ਪੱਤਰ ਪ੍ਰਰੇਰਕ, ਕਪੂਰਥਲਾ : ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਮੁਖ ਕੈਂਪਸ ਦੇ ਮੈਨਜ਼ਮੈਂਟ ਵਿਭਾਗ ਵੱਲੋਂ ਟਰੈਫਿਕ ਰੂਲਜ਼ ਵਿਸ਼ੇ 'ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਵਿਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸੰਦੀਪ ਸਿੰਘ ਮੰਡ, ਡੀਐੱਸਪੀ (ਇਨਵੈਸਟੀਗੇਸ਼ਨ, ਕ੍ਰਾਈਮ ਅਗੈਂਸਟ ਵੂਮਨ ਤੇ ਚਿਲਡਰਨ) ਹਾਜ਼ਿਰ ਹੋਏ। ਸੰਦੀਪ ਸਿੰਘ ਮੰਡ ਵਲੋਂ ਵਿਦਿਆਰਥੀਆਂ ਨੂੰ ਟਰੈਫਿਕ ਰੂਲਜ਼ ਤੇ ਮੋਟਰ ਵਹੀਕਲ ਐਕਟ ਦੇ ਸਬੰਧੀ ਵਿਸਤਾਰਪੂਰਵਕ ਸਮਝਾਇਆ ਗਿਆ।ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਵਾਹਨ ਚਲਾਉਣ ਲਈ ਜ਼ਰੂਰੀ ਦਸਤਾਵੇਜ਼ਾਂ ਜਿਵੇਂ ਕਿ ਰਜਿਸਟਰੇਸ਼ਨ ਸਰਟੀਫਿਕੇਟ (ਆਰ.ਸੀ), ਡਰਾਇਵਿੰਗ ਲਾਇੰਸਸ,ਵਹੀਕਲ ਇੰਸੋਰੈਸ਼ ਸਰਟੀਫਿਕੇਟ ਅਤੇ ਪ੍ਰਦੂਸ਼ਨ ਸਰਟੀਫਿਕੇਟ ਰੱਖਣ ਬਾਰੇ ਦੱਸਿਆ ਗਿਆ। ਇਨ੍ਹਾਂ ਦਸਤਾਵੇਜ਼ਾਂ ਦੀ ਅਹਿਮੀਅਤ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਗਈ।ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਨਾ ਕੇਵਲ ਨਿੱਜ਼ੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ ਬਲਕਿ ਇਹ ਵਾਤਾਵਰਨ ਸੰਭਾਲ ਲਈ ਵੀ ਅਤੀ ਜਰੂਰੀ ਹੈ, ਅਤੇ ਇਹ ਇੱਕ ਜਿੰਮੇਵਾਰ ਭਾਰਤੀ ਨਾਗਰਿਕ ਹੋਣ ਦੀ ਨਿਸ਼ਾਨੀ ਹੈ।ਮੁੱਖ ਮਹਿਮਾਨ ਤੇ ਉਨ੍ਹਾਂ ਨਾਲ ਪਹੁੰਚੀ ਟੀਮ ਜਿਸ ਵਿਚ ਗੁਰਬਚਨ ਸਿੰਘ ਸਿੰਘ ਏਐੱਸਆਈ (ਇੰਚਾਰਜ਼ ਟਰੈਫਿਕ ਪੁਲਿਸ) ਤੇ ਬਲਵਿੰਦਰ ਸਿੰਘ ਏਐੱਸਆਈ ਵੀ ਮੌਜ਼ੂਦ ਸਨ, ਵਲੋਂ ਵਾਹਨ ਚਲਾਉਣ ਸਮੇਂ ਹੈਲਮਟ, ਸੀਟ ਬੈਲਟ ਦੀ ਵਰਤੋਂ ਕਰਨ ਮੋਬਾਈਲ ਦੀ ਵਰਤੋਂ ਨਾ ਕਰਨ ਤੇ ਨਸ਼ੇ ਦੀ ਵਰਤੋਂ ਨਾ ਕਰਨ 'ਤੇ ਜ਼ੋਰ ਦਿੱਤਾ ਗਿਆ।ਇਸ ਮੌਕੇ ਕੈਂਪਸ ਦੇ ਡਾਇਰੈਕਟਰ ਡਾ.ਯਾਦਵਿੰਦਰ ਸਿੰਘ ਬਰਾੜ, ਡਾ. ਰਾਜਪ੍ਰਰੀਤ ਕੋਰ (ਪ੍ਰਰੋਗਰਾਮ ਕੌਆਰਡੀਨੇਟਰ), ਵਲੋ ਵਿਸ਼ੇਸ਼ ਮਹਿਮਾਨ ਸ੍ਰੀ ਸੰਦੀਪ ਸਿੰਘ ਮੰਡ (ਡੀ.ਐਸ.ਪੀ) ਦਾ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਵਿਸਤਾਰਪੂਰਵਕ ਸਮਝਾਉਣ ਲਈ ਧੰਨਵਾਦ ਕੀਤਾ ਗਿਆ।