ਰਘਬਿੰਦਰ ਸਿੰਘ, ਨਡਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਨਹਿੱਤ ਚੈਰੀਟੇਬਲ ਵੈੱਲਫੇਅਰ ਟਰੱਸਟ ਧਾਲੀਵਾਲ ਬੇਟ ਵੱਲੋਂ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਖਤਮ ਕਰਨ ਦੇ ਮੰਤਵ ਨਾਲ ਚਲਾਈ ਗਈ ਮੁਹਿੰਮ ਤਹਿਤ ਅੱਜ ਫਲਦਾਰ ਅਤੇ ਛਾਂਦਾਰ ਬੂਟਿਆਂ ਦਾ ਲੰਗਰ ਜਨਹਿੱਤ ਚੈਰੀਟੇਬਲ ਵੈਲਫੇਅਰ ਟਰੱਸਟ ਧਾਲੀਵਾਲ ਬੇਟ ਦੇ ਦਫਤਰ ਬਲਕਾਰ ਸਿੰਘ ਧਾਲੀਵਾਲ ਜਨਰਲ ਸਕੱਤਰ ਜਨਹਿੱਤ ਚੈਰੀਟੇਬਲ ਵੈਲਫੇਅਰ ਟਰੱਸਟ ਦੀ ਅਗਵਾਈ ਹੇਠ ਜੀਟੀ ਰੋਡ. ਿਢਲਵਾਂ ਨਜ਼ਦੀਕ ਟੋਲ ਪਲਾਜ਼ਾ ਵਿਖੇ ਲਾਇਆ ਗਿਆ। ਇਸ ਦੀ ਸ਼ੁਰੂਆਤ ਪਰਮਰਾਜ ਸਿੰਘ ਉਮਰਾਨੰਗਲ ਆਈਪੀਅÎੱੈਸ, ਅਵਤਾਰ ਸਿੰਘ ਭੁੱਲਰ ਏਡੀਸੀ ਗੁਰਦੇਵ ਸਿੰਘ ਧਾਲੀਵਾਲ ਡੀਐÎੱੱਸਪੀ ਪਟਿਆਲਾ,ਰਛਪਾਲ ਸਿੰਘ ਧਾਲੀਵਾਲ ਇੰਸਪੈਕਰ ਕਪਰਥਲਾ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ। ਇਸ ਮੌਕੇ ਉਨ੍ਹਾਂ ਆਉਣ/ਜਾਣ ਵਾਲੇ ਰਾਹਗੀਰਾਂ ਨੂੰ ਦੇਸ਼ ਨੂੰੂ ਪ੍ਰਦੂਸ਼ਣ ਮੁਕਤ ਬਣਾਉਣ ਲਈ ਜਿੱਥੇ ਫਲਦਾਰ ਅਤੇ ਅਤੇ ਛਾਂਦਾਰ ਬੂਟੇ ਵੰਡੇ ,ਉੱਥੇ ਹੀ ਬੂਟਿਆਂ ਦੀ ਮਹੱਤਤਾ ਬਾਰੇ ਵਿਸ਼ੇਸ ਤੌਰ 'ਤੇ ਜਾਣਕਾਰੀ ਦਿੱਤੀ। ਇਸ ਮੌਕੇ ਤਰਲੋਕ ਸਿੰਘ ਭੱਟੀ ਏਐÎੱਸਆਈ ਕਿਰਪਾਲ ਸਿੰਘ ਧਾਲੀਵਾਲ, ਕੁਲਜਿੰਦਰ ਸਿੰਘ ਚੱਠਾ, ਚੇਅਰਮੈਨ ਓਪੀ ਮਿਸ਼ਰਾ, ਬਲਜੀਤ ਸਿੰਘ ਿਢੱਲੋਂ, ਜਸਵੰਤ ਸਿੰਘ, ਲੱਡੂ, ਬਿੱਟੂ, ਆਤਮਾ ਸਿੰਘ , ਸ਼ੀਰਾ, ਸਵਰਨਾ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ। ਇਸ ਟਰੱਸਟ ਦੇ ਜਨਰਲ ਸਕੱਤਰ ਬਲਕਾਰ ਧਾਲੀਵਾਲ ਨੇ ਦੱਸਿਆ ਕਿ ਉਹ ਧਰਤੀ 'ਤੇ ਵੱਧ ਰਹੇ ਪ੍ਰਦੂੁਸ਼ਣ ਨੂੰ ਖਤਮ ਕਰਨ ਲਈ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪਿਛਲੇ ਲੰਮੇ ਸਮਂੇ ਤੋਂ ਆਪਣੇ ਸਾਥੀਆਂ ਨਾਲ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਸਮਾਜ ਸੇਵੀ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਟਰੱਸਟ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਵਿੱਚ ਉਨ੍ਹਾਂ ਦਾ ਸਾਥ ਦੇ ਕੇ ਸਮਾਜ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਇਹ ਮੁਹਿੰਮ ਇਸੇ ਤਰ੍ਹਾਂ ਚੱਲਦੀ ਰਹੇਗੀ।