ ਹੀ ਹੋਣਹਾਰ ਵਿਦਿਆਰਥੀ ਪੈਦਾ ਕਰ ਸਕਦਾ ਹੈ। ਇਸ ਸੈਮੀਨਾਰ ਦੌਰਾਨ ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੇ ਭਾਸ਼ਣ ਅਤੇ ਸਕਿੱਟ ਰਾਹੀਂ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਖ਼ਿਲਾਫ਼ ਸੁਚੇਤ ਕੀਤਾ ਤੇ ਨਾਲ ਹੀ ਸਮਾਜ ਦੀਆਂ ਅਜਿਹੀਆਂ ਅਲਾਮਤਾਂ ਤੋਂ ਦੂਰ ਰਹਿਣ ਦਾ ਭਰੋਸਾ ਦਿਵਾਇਆ। ਡਾ.ਪੁਸ਼ਕਰ ਗੋਇਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਬੱਚਿਆਂ ਨੂੰ ਸ਼ਰਤਾਂ ਤੋਂ ਰਹਿਤ ਪਿਆਰ ਕਰਨਾ, ਚਾਹੀਦਾ ਹੈ। ਬੱਚਿਆਂ ਨੂੰ ਮਾਤਾ-ਪਿਤਾ ਤੇ ਅਧਿਆਪਕਾਂ ਦੇ ਪਿਆਰ ਦੀ ਲੋੜ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਨੂੰ ਬਿਨਾਂ ਡਾਕਟਰੀ ਸਲਾਹ ਤੋਂ ਕਿਸੇ ਤਰ੍ਹਾਂ ਦੀ ਦਵਾਈ ਨਹੀਂ ਦੇਣੀ ਚਾਹੀਦੀ। ਸੰਸਥਾ ਵਲੋਂ ਮੈਨੇਜਿੰਗ ਡਾਇਰੈਕਟਰ ਜਗਦੀਸ਼ ਲਾਲ ਅਨੰਦ ਨੂੰ ਗੁਲਦਸਤੇ ਅਤੇ ਜੂਟ ਬੈਗ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਸੀਐੱਸ ਦੀ ਸੰਸਥਾ ਦੀ ਕੈਸ਼ੀਅਰ ਰੀਨਾ ਅਟਵਾਲ, ਉੱਪ ਪ੍ਰਧਾਨ ਜੋਧ ਸਿੰਘ, ਐਡਵੋਕੇਟ ਸਰਪ੍ਰਰੀਤ ਸਿੰਘ, ਡਾ.ਪੁਸ਼ਕਰ ਗੋਇਲ, ਮੁਨੀਸ਼ ਕੁਮਾਰ, ਜਸਵਿੰਦਰ ਕੌਰ, ਹਰਦੀਪ ਕੌਰ, ਬਬੀਤਾ ਕੁਮਾਰੀ, ਸੁਖਬੀਰ ਕੌਰ, ਹਰਪ੍ਰਰੀਤ ਕੌਰ ਆਦਿ ਮੈਂਬਰ ਹਾਜ਼ਰ ਸਨ।