ਅਮਨਜੋਤ ਵਾਲੀਆ, ਕਪੂਰਥਲਾ : ਸਿਹਤਮੰਦ ਦੰਦ ਸਾਡੀ ਸ਼ਖ਼ਸੀਅਤ ਨੂੰ ਨਿਖਾਰਦੇ ਹਨ। ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ 32ਵੇਂ ਦੰਦਾਂ ਦੇ ਪੰਦਰਵਾੜੇ ਦੇ ਸਮਾਪਨ ਸਮਾਰੋਹ ਦੌਰਾਨ ਕਹੇ। ਉਨ੍ਹਾਂ ਇਹ ਵੀ ਕਿਹਾ ਕਿ ਮੂੰਹ ਤੇ ਦੰਦਾਂ ਦਾ ਸਿਹਤਮੰਦ ਹੋਣਾ ਪੂਰੇ ਸ਼ਰੀਰ ਦੇ ਸਿਹਤਮੰਦ ਹੋਣ ਦਾ ਪ੍ਰਤੀਕ ਹੈ। ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਇਹ ਵੀ ਦੱਸਿਆ ਕਿ ਦੰਦਾਂ ਅਤੇ ਮੂੰਹ ਪ੍ਰਤੀ ਵਰਤੀ ਗਈ ਲਾਪਰਵਾਹੀ ਸ਼ਰੀਰ ਦੀਆਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਦੰਦਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ਤੇ ਖਾਣਾ ਚੰਗੀ ਤਰ੍ਹਾਂ ਚਬਾਉਣ ਵਿੱਚ ਦਿੱਕਤ ਆਉਂਦੀ ਹੈ ਤੇ ਸਾਡਾ ਪਾਚਨ ਤੰਤਰ ਵੀ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਹਾਜਰੀਨ ਨੂੰ ਆਪਣੇ ਦੰਦਾਂ ਦੀ ਸਿਹਤ ਸੰਭਾਲ ਲਈ ਜਾਗਰੂਕ ਹੋਣ ਲਈ ਪ੍ਰਰੇਰਿਆ ਤੇ ਜਿਹੜੇ ਬਜੁਰਗਾਂ ਨੂੰ ਮੁਫਤ ਡੈਂਚਰ ਮਿਲੇ ਸਨ ਉਨ੍ਹਾਂ ਨੂੰ ਦੰਦਾਂ ਦੇ ਬੀੜ ਨੂੰ ਸਹੀ ਸੰਭਾਲ ਕਰਨ ਨੂੰ ਕਿਹਾ। ਇਸ ਦੌਰਾਨ ਮੌਕੇ 63 ਬਜੁਰਗਾਂ ਨੂੰ ਮੌਕੇ 'ਤੇ ਹੀ ਦੰਦਾਂ ਦੇ ਮੁਫਤ ਬੀੜ ਵੰਡੇ ਗਏ।

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿਵਲ ਹਸਪਤਾਲ ਦੇ ਡੈਂਟਲ ਵਿਭਾਗ ਵੱਲੋਂ ਨਿਰਧਾਰਿਤ ਟੀਚੇ ਤੋਂ ਵੱਧ ਡੈਂਚਰ ਬਣਾਏ ਗਏ। ਜ਼ਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਨੇ ਦੱਸਿਆ ਕਿ ਇਸ ਵਾਰ ਸਟੇਟ ਹੈਡਕੁਆਟਰ ਤੋਂ ਉਨ੍ਹਾਂ ਨੂੰ 110 ਡੈਂਚਰ ਬਣਾਉਣ ਦਾ ਟੀਚਾ ਮਿਲਿਆ ਸੀ, ਜਦਕਿ ਡੈਂਟਲ ਵਿਭਾਗ ਦੇ ਡਾਕਟਰਾਂ ਦੀ ਮਿਹਨਤ ਸਦਕਾ ਵਿਭਾਗ ਵੱਲੋਂ 196 ਡੈਂਚਰ ਬਣਾਏ ਗਏ। ਉਨ੍ਹਾਂ ਇਹ ਵੀ ਦੱਸਿਆ ਕਿ 25 ਨਵੰਬਰ ਤੋਂ 9 ਦਸੰਬਰ ਤੱਕ ਚੱਲੇ ਇਸ ਪੰਦਰਵਾੜੇ ਦੌਰਾਨ 3250 ਦੇ ਕਰੀਬ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਗਿਆ ਤੇ 2300 ਸਕੂਲੀ ਵਿਦਿਆਰਥੀਆਂ ਦੇ ਦੰਦਾਂ ਦਾ ਚੈਕਅਪ ਕੀਤਾ ਗਿਆ।

-ਬਾਕਸ- ਗੁੱਡ ਮਾਰਨਿੰਗ ਮੈਸੇਜ ਵੀ ਬਣੇ ਓਰਲ ਹਾਈਜੀਨ ਜਾਗਰੂਕਤਾ ਦਾ ਹਿੱਸਾ

ਇੱਥੇ ਜਿਕਰਯੋਗ ਹੈ ਕਿ ਓਰਲ ਹਾਈਜੀਨ ਦੀ ਜਾਗਰੂਕਤਾ ਨੂੰ ਲੈ ਕੇ ਡੈਂਟਲ ਵਿਭਾਗ ਹਮੇਸ਼ਾ ਸਰਗਰਮ ਰਿਹਾ ਹੈ ਤੇ ਜਾਗਰੂਕਤਾ ਲਈ ਨਵੇਕਲੇ ਢੰਗ ਅਪਣਾਉਂਦਾ ਰਿਹਾ ਹੈ। ਸੈਲਫੀ ਗਾਰਡਨ, ਡੈਂਟਲ ਲੂਡੋ, ਡੈਂਟਲ ਟ੍ਰੇਨ ਦੰਦਾਂ ਦੀ ਸਿਹਤ ਜਾਗਰੂਕਤਾ ਕਰਨ ਦਾ ਹਿੱਸਾ ਰਹੇ ਹਨ। ਜ਼ਿਲ੍ਹਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਨੇ ਦੱਸਿਆ ਕਿ ਇਸ ਵਾਰ ਵ੍ਹਟਸਐਪ ਰਾਹੀਂ ਓਰਲ ਹਾਈਜੀਨ ਸੰਬੰਧੀ ਗੁਡ ਮਾਰਨਿੰਗ ਮੈਸੇਜ ਜਾਗਰੂਕਤਾ ਦਾ ਹਿੱਸਾ ਬਣੇ। ਡਾ. ਮੱਲ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਉਨ੍ਹਾਂ ਵੱਲੋਂ ਇਸ ਤਰ੍ਹਾਂ ਦੀ ਜਾਗਰੂਕਤਾ ਜਾਰੀ ਰਹੇਗੀ। ਸਮਾਜ ਸੇਵਕ ਰਿਟਾਇਰਡ ਪਿ੍ਰੰਸੀਪਲ ਦਾਮੋਦਰ ਦੇਵ ਖੇੜਾ ਨੇ ਇਸ ਮੌਕੇ ਤੇ ਡੈਂਟਲ ਵਿਭਾਗ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਦੀ ਵਧੀਆ ਕਾਰਗੁਜਾਰੀ ਸਦਕਾ ਜਿਲਾ ਕਪੂਰਥਲਾ ਨੂੰ ਮੈਡੀਕਲ ਕਾਲੇਜ ਪ੍ਰਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਵਿਭਾਗ ਵੱਲੋਂ ਸਬ ਡਵੀਜਨਲ ਹਸਪਤਾਲ ਫਗਵਾੜਾ, ਭੁੱਲਥ, ਸੀਐੱਚਸੀ ਟਿੱਬਾ ਅਤੇ ਸੀਐੱਚਸੀ ਮਕਸੂਦਪੁਰ ਵਿਖੇ ਪੰਦਰਵਾੜੇ ਦੌਰਾਨ ਮੁਫਤ ਕੈਂਪ ਲਗਾਏ ਗਏ ਸਨ। ਇਹੀ ਨਹੀਂ ਓਰਲ ਹੈਲਥ ਸੰਬੰਧੀ ਪ੍ਰਦਰਸ਼ਨੀ ਵੀ ਕੈਂਪ ਦੌਰਾਨ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਸੀਨੀਅਰ ਮੈਡੀਕਲ ਅਫਸਰ ਡਾ. ਤਾਰਾ ਸਿੰਘ, ਡਾ. ਕੰਮਲਜੀਤ ਕੌਰ, ਡਾ. ਗੁਰਦੇਵ ਭੱਟੀ, ਡਾ.ਸੁਖਵਿੰਦਰ ਕੌਰ, ਡਾ. ਸੋਨੀਆ, ਡਾ. ਨਵਪ੍ਰਰੀਤ ਕੌਰ, ਡਾ. ਸ਼ੁਭਰਾ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।